ਇਸ ਸ਼ਖਸ ਦੀ ਆਵਾਜ਼ ਦੇ ਮੁਰੀਦ ਹੋਏ ਮਾਸਟਰ ਸਲੀਮ, ਸਾਂਝੀ ਕੀਤੀ ਵੀਡੀਓ

7/11/2020 5:29:07 PM

ਜਲੰਧਰ (ਵੈੱਬ ਡੈਸਕ) — ਪੰਜਾਬੀ ਕਲਾਕਾਰ ਅਕਸਰ ਹੀ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਚਰਚਾ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਪੰਜਾਬੀ ਗਾਇਕ ਮਾਸਟਰ ਸਲੀਮ ਨੇ ਇਕ ਸ਼ਖਸ ਦੀ ਵੀਡੀਓ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸ਼ਖਸ ਆਪਣੀ ਸੁਰੀਲੀ ਆਵਾਜ਼ ਨਾਲ ਸਾਰਿਆਂ ਦੇ ਦਿਲ ਜਿੱਤ ਰਿਹਾ ਹੈ। ਵੀਡੀਓ ਨੂੰ ਸਾਂਝੀ ਕਰਦਿਆਂ ਮਾਸਟਰ ਸਲੀਮ ਨੇ ਕੈਪਸ਼ਨ 'ਚ ਲਿਖਿਆ, 'ਮੈਂ ਨਹੀਂ ਜਾਣਦਾ ਇਹ ਸਾਬ ਕੌਣ ਨੇ ਪਰ ਇਹ ਜਿਥੇ ਵੀ ਨੇ ਜਾਂ ਇਨ੍ਹਾਂ ਦਾ ਕੋਈ ਨਾਮ ਹੈ ਪਰ ਰੱਬ ਨੇ ਕਮਾਲ ਦਾ ਹੁਨਰ ਦਿੱਤਾ ਹੈ...ਬਾਬਾ ਜੀ ਇਨ੍ਹਾਂ ਨੂੰ ਹਮੇਸ਼ਾ ਸਲਾਮਤ ਰੱਖੇ ਆਮੀਨ।'

 
 
 
 
 
 
 
 
 
 
 
 
 
 

kya baat hai gaana kise de pio da nahi hai raab kise nu v aata kar sakda hai mera salaam hai is surili rooh nu ❤🙏🎤🎹

A post shared by master Saleem (@mastersaleem786official) on Jul 11, 2020 at 2:01am PDT

ਇਸ ਤੋਂ ਅੱਗੇ ਮਾਸਟਰ ਸਲੀਮ ਨੇ ਲਿਖਿਆ ਹੈ, 'ਮਨ ਖੁਸ਼ ਹੋ ਗਿਆ ਸੁਣ ਕੇ, ਮਿਲ ਗਿਆ ਨਾਮ ਇਸ ਬਹੁਤ ਸੁਰੀਲੀ ਰੂਹ ਵਾਲੇ ਇਨਸਾਨ ਦਾ 'ਸਨਵਲ ਫਕੀਰ' ਸਾਬ ਸਲੂਟ ਹੈ ਜੀ।'

PunjabKesari
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਹੀ ਫਨਕਾਰਾਂ ਦੀਆਂ ਵੀਡੀਓਜ਼ ਸਾਹਮਣੇ ਆਈਆਂ ਸਨ, ਜੋ ਕੁਝ ਹੀ ਪਲਾਂ 'ਚ ਵਾਇਰਲ ਹੋ ਗਈਆਂ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

Content Editor sunita