ਇਸ ਵਾਰ ''ਬਿੱਗ ਬੌਸ 14'' ''ਚ ਦਿਸੇਗਾ ਪੰਜਾਬੀ ਫਲੇਵਰ! ਜਾਣੋ ਸਾਰਾ ਗੁਰਪਾਲ ਦੀ ਖ਼ਾਮੋਸ਼ੀ ਦਾ ਰਾਜ਼

08/26/2020 8:57:52 PM

ਮੁੰਬਈ (ਬਿਊਰੋ) : ਪਿਛਲੇ ਸਾਲ ਪੰਜਾਬ ਤੋਂ ਦੋ ਕੁੜੀਆਂ ਨੇ 'ਬਿੱਗ ਬੌਸ' 'ਚ ਪੂਰੀ ਧਮਾਲ ਪਾਈ ਸੀ ਅਤੇ ਹੁਣ ਇਸ ਸਾਲ ਵੀ 'ਬਿੱਗ ਬੌਸ 14' 'ਚ ਪੰਜਾਬੀ ਫਲੇਵਰ ਦੀ ਉਮੀਦ ਕੀਤੀ ਜਾ ਸਕਦੀ ਹੈ। ਕਈ ਦਿਨਾਂ ਤੋਂ ਇਹ ਖ਼ਬਰਾਂ ਆ ਰਹੀਆਂ ਹਨ ਕਿ ਸਾਰਾ ਗੁਰਪਾਲ 'ਬਿੱਗ ਬੌਸ 14' 'ਚ ਐਂਟਰੀ ਕਰਨ ਜਾ ਰਹੀ ਹੈ ਪਰ ਸਾਰਾ ਨੇ ਕਦੇ ਵੀ ਇਸ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ। ਇਸ ਦੇ ਬਾਵਜੂਦ ਸਾਰਾ ਗੁਰਪਾਲ ਦੀ 'ਬਿੱਗ ਬੌਸ 14' 'ਚ ਐਂਟਰੀ ਦੀਆਂ ਖ਼ਬਰਾਂ ਨੇ ਜ਼ੋਰ ਫੜ੍ਹਿਆ ਹੋਇਆ ਹੈ। ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਖ਼ਬਰਾਂ ਦੀ ਮੰਨੀਏ ਤਾਂ ਸਾਰਾ ਗੁਰਪਾਲ ਮੁੰਬਈ ਪਹੁੰਚ ਗਈ ਹੈ। ਕੁਝ ਦਿਨ ਕੁਆਰੰਟੀਨ ਹੋਣ ਤੋਂ ਬਾਅਦ ਅੱਗੇ ਦੀ ਕਾਰਵਾਈ ਸ਼ੁਰੂ ਹੋਵੇਗੀ। ਫ਼ਿਲਹਾਲ ਖ਼ਬਰਾਂ ਮੁਤਾਬਕ, 'ਬਿੱਗ ਬੌਸ 14' ਦੇ ਲੌਂਚ 'ਚ ਵੀ ਥੋੜ੍ਹੀ ਦੇਰੀ ਕਰ ਦਿੱਤੀ ਗਈ ਹੈ। ਹੁਣ 'ਬਿੱਗ ਬੌਸ 14' ਸੀਜ਼ਨ 'ਚ ਸਾਰਾ ਗੁਰਪਾਲ ਦੀ ਅਸਲ 'ਚ ਐਂਟਰੀ ਹੁੰਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਦੱਸਣਯੋਗ ਹੈ ਕਿ ਸ਼ੋਅ ਨੂੰ ਲੈ ਕੇ ਅਜੇ ਤਕ ਚਰਚਾ ਸੀ ਕਿ ਇਹ ਸੰਤਬਰ ਦੇ ਅੰਤ ਤਕ ਸ਼ੁਰੂ ਹੋ ਸਕਦਾ ਹੈ, ਹਾਲਾਂਕਿ ਇਸ ਦਾ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਸੀ ਪਰ ਹੁਣ ਖ਼ਬਰ ਹੈ ਕਿ ਸ਼ੋਅ ਸ਼ੁਰੂ ਕਰਨ ਦੀ ਤਾਰੀਕ ਅੱਗੇ ਵਧਾ ਦਿੱਤੀ ਗਈ ਹੈ। ਮੁੰਬਈ 'ਚ ਵਿਗੜਦੇ ਮੌਸਮ ਅਤੇ ਲਗਾਤਾਰ ਪੈ ਰਹੇ ਮੀਂਹ ਕਾਰਨ ਮੇਕਰਜ਼ ਨੇ 'ਬਿੱਗ ਬੌਸ' ਸੀਜ਼ਨ 14 ਦੀ ਡੇਟਸ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ।

ਪਿੰਕਵਿਲਾ ਨੂੰ ਸੂਤਰ ਨੇ ਦੱਸਿਆ ਕਿ, 'ਚੈਨਲ ਅਤੇ ਮੇਕਰਜ਼ ਸ਼ੋਅ ਨੂੰ ਇੱਕ ਮਹੀਨੇ ਅੱਗੇ ਵਧਾਉਣ ਦੀ ਸੋਚ ਰਹੇ ਹਨ ਕਿਉਂਕਿ ਮੁੰਬਈ 'ਚ ਪਿਛਲੇ ਕਈ ਹਫ਼ਤਿਆਂ ਤੋਂ ਪੈ ਰਹੇ ਮੀਂਹ ਕਾਰਨ ਸੈੱਟ ਅਤੇ ਰਿਪੇਅਰ ਵਰਕ ਨੂੰ ਨੁਕਸਾਨ ਪਹੁੰਚ ਰਿਹਾ ਹੈ। ਮੀਂਹ ਕਾਰਨ ਸੈੱਟ ਰਿਪੇਅਰ ਵਰਕ ਦੇਰੀ ਕਰੇਗੀ ਅਤੇ ਇਹੀ ਕਾਰਨ ਹੈ ਕਿ ਸੈੱਟ ਅਜੇ ਕੰਟੈਸਟੈਂਟ ਲਈ ਤਿਆਰ ਨਹੀਂ ਹੋ ਸਕਿਆ ਹੈ। ਸੈੱਟ ਬਣਾਉਣ ਦੌਰਾਨ ਹਰ ਗੱਲ ਦੀ ਸਾਵਧਾਨੀ ਵਰਤੀ ਜਾ ਰਹੀ ਹੈ। ਹੁਣ ਸ਼ੋਅ ਅਕਤੂਬਰ ਤਕ ਪੋਸਟਪੋਨ ਕੀਤਾ ਜਾ ਰਿਹਾ ਹੈ। ਇੱਕ ਹੋਰ ਸੂਤਰ ਦਾ ਕਹਿਣਾ ਹੈ ਕਿ ਮੇਕਰਜ਼ ਸ਼ੋਅ ਨੂੰ 4 ਅਕਤੂਬਰ ਤੋਂ ਲਾਈਵ ਕਰਨ ਦਾ ਦਿਲ ਬਣਾ ਰਹੇ ਹਨ ਹਾਲਾਂਕਿ ਇਸ ਤਾਰੀਕ 'ਤੇ ਅਜੇ ਮੋਹਰ ਨਹੀਂ ਲੱਗੀ ਹੈ।


sunita

Content Editor

Related News