ਇਨਕਮ ਟੈਕਸ ਦੀ ਛਾਪੇਮਾਰੀ ਤੋਂ ਬਾਅਦ ਰਣਜੀਤ ਬਾਵਾ ਦਾ ਐਲਾਨ, ਕਿਹਾ– ‘ਰੱਬ ਜਾਣਦਾ ਅਸੀਂ ਬੰਦੇ ਗੁੱਡ ਹਾਂ’

Wednesday, Jan 04, 2023 - 04:49 PM (IST)

ਇਨਕਮ ਟੈਕਸ ਦੀ ਛਾਪੇਮਾਰੀ ਤੋਂ ਬਾਅਦ ਰਣਜੀਤ ਬਾਵਾ ਦਾ ਐਲਾਨ, ਕਿਹਾ– ‘ਰੱਬ ਜਾਣਦਾ ਅਸੀਂ ਬੰਦੇ ਗੁੱਡ ਹਾਂ’

ਜਲੰਧਰ (ਬਿਊਰੋ) : ਗਾਇਕ ਰਣਜੀਤ ਬਾਵਾ ਸਾਫ਼ ਸੁਥਰੀ ਤੇ ਅਰਥ ਭਰਪੂਰ ਗਾਇਕੀ ਲਈ ਜਾਣਿਆ ਜਾਂਦਾ ਹੈ। ਉਂਝ ਤਾਂ ਰਣਜੀਤ ਬਾਵਾ ਲਾਈਮਲਾਈਟ ਤੋਂ ਦੂਰ ਰਹਿਣਾ ਹੀ ਪਸੰਦ ਕਰਦੇ ਹਨ, ਪਰ ਹਾਲ ਹੀ 'ਚ ਉਹ ਉਦੋਂ ਸੁਰਖੀਆਂ 'ਚ ਆਏ ਜਦੋਂ ਦਸੰਬਰ 2022 'ਚ ਇਨਕਮ ਟੈਕਸ ਵਿਭਾਗ ਨੇ ਉਨ੍ਹਾਂ ਦੇ ਘਰ 'ਚ ਛਾਪੇਮਾਰੀ ਕੀਤੀ ਸੀ। ਸਭ ਨੂੰ ਇੰਤਜ਼ਾਰ ਸੀ ਕਿ ਰਣਜੀਤ ਬਾਵਾ ਕੇਂਦਰ ਸਰਕਾਰ ਦੀ ਇਸ ਕਾਰਵਾਈ 'ਤੇ ਕੀ ਜਵਾਬ ਦੇਣਗੇ। ਹੁਣ ਰਣਜੀਤ ਬਾਵਾ ਨੇ ਕੇਂਦਰ ਨੂੰ ਮੂੰਹਤੋੜ ਜਵਾਬ ਦਿੱਤਾ ਹੈ। ਨਵੇਂ ਸਾਲ 'ਤੇ ਬਾਵਾ ਪਹਿਲੇ ਹੀ ਗੀਤ ਦੇ ਨਾਲ ਧਮਾਕਾ ਕਰਨ ਜਾ ਰਹੇ ਹਨ। ਜੀ ਹਾਂ, ਰਣਜੀਤ ਬਾਵ ਦਾ ਗੀਤ 'ਆਲ ਆਈਜ਼ ਆਨ ਮੀ' ਜਲਦ ਹੀ ਰਿਲੀਜ਼ ਹੋ ਸਕਦਾ ਹੈ। ਇਸ ਗੀਤ ਦੇ ਪੋਸਟਰ ਨੂੰ ਸ਼ੇਅਰ ਕਰਦਿਆਂ ਬਾਵਾ ਨੇ ਕੈਪਸ਼ਨ 'ਚ ਲਿਖਿਆ, ''ਸਭ ਜਾਣਦੇ ਹਾਂ ਤਾਂ ਹੀ ਚੁੱਪ ਆਂ, ਰੱਬ ਜਾਣਦਾ ਕਿ ਬੰਦੇ ਗੁੱਡ ਆਂ।'' 

PunjabKesari

ਦੱਸ ਦਈਏ ਕਿ ਇਸ ਗੀਤ ਨੂੰ ਰਣਜੀਤ ਬਾਵਾ ਦਾ ਕੇਂਦਰ ਸਰਕਾਰ ਨੂੰ ਜਵਾਬ ਮੰਨਿਆ ਜਾ ਰਿਹਾ ਹੈ ਕਿਉਂਕਿ ਛਾਪੇਮਾਰੀ ਤੋਂ ਬਾਅਦ ਹੀ ਉਨ੍ਹਾਂ ਨੇ ਇਸ ਗੀਤ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਰਣਜੀਤ ਬਾਵਾ ਦੀ ਕੈਪਸ਼ਨ ਨੇ ਵੀ ਬਿਆਨ ਕਰ ਦਿੱਤਾ ਹੈ ਕਿ ਉਹ ਕਿਸ 'ਤੇ ਤਿੱਖੇ ਤੰਜ ਕੱਸ ਰਹੇ ਹਨ। ਇਸ ਗੀਤ ਦੇ ਬੋਲ ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਲਿਖੇ ਹਨ। ਫਿਲਹਾਲ ਇਸ ਗੀਤ ਦੀ ਕੋਈ ਰਿਲੀਜ਼ਿੰਗ ਡੇਟ ਸਾਹਮਣੇ ਨਹੀਂ ਆਈ ਹੈ।

PunjabKesari

ਦੱਸਣਯੋਗ ਹੈ ਕਿ ਦਸੰਬਰ 2022 ਨੂੰ ਇਨਕਮ ਟੈਕਸ ਨੇ ਰਣਜੀਤ ਬਾਵਾ ਤੇ ਕੰਵਰ ਗਰੇਵਾਲ ਦੇ ਘਰਾਂ 'ਚ ਛਾਪੇਮਾਰੀ ਕੀਤੀ ਸੀ ਕਿਉਂਕਿ ਇਨ੍ਹਾਂ ਦੋਵੇਂ ਗਾਇਕਾਂ ਨੇ ਕਿਸਾਨੀ ਅੰਦੋਲਨ ਨੂੰ ਖੁੱਲ੍ਹ ਕੇ ਸਮਰਥਨ ਦਿੱਤਾ ਸੀ, ਇਸ ਕਰਕੇ ਹੀ ਇਹ ਦੋਵੇਂ ਗਾਇਕ ਕੇਂਦਰ ਦੇ ਰਾਡਾਰ 'ਤੇ ਸਨ। ਇਸ ਸਾਰੇ ਮਾਮਲੇ ਕਿਸਾਨ ਅੰਦੋਲਨ ਦੇ ਨਾਲ ਹੀ ਜੋੜ ਕੇ ਦੇਖਿਆ ਗਿਆ ਸੀ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।


author

sunita

Content Editor

Related News