ਗਾਇਕ ਪਰਮੀਸ਼ ਵਰਮਾ ਨੇ ਪਤਨੀ ਗੀਤ ਨਾਲ ਵਿਆਹ ''ਚ ਪਾਇਆ ਰੱਜ ਕੇ ਭੰਗੜਾ, ਵਾਇਰਲ ਹੋਈ ਵੀਡੀਓ

Wednesday, Aug 07, 2024 - 02:42 PM (IST)

ਗਾਇਕ ਪਰਮੀਸ਼ ਵਰਮਾ ਨੇ ਪਤਨੀ ਗੀਤ ਨਾਲ ਵਿਆਹ ''ਚ ਪਾਇਆ ਰੱਜ ਕੇ ਭੰਗੜਾ, ਵਾਇਰਲ ਹੋਈ ਵੀਡੀਓ

ਜਲੰਧਰ (ਬਿਊਰੋ) - ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਪਣੀ ਪਤਨੀ ਗੀਤ ਗਰੇਵਾਲ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਕਿਸੇ ਵਿਆਹ ਸਮਾਰੋਹ ਦਾ ਹੈ, ਜਿਸ 'ਚ ਯਾਸਿਰ ਹੁਸੈਨ ਪਰਫਾਰਮ ਕਰਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਸਟੇਜ ਥੱਲੇ ਪਰਮੀਸ਼ ਵਰਮਾ ਆਪਣੀ ਪਤਨੀ ਨਾਲ ਡਾਂਸ ਕਰ ਰਹੇ ਹਨ। ਇਸ ਦੌਰਾਨ ਇੱਕ ਮਹਿਲਾ ਨੋਟ ਵਾਰਦੀ ਵੀ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਗਾਇਕ ਯਾਸਿਰ ਹੁਸੈਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ਅਤੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਲਿਖਿਆ, ''ਰੱਬ ਇੱਦਾਂ ਹੀ ਹੱਸਦਾ ਵੱਸਦਾ ਰੱਖੇ ਵੱਡੇ ਵੀਰ ਨੂੰ।''

ਇਹ ਖ਼ਬਰ ਵੀ ਪੜ੍ਹੋ - ਸਲਮਾਨ ਦਾ ਹੁਣ ਇਸ ਗਾਇਕ ਨਾਲ ਪਿਆ ਪੰਗਾ! ਚੇਤਾਵਨੀ ਦਿੰਦਿਆਂ ਕਿਹਾ- 'ਮੈਨੂੰ ਆਉਣਾ ਨਾ ਪਵੇ...'

ਦੱਸ ਦਈਏ ਕਿ ਪਰਮੀਸ਼ ਵਰਮਾ ਦੀ ਪਤਨੀ ਨਾਲ ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਜ਼ ਵੀ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਕੈਨੇਡਾ ਮੂਲ ਦੀ ਗੀਤ ਗਰੇਵਾਲ ਨਾਲ ਵਿਆਹ ਕਰਵਾਇਆ ਹੈ। ਵਿਆਹ ਤੋਂ ਬਾਅਦ ਇਸ ਜੋੜੀ ਦੇ ਘਰ ਇੱਕ ਧੀ ਨੇ ਜਨਮ ਲਿਆ ਹੈ, ਜਿਸ ਦਾ ਨਾਂ ਉਨ੍ਹਾਂ ਨੇ ਸਦਾ ਕੌਰ ਰੱਖਿਆ ਹੈ। ਕੁਝ ਮਹੀਨੇ ਪਹਿਲਾਂ ਹੀ ਪਰਮੀਸ਼ ਵਰਮਾ ਦੇ ਛੋਟੇ ਭਰਾ ਸੁਖਨ ਵਰਮਾ ਦਾ ਵੀ ਵਿਆਹ ਹੋਇਆ ਹੈ। 

ਪਰਮੀਸ਼ ਵਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਹਿੱਟ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਪਰਮੀਸ਼ ਵਰਮਾ ਨੇ ਜਿੱਥੇ ਗੀਤ ਗਾਏ ਹਨ ਉੱਥੇ ਹੀ ਖੁਦ ਵੀ ਬਤੌਰ ਮਾਡਲ ਗੀਤਾਂ ‘ਚ ਕੰਮ ਕੀਤਾ ਹੈ। ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਹਨ । 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News