ਗਾਇਕ ਪਰਮੀਸ਼ ਵਰਮਾ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਲੱਗਾ ਵਧਾਈਆਂ ਦਾ ਤਾਂਤਾ

Saturday, Oct 01, 2022 - 10:02 AM (IST)

ਗਾਇਕ ਪਰਮੀਸ਼ ਵਰਮਾ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਲੱਗਾ ਵਧਾਈਆਂ ਦਾ ਤਾਂਤਾ

ਜਲੰਧਰ (ਬਿਊਰੋ) : ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੇ ਘਰ ਬੱਚੇ ਦੀਆਂ ਕਿਲਕਾਰੀਆਂ ਗੂੰਜ ਉੱਠੀਆਂ ਹਨ। ਦਰਅਸਲ, ਗੀਤ ਗਰੇਵਾਲ ਨੇ ਬੀਤੇ ਦਿਨੀਂ ਇਕ ਨੰਨ੍ਹੀ ਪਰੀ ਨੂੰ ਜਨਮ ਦਿੱਤਾ ਹੈ। ਜੀ ਹਾਂ, ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਧੀ ਦੇ ਮਾਤਾ-ਪਿਤਾ ਬਣ ਗਏ ਹਨ। ਪਰਮੀਸ਼ ਵਰਮਾ ਨੇ ਇਹ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਨਵਜੰਮੀ ਧੀ ਨਾਲ ਇਕ ਤਸਵੀਰ ਸ਼ੇਅਰ ਕੀਤੀ। ਪਰਮੀਸ਼ ਵਰਮਾ ਨੇ ਕੈਪਸ਼ਨ 'ਚ ਲਿਖਿਆ, "ਅੱਜ ਮੈਂ ਧਰਤੀ 'ਤੇ ਸਭ ਤੋਂ ਖੁਸ਼ ਇਨਸਾਨ ਬਣ ਗਿਆ ਹਾਂ, ਮੇਰੀ ਬੇਟੀ ਸਦਾ ਨੂੰ ਮਿਲੋ। ਸਦਾ ਸਦਾ ਸਦਾ ਸੁੱਖ ਹੋਵੇ। ਵਾਹਿਗੁਰੂ ਜੀ ਮੇਹਰ ਕਰਿਓ।"

PunjabKesari

ਦੱਸ ਦਈਏ ਕਿ ਪਰਮੀਸ਼ ਵਰਮਾ ਨੇ ਆਪਣੀ ਬੇਟੀ ਦਾ ਨਾਂ ਸਦਾ ਰੱਖਿਆ ਹੈ। ਇਸ ਮੌਕੇ ਪਰਮੀਸ਼ ਵਰਮਾ ਦੇ ਮਾਤਾ-ਪਿਤਾ ਵੀ ਭਾਰਤ ਤੋਂ ਕੈਨੇਡਾ ਪਹੁੰਚੇ ਹਨ, ਜਿਸ ਦੀ ਵੀਡੀਓ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਸੀ। 

PunjabKesari

ਦੱਸਣਯੋਗ ਹੈ ਕਿ ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਦਾ ਵਿਆਹ 20 ਅਕਤੂਬਰ 2021 ਨੂੰ ਹੋਇਆ ਸੀ। ਵਿਆਹ ਤੋਂ ਕੁੱਝ ਮਹੀਨੇ ਬਾਅਦ ਹੀ ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਗੀਤ ਦੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਬੀਤੇ ਕੁਝ ਦਿਨ ਪਹਿਲਾਂ ਹੀ ਪਰਮੀਸ਼ ਵਰਮਾ ਨੇ ਆਪਣੀ ਪਤਨੀ ਗੀਤ ਗਰੇਵਾਲ ਦਾ ਬੇਬੀ ਸ਼ਾਵਰ ਕੀਤਾ ਸੀ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ।

PunjabKesari

PunjabKesari


author

sunita

Content Editor

Related News