ਗਾਇਕ ਪਰਮੀਸ਼ ਵਰਮਾ ਦੀਆਂ ਇਹ ਤਸਵੀਰਾਂ ਬਣੀਆਂ ਖਿੱਚ ਦਾ ਕੇਂਦਰ, ਵੇਖ ਲੋਕਾਂ ਨੇ ਕਿਹਾ ‘ਹਾਰਡ ਵਰਕ’

Tuesday, May 02, 2023 - 01:00 PM (IST)

ਗਾਇਕ ਪਰਮੀਸ਼ ਵਰਮਾ ਦੀਆਂ ਇਹ ਤਸਵੀਰਾਂ ਬਣੀਆਂ ਖਿੱਚ ਦਾ ਕੇਂਦਰ, ਵੇਖ ਲੋਕਾਂ ਨੇ ਕਿਹਾ ‘ਹਾਰਡ ਵਰਕ’

ਜਲੰਧਰ (ਬਿਊਰੋ) : ਪੰਜਾਬੀ ਗਾਇਕ ਪਰਮੀਸ਼ ਵਰਮਾ ਦੀ ਇੰਨੀਂ ਦਿਨੀਂ ਇੱਕ ਪੋਸਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ।

PunjabKesari

ਦਰਅਸਲ, ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਦੇਖ ਫੈਨਜ਼ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ। ਪਰਮੀਸ਼ ਵਰਮਾ ਨੇ ਇਨ੍ਹਾਂ ਤਸਵੀਰਾਂ 'ਚ ਆਪਣੀ ਦਮਦਾਰ ਬੌਡੀ ਫਲਾਂਟ ਕੀਤੀ ਹੈ। ਪਰਮੀਸ਼ ਦੀਆਂ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਹਰ ਕੋਈ ਉਨ੍ਹਾਂ ਦੇ ਮਜ਼ਬੂਤ ਡੌਲਿਆਂ ਤੇ ਸਿਕਸ ਪੈਕਸ ਦੀ ਤਾਰੀਫ਼ ਕਰ ਰਿਹਾ ਹੈ।

PunjabKesari

ਦੱਸ ਦਈਏ ਕਿ ਪਰਮੀਸ਼ ਵਰਮਾ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੇ ਟੈਲੇਂਟ ਦੇ ਸਦਕਾ ਪੂਰੀ ਦੁਨੀਆ 'ਚ ਨਾਮ ਕਮਾਇਆ ਹੈ। ਪਰਮੀਸ਼ ਵਰਮਾ ਨੇ ਗਾਇਕੀ ਦੇ ਨਾਲ-ਨਾਲ ਐਕਟਿੰਗ ਦੀ ਦੁਨੀਆ 'ਚ ਵੀ ਆਪਣਾ ਜਲਵਾ ਦਿਖਾਇਆ ਹੈ। ਪਰਮੀਸ਼ ਦਾ ਸੰਨੀ ਮਾਲਟਨ ਨਾਲ ਨਵਾਂ ਗੀਤ 'ਵੀ ਮੇਡ ਇਟ' 3 ਮਈ ਨੂੰ ਰਿਲੀਜ਼ ਹੋਣ ਵਾਲਾ ਹੈ।

PunjabKesari

ਦੱਸਣਯੋਗ ਹੈ ਕਿ ਸ਼ੈਰੀ ਮਾਨ ਤੇ ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਕਿਸੇ ਸਮੇਂ ਦੋਵੇਂ ਇੱਕ-ਦੂਜੇ ਦੇ ਜਿਗਰੀ ਦੋਸਤ ਹੋਇਆ ਕਰਦੇ ਸਨ ਪਰ ਅੱਜ ਇਨ੍ਹਾਂ ਦੋਵਾਂ ਦੀ ਦੋਸਤੀ ਕੱਟੜ ਦੁਸ਼ਮਣੀ 'ਚ ਤਬਦੀਲ ਹੋ ਗਈ ਹੈ। ਪਿਛਲੇ ਸਾਲ ਸ਼ੈਰੀ ਮਾਨ ਤੇ ਪਰਮੀਸ਼ ਵਰਮਾ ਦਾ ਵਿਵਾਦ ਸੋਸ਼ਲ ਮੀਡੀਆ 'ਤੇ ਕਾਫ਼ੀ ਭੱਖ ਗਿਆ ਸੀ ਅਤੇ ਦੋਵੇਂ ਲਾਈਵ ਹੋ ਕੇ ਇਕ-ਦੂਜੇ ਨੂੰ ਗਾਲੀ ਗਲੋਚ ਕਰ ਰਹੇ ਸਨ।

PunjabKesari

ਇਨ੍ਹਾਂ ਦੋਵਾਂ ਦਾ ਵਿਵਾਦ 2021 'ਚ ਪਰਮੀਸ਼ ਦੇ ਵਿਆਹ ਦੌਰਾਨ ਸ਼ੁਰੂ ਹੋਇਆ ਸੀ। ਇਹ ਵਿਵਾਦ ਪਿਛਲੇ ਸਾਲ ਉਦੋਂ ਜ਼ਿਆਦਾ ਭਖ ਗਿਆ, ਜਦੋਂ ਸ਼ੈਰੀ ਨੇ ਸ਼ਰਾਬ ਦੇ ਨਸ਼ੇ 'ਚ ਪਰਮੀਸ਼ ਵਰਮਾ ਨੂੰ ਗੰਦੀਆਂ ਗਾਲਾਂ ਕੱਢੀਆਂ ਸਨ। ਇਸ ਤੋਂ ਬਾਅਦ ਪਰਮੀਸ਼ ਵਰਮਾ ਨੇ ਵੀ ਸ਼ੈਰੀ ਮਾਨ ਨੂੰ ਸੋਸ਼ਲ ਮੀਡੀਆ 'ਤੇ ਕਰਾਰਾ ਜਵਾਬ ਦਿੱਤਾ। ਪਰਮੀਸ਼ ਨੇ ਤਾਂ ਸ਼ੈਰੀ ਨੂੰ ਗਧਾ ਤੱਕ ਆਖ ਦਿੱਤਾ ਸੀ। 

PunjabKesari
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਦੱਸੋ। 


author

sunita

Content Editor

Related News