ਜਗਬਾਣੀ ਦੀ ਖ਼ਬਰ ਤੋਂ ਬਾਅਦ ਹੋਇਆ ਮੇਰੇ 'ਤੇ ਪਰਚਾ : ਸਿੱਧੂ ਮੂਸੇਵਾਲਾ

07/21/2020 1:13:43 PM

ਜਲੰਧਰ (ਬਿਊਰੋ) : ਕ੍ਰਾਈਮ ਬ੍ਰਾਂਚ ਨੇ ਹਿੰਸਾ ਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਦੇ ਦੋਸ਼ 'ਚ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਖ਼ਿਲਾਫ਼ ਇੱਕ ਹੋਰ ਕੇਸ ਦਰਜ ਕੀਤਾ ਹੈ। ਹਾਲ ਹੀ 'ਚ ਉਸ ਦਾ ਗੀਤ 'ਸੰਜੂ' ਰਿਲੀਜ਼ ਹੋਇਆ ਹੈ, ਜੋ ਸੋਸ਼ਲ ਮੀਡੀਆ 'ਤੇ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਇਸੇ ਮਾਮਲੇ ਨੂੰ ਲੈ ਕੇ ਸਿੱਧੂ ਮੂਸੇਵਾਲਾ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਖੁੱਲ੍ਹ ਕੇ ਗੱਲ ਕੀਤੀ। ਇਸ ਦੌਰਾਨ ਸਿੱਧੂ ਨੇ ਬੋਲਦਿਆਂ ਕਿਹਾ, 'ਜਗਬਾਣੀ ਦੀ ਖ਼ਬਰ ਚੱਲਣ ਤੋਂ ਬਾਅਦ ਅਗਲੇ ਦਿਨ ਮੇਰੇ 'ਤੇ ਪਰਚਾ ਹੋਇਆ।' ਹਾਲਾਂਕਿ ਜਗਬਾਣੀ ਸਿੱਧੂ ਦੇ ਖ਼ਿਲਾਫ ਨਹੀਂ ਹੈ। ਇਹ ਖ਼ਬਰ ਲੋਕਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਚਲਾਈ ਗਈ ਸੀ, ਜਿਸ ਦੇ ਚੱਲਦਿਆਂ ਪੰਜਾਬ ਦੇ ਏ. ਡੀ. ਜੀ. ਪੀ ਤੇ ਡਾਇਰੈਕਟਰ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ, ਅਰਪਿਤ ਸ਼ੁਕਲਾ ਨੇ ਸਿੱਧੂ ਖ਼ਿਲਾਫ ਸਖ਼ਤ ਐਕਸ਼ਨ ਲਿਆ ਅਤੇ ਆਈ. ਪੀ. ਸੀ. ਦੀ ਧਾਰਾ 188/294/504/120-2 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਪੜ੍ਹੋ : ਸ਼ਹਿਨਾਜ਼ ਕੌਰ ਗਿੱਲ ਦੀ ਇਸ ਚੀਜ਼ ਨੂੰ ਸਿਧਾਰਥ ਸ਼ੁਕਲਾ ਨੇ ਦੱਸਿਆ ਬਕਵਾਸ 

ਕੀ ਹੈ ਪੂਰਾ ਮਾਮਲਾ
ਦੱਸ ਦਈਏ ਕਿ ਗੀਤ 'ਸੰਜੂ' 'ਚ ਸਿੱਧੂ ਮੂਸੇਵਾਲਾ ਨੇ ਆਪਣੀ ਤੁਲਨਾ ਬਾਲੀਵੁੱਡ ਅਦਾਕਾਰ ਸੰਜੇ ਦੱਤ ਨਾਲ ਕੀਤੀ ਹੈ। ਸੰਜੇ ਦਾ ਸਬੰਧ ਅੰਡਰਵਰਲਡ ਨਾਲ ਸੀ। ਸੰਜੇ ਦੱਤ ਤੋਂ ਹਥਿਆਰ ਵੀ ਬਰਾਮਦ ਹੋਏ ਸਨ, ਜਿਸ ਕਰਕੇ ਉਨ੍ਹਾਂ 'ਤੇ 'ਟਾਡਾ' ਦਾ ਮਾਮਲਾ ਦਰਜ ਕੀਤਾ ਗਿਆ ਸੀ। ਸਿੱਧੂ ਮੂਸੇਵਾਲਾ ਖ਼ਿਲਾਫ਼ ਆਪਣੇ ਗੀਤ 'ਸੰਜੂ' 'ਚ ਹਿੰਸਾ ਅਤੇ ਬੰਦੂਕ ਦੇ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਦੇ ਦੋਸ਼ 'ਚ ਦਰਜ ਕੀਤੀ ਇਹ ਤੀਜੀ ਐੱਫ. ਆਈ. ਆਰ ਹੈ। ਗੀਤ ਦੇ ਵੀਡੀਓ 'ਚ ਅਦਾਕਾਰ ਸੰਜੇ ਦੱਤ ਖ਼ਿਲਾਫ਼ ਦਰਜ ਕੀਤੀ ਗਈ ਐੱਫ. ਆਈ. ਆਰ ਦੀ ਖ਼ਬਰ ਕਲਿੱਪ ਦੇ ਨਾਲ ਮੂਸੇਵਾਲਾ ਖ਼ਿਲਾਫ਼ ਦਰਜ ਕੀਤੀ ਗਈ ਐੱਫ. ਆਈ. ਆਰ ਦੀ ਖ਼ਬਰ ਕਲਿੱਪ ਨੂੰ ਜੋੜ ਕੇ ਦਿਖਾਇਆ ਗਿਆ ਹੈ, ਜੋ ਬਾਅਦ 'ਚ ਇਸ ਕੇਸ 'ਚ ਸਜ਼ਾ ਕੱਟ ਚੁੱਕੇ ਹਨ।

ਇਹ ਪੜ੍ਹੋ : ਸੁਸ਼ਾਂਤ ਖ਼ੁਦਕੁਸ਼ੀ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ, ਪਿਛਲੇ 11 ਮਹੀਨਿਆਂ ਤੋਂ ਰੀਆ ਕਰ ਰਹੀ ਸੀ ਇਹ ਕੰਮ  

ਅਜਿਹਾ ਲੱਗਦਾ ਹੈ ਕਿ ਉਹ ਹਾਲ ਹੀ 'ਚ ਗਾਏ ਆਪਣੇ ਨਵੇਂ ਗੀਤ ਨੂੰ ਆਪਣੇ ਲਈ ਇੱਕ ਸਨਮਾਨ ਵਜੋਂ ਲੈ ਰਿਹਾ ਹੈ। ਮੂਸੇਵਾਲਾ ਇਸ ਗੀਤ 'ਚ ਏ. ਕੇ. 47 ਰਾਈਫਲਾਂ ਅਤੇ ਹੋਰ ਹਥਿਆਰਾਂ ਦੀ ਵਰਤੋਂ ਦੀ ਵਡਿਆਈ ਕਰਕੇ ਜਾਣ-ਬੁੱਝ ਕੇ ਸਰਹੱਦੀ ਰਾਜ ਦੇ ਨੌਜਵਾਨਾਂ ਨੂੰ ਭੜਕਾਉਣਾ ਅਤੇ ਗੁੰਮਰਾਹ ਕਰਨਾ ਚਾਹੁੰਦਾ ਹੈ, ਜਿਸਨੇ 80 ਅਤੇ 90 ਦੇ ਦਹਾਕੇ 'ਚ ਅੱਤਵਾਦ ਦੇ ਕਾਲੇ ਦੌਰ ਨੂੰ ਝੱਲਿਆ ਹੈ।


sunita

Content Editor

Related News