ਅਲਵਿਦਾ ਰਾਜਵੀਰ ਜਵੰਦਾ; ਜਾਣੋ ਕਿੰਝ ਰਿਹਾ ਪੰਜਾਬ ਪੁਲਸ ਮੁਲਾਜ਼ਮ ਤੋਂ ਗਾਇਕ ਬਣਨ ਦਾ ਸਫ਼ਰ

Wednesday, Oct 08, 2025 - 11:02 AM (IST)

ਅਲਵਿਦਾ ਰਾਜਵੀਰ ਜਵੰਦਾ; ਜਾਣੋ ਕਿੰਝ ਰਿਹਾ ਪੰਜਾਬ ਪੁਲਸ ਮੁਲਾਜ਼ਮ ਤੋਂ ਗਾਇਕ ਬਣਨ ਦਾ ਸਫ਼ਰ

ਐਂਟਰਟੇਨਮੈਂਟ ਡੈਸਕ- ਪਾਲੀਵੁੱਡ ਇੰਡਸਟਰੀ ਤੋਂ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਪੰਜਾਬੀ ਗਾਇਕ ਰਾਜਵੀਰ ਜਵੰਦਾ ਨਹੀਂ ਰਹੇ। ਗਾਇਕ ਨੇ ਆਪਣੀ ਸੁਰੀਲੀ ਆਵਾਜ਼ ਅਤੇ ਜੋਸ਼ੀਲੀ ਸ਼ਖਸੀਅਤ ਨਾਲ ਲੱਖਾਂ ਦਿਲ ਜਿੱਤੇ ਸਨ। ਰਾਜਵੀਰ 27 ਸਤੰਬਰ ਨੂੰ ਇੱਕ ਗੰਭੀਰ ਹਾਦਸੇ ਤੋਂ ਬਾਅਦ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਉਦੋਂ ਤੋਂ ਉਹ ਵੈਂਟੀਲੇਟਰ ਸਪੋਰਟ 'ਤੇ ਸਨ। ਡਾਕਟਰੀ ਮਾਹਰਾਂ ਦਾ ਕਹਿਣਾ ਸੀ ਕਿ ਗਾਇਕ ਨੂੰ ਗੰਭੀਰ ਹਾਈਪੋਕਸਿਕ ਦਿਮਾਗੀ ਸੱਟ ਅਤੇ ਰੀੜ੍ਹ ਦੀ ਹੱਡੀ ’ਤੇ ਸੱਟਾਂ ਲੱਗੀਆਂ ਹਨ ਜਿਸ ਦੇ ਚੱਲਦੇ ਉਨ੍ਹਾਂ ਦੇ ਠੀਕ ਹੋਣ ਦੀ ਸੰਭਾਵਨਾ ਕਾਫੀ ਘੱਟ ਸੀ। 

PunjabKesari
ਜਵੰਦਾ ਲਈ ਹਰ ਕੋਈ ਕਰ ਰਿਹਾ ਸੀ ਅਰਦਾਸਾਂ 
ਦੱਸ ਦਈਏ ਕਿ ਦੁਨੀਆ ਭਰ ਦੇ ਪ੍ਰਸ਼ੰਸਕ ਅਤੇ ਸ਼ੁਭਚਿੰਤਕ, ਗਾਇਕ, ਸਿਆਸਤਦਾਨਾਂ ਜਵੰਦਾ ਲਈ ਅਰਦਾਸਾਂ ਕਰ ਰਹੇ ਹਨ ਜੋ ਕਿ ਕਬੂਲ ਨਹੀਂ ਹੋਈਆਂ। ਉਨ੍ਹਾਂ ਦੀ ਹਾਲਤ ਨੂੰ ਦੇਖ ਕੇ ਹਰ ਕੋਈ ਚਮਤਕਾਰ ਦੀ ਉਮੀਦ ਕਰ ਰਿਹਾ ਸੀ। ਗਾਇਕ ਦੀ ਮਾਂ ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣੇ ਪਤੀ ਨੂੰ ਗੁਆ ਦਿੱਤਾ ਸੀ, ਨੂੰ ਹੁਣ ਇੱਕ ਹੋਰ ਵੱਡਾ ਘਾਟਾ ਪੈ ਗਿਆ ਹੈ ਕਿਉਂਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਜ਼ਿੰਦਗੀ ਦੀ ਲੜਾਈ ਹਾਰ ਗਿਆ ਹੈ। 

ਇਹ ਵੀ ਪੜ੍ਹੋ- ਮੰਦਭਾਗੀ ਖ਼ਬਰ; ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਹੋਇਆ ਦੇਹਾਂਤ
ਪੰਜਾਬ ਪੁਲਸ ’ਚ ਸਨ ਰਾਜਵੀਰ 
ਤੁਹਾਨੂੰ ਦੱਸ ਦੇਈਏ ਕਿ ਰਾਜਵੀਰ ਜਵੰਦਾ ਦਾ ਸਫ਼ਰ ਕਿਸੇ ਪ੍ਰੇਰਨਾਦਾਇਕ ਤੋਂ ਘੱਟ ਨਹੀਂ ਰਿਹਾ। ਗਾਇਕ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪੰਜਾਬ ਪੁਲਸ ’ਚ ਸੇਵਾ ਨਿਭਾ ਰਿਹਾ ਹੈ ਜਿਸ ਦੇ ਚੱਲਦੇ ਉਨ੍ਹਾਂ ਨੇ ਵੀ ਪੰਜਾਬ ਪੁਲਸ ਜੁਆਇਨ ਕੀਤੀ। ਪਰ ਗਾਉਣ ਨੂੰ ਲੈ ਕੇ ਉਨ੍ਹਾਂ ਦਾ ਜਨੂੰਨ ਕਦੇ ਵੀ ਘੱਟ ਨਹੀਂ ਹੋਇਆ। ਜਵੰਦਾ ਨੇ ਦੱਸਿਆ ਕਿ ਜ਼ਿੰਦਗੀ ’ਚ ਅਨੁਸ਼ਾਨ ਨਾਲ ਕਿਵੇਂ ਰਹਿਣਾ ਅਤੇ ਕਿਵੇਂ ਆਪਣੇ ਵੱਡੇ ਛੋਟੇ ਕੰਮ ਕਰਨੇ ਹਨ, ਉਨ੍ਹਾਂ ਨੂੰ ਪੁਲਸ ਦੀ ਸਿਖਲਾਈ ਦੌਰਾਨ ਪਤਾ ਲੱਗਿਆ।

PunjabKesari
ਰਾਜਵੀਰ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਖੁਸ਼ ਰਿਹਾ ਕਰ’, ‘ਸਰਦਾਰੀ’’, ‘ਲੈਂਡਲਾਰਡ’, ‘ਡਾਊਨ ਟੂ ਅਰਥ’ ਤੇ ‘ਕੰਗਣੀ’ ਵਰਗੇ ਮਸ਼ਹੂਰ ਗੀਤ ਪ੍ਰਸ਼ੰਸਕਾਂ ਦੀ ਝੋਲੀ ਪਾਏ ਹਨ। ਉਹਨਾਂ ਨੇ 2018 ਵਿੱਚ ਗਿੱਪੀ ਗਰੇਵਾਲ-ਸਟਾਰਰ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ', 2019 ਵਿੱਚ 'ਜਿੰਦ ਜਾਨ' ਅਤੇ 'ਮਿੰਦੋ ਤਸੀਲਦਾਰਨੀ' ਵਿੱਚ ਵੀ ਅਦਾਕਾਰੀ ਕੀਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News