ਗਾਇਕ ਨਿੰਜਾ ਨੇ ਸ਼੍ਰੀ ਨੀਲ ਕੰਠ ਮਹਾਂਦੇਵ ਜੀ ਦੇ ਕੀਤੇ ਦਰਸ਼ਨ, ਲਿਆ ਭਗਵਾਨ ਸ਼ਿਵ ਦਾ ਅਸ਼ੀਰਵਾਦ
Tuesday, Mar 14, 2023 - 05:53 PM (IST)

ਜਲੰਧਰ (ਬਿਊਰੋ) - ਪੰਜਾਬੀ ਗਾਇਕ ਨਿੰਜਾ ਇੰਨੀਂ ਦਿਨੀਂ ਧਾਰਮਿਕ ਸਥਾਨਾਂ ਦੀ ਯਾਤਰਾ ਕਰ ਰਹੇ ਹਨ। ਹਾਲ ਹੀ 'ਚ ਨਿੰਜਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਸ਼੍ਰੀ ਨੀਲ ਕੰਠ ਮਹਾਂਦੇਵ ਜੀ ਦੇ ਦਰਸ਼ਨ ਕਰਨ ਪਹੁੰਚੇ ਹਨ।
ਇਸ ਦੌਰਾਨ ਨਿੰਜਾ ਨੇ ਮਹਾਂਦੇਵ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਭਗਵਾਨ ਸ਼ਿਵ ਜੀ ਦਾ ਅਸ਼ੀਰਵਾਦ ਵੀ ਲਿਆ। ਇਸ ਦੌਰਾਨ ਨਿੰਜਾ ਨਾਲ ਲੋਕਾਂ ਦਾ ਭਾਰੀ ਇਕੱਠ ਵੀ ਨਜ਼ਰ ਆਇਆ।
ਦੱਸ ਦਈਏ ਕਿ ਸ਼੍ਰੀ ਨੀਲ ਕੰਠ ਮਹਾਂਦੇਵ ਜੀ ਦੇ ਦਰਸ਼ਨਾਂ ਦੌਰਾਨ ਨਿੰਜਾ ਆਮ ਸ਼ਰਧਾਲੂ ਦੇ ਤੌਰ 'ਤੇ ਦਰਸ਼ਨ ਕਰਦੇ ਦਿਸੇ।
ਇਸ ਦੌਰਾਨ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ।
ਨਿੰਜਾ ਅਕਸਰ ਹੀ ਆਪਣੇ ਪੁੱਤ ਦੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੇ ਹਨ।
ਦੱਸਣਯੋਗ ਹੈ ਕਿ ਗਾਇਕ ਨਿੰਜਾ ਸੰਗੀਤ ਜਗਤ ਦਾ ਪ੍ਰਸਿੱਧ ਨਾਂ ਹੈ। ਉਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਦੇ ਸਦਕਾ ਸੰਗੀਤ ਜਗਤ 'ਚ ਵੱਡੀ ਬੁਲੰਦੀ ਹਾਸਲ ਕੀਤੀ ਹੈ।
ਨਿੰਜਾ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕਾਂ 'ਚੋਂ ਇੱਕ ਹਨ।
ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਕਰੀਅਰ 'ਚ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫ਼ੀ ਲੰਬੀ ਹੈ।