ਵਿਵਾਦਾਂ ਵਿਚਾਲੇ ਗਾਇਕ ਸ਼ੈਰੀ ਮਾਨ ਨੇ ਫ਼ਿਰ ਲਿਖੀ ਪੋਸਟ, ਹੁਣ ਆਖ ਦਿੱਤੀਆਂ ਇਹ ਗੱਲਾਂ
Saturday, Oct 01, 2022 - 01:01 PM (IST)
ਜਲੰਧਰ (ਬਿਊਰੋ) – ਇਕ ਵਾਰ ਫ਼ਿਰ ਤੋਂ ਪੰਜਾਬੀ ਗਾਇਕ ਸ਼ੈਰੀ ਮਾਨ ਸੋਸ਼ਲ ਮੀਡੀਆ 'ਤੇ ਸ਼ਰਾਬ ਪੀ ਕੇ ਲਾਈਵ ਹੋਇਆ। ਇਸ ਵਾਰ ਉਸ ਸ਼ਰਾਬ ਪੀ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਜੀ ਹਾਂ, ਬੀਤੇ ਦਿਨੀਂ ਸ਼ੈਰੀ ਮਾਨ ਨੇ ਸ਼ਰਾਬ ਪੀ ਕੇ ਆਪਣੀ ਇਕ ਵੀਡੀਓ ਸਾਂਝੀ ਕੀਤੀ, ਜਿਸ 'ਚ ਉਹ ਪੰਜਾਬ ਦੇ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢਦਾ ਨਜ਼ਰ ਆਇਆ। ਇਸ ਵੀਡੀਓ 'ਚ ਉਹ ਪਰਮੀਸ਼ ਨੂੰ ਕਾਫ਼ੀ ਮਾੜਾ ਚੰਗਾ ਵੀ ਬੋਲ ਰਿਹਾ ਹੈ।
ਕੁਝ ਦਿਨ ਪਹਿਲਾਂ ਗਾਇਕ ਸ਼ੈਰੀ ਮਾਨ ਨੇ ਸ਼ਰਾਬ ਪੀ ਕੇ ਇਕ ਲਾਈਵ ਵੀਡੀਓ ਸਾਂਝੀ ਕੀਤੀ ਸੀ, ਜਿਸ 'ਚ ਉਹ ਗਾਇਕ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢ ਰਹੇ ਸਨ। ਇਸ ਦੌਰਾਨ ਸ਼ੈਰੀ ਮਾਨ ਨੇ ਗੁਰੂਆਂ ਨੂੰ ਲੈ ਕੇ ਵੀ ਅਜਿਹੀ ਗੱਲ ਆਖ ਦਿੱਤੀ, ਜਿਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ। ਸ਼ੈਰੀ ਮਾਨ ਨੇ ਕਿਹਾ ਸੀ ਕਿ ਜੇ ਹੁਣ ਉਸ ਨੂੰ ਕੋਈ ਸਹੀ ਰਸਤੇ 'ਤੇ ਲੈ ਕੇ ਆ ਸਕਦਾ ਹੈ ਤਾਂ ਉਹ ਸਿਰਫ ਓਸ਼ੋ ਹੀ ਹੈ, ਹੋਰ ਕਿਸੇ ਗੁਰੂ 'ਚ ਤਾਕਤ ਨਹੀਂ। ਸ਼ੈਰੀ ਮਾਨ ਦੀ ਇਸ ਵੀਡੀਓ ਤੋਂ ਬਾਅਦ ਲੋਕਾਂ ਦਾ ਗੁੱਸਾ ਫੁੱਟ ਗਿਆ ਤੇ ਉਸ ਦਾ ਵਿਰੋਧ ਹੋਣਾ ਸ਼ੁਰੂ ਹੋਇਆ।
ਹੁਣ ਇਕ ਵਾਰ ਫ਼ਿਰ ਸ਼ੈਰੀ ਮਾਨ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਸ ਨੇ ਲਿਖਿਆ, ''ਆਪਣੀ ਧਰਤੀ ਤੇ ਮਾਂ ਨਾਲੋਂ ਟੁੱਟ ਕੇ ਦੁਬਾਰਾ ਉੱਗਣ ਨੂੰ ਟਾਈਮ ਤਾਂ ਲੱਗੇਗਾ ਪਰ ਯਕੀਨ ਰੱਖਈਓ ਜਿਸ ਦਿਨ ਵਾਪਸ ਆਇਆ ਮਿਸਾਲ ਸੈੱਟ ਕਰਕੇ ਹੀ ਮੁੜਾਂਗਾ।''
ਇੰਝ ਸ਼ੁਰੂ ਹੋਇਆ ਸੀ ਇਹ ਵਿਵਾਦ
ਦੱਸ ਦਈਏ ਕਿ ਸ਼ੈਰੀ ਮਾਨ ਤੇ ਪਰਮੀਸ਼ ਵਰਮਾ ਦਾ ਵਿਵਾਦ ਉਸ ਦੇ ਵਿਆਹ ਤੋਂ ਸ਼ੁਰੂ ਹੋਇਆ ਸੀ, ਜਦੋਂ ਉਹ ਪਰਮੀਸ਼ ਦੇ ਵਿਆਹ ਲਈ ਕੈਨੇਡਾ ਗਏ ਸਨ। ਪਰਮੀਸ਼ ਵਰਮਾ ਦੇ ਵਿਆਹ ਵਾਲੇ ਦਿਨ ਸ਼ੈਰੀ ਮਾਨ ਨੇ ਲਾਈਵ ਹੋ ਕੇ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢੀਆਂ ਸਨ। ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਮਾੜਾ ਬੋਲਿਆ ਹੋਵੇ ਜਾਂ ਗਾਲ੍ਹਾਂ ਕੱਢੀਆਂ ਹੋਣ। ਸ਼ੈਰੀ ਮਾਨ ਬਹੁਤ ਵਾਰ ਸ਼ਰਾਬ ਪੀ ਕੇ ਸੋਸ਼ਲ ਮੀਡੀਆ 'ਤੇ ਲਾਈਵ ਆ ਚੁੱਕੇ ਹਨ ਤੇ ਪਰਮੀਸ਼ ਵਰਮਾ ਨੂੰ ਮਾੜਾ ਬੋਲ ਚੁੱਕੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।