ਗਾਇਕਾ ਨਿਮਰਤ ਖਹਿਰਾ ਨੂੰ ਪਹਿਲੀ ਨਜ਼ਰ ''ਚ ਹੋਇਆ ਪਿਆਰ, ਦਿਲ ਦੇ ਜਜ਼ਬਾਤ ਇੰਝ ਕੀਤੇ ਬਿਆਨ

Monday, Nov 15, 2021 - 10:46 AM (IST)

ਗਾਇਕਾ ਨਿਮਰਤ ਖਹਿਰਾ ਨੂੰ ਪਹਿਲੀ ਨਜ਼ਰ ''ਚ ਹੋਇਆ ਪਿਆਰ, ਦਿਲ ਦੇ ਜਜ਼ਬਾਤ ਇੰਝ ਕੀਤੇ ਬਿਆਨ

ਚੰਡੀਗੜ੍ਹ (ਬਿਊਰੋ) - 'ਐੱਸ.ਪੀ ਦੇ ਰੈਂਕ', 'ਸ਼ੂਟ', 'ਗੁਲਾਬੀ ਰੰਗ' ਵਰਗੇ ਕਮਾਲ ਦੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੀ ਗਾਇਕਾ ਨਿਮਰਤ ਖਹਿਰਾ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ 'ਜਾਨ' ਨਾਲ ਦਰਸ਼ਕਾਂ ਦੇ ਰੁਬਰੂ ਹੋਈ ਹੈ। 'ਜਾਨ' ਗੀਤ ਦੇ ਆਡੀਓ ਤੋਂ ਬਾਅਦ ਹੁਣ ਇਸ ਗੀਤ ਦੀ ਵੀਡੀਓ ਰਿਲੀਜ਼ ਹੋਈ ਹੈ। ਪਿਆਰ ਦੇ ਰੰਗਾਂ ਨਾਲ ਭਰੇ ਇਸ ਗੀਤ ਨੂੰ ਨਿਮਰਤ ਖਹਿਰਾ ਨੇ ਆਪਣੀ ਮਿੱਠੜੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਉਨ੍ਹਾਂ ਨੇ ਮੁਟਿਆਰ ਦੇ ਪੱਖ ਤੋਂ ਗਾਇਆ ਹੈ। ਮੁਟਿਆਰ ਨੂੰ ਪਹਿਲੀ ਨਜ਼ਰ 'ਚ ਪਿਆਰ ਹੋ ਜਾਂਦਾ ਹੈ ਅਤੇ ਉਹ ਆਪਣੇ ਦਿਲ ਦੇ ਜਜ਼ਬਾਤ ਬਿਆਨ ਕਰ ਰਹੀ ਹੈ। ਇਹ ਰੋਮਾਂਟਿਕ ਗੀਤ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ।

ਇਥੇ ਵੇਖੋ ਗੀਤ 'ਜਾਨ' ਦਾ ਵੀਡੀਓ-

ਇਸ ਗੀਤ ਦੇ ਬੋਲ ਨਾਮੀ ਗੀਤਕਾਰ ਗਿਫਟੀ ਨੇ ਲਿਖੇ ਹਨ, ਜਿਸ ਦਾ ਮਿਊਜ਼ਿਕ ਅਰਸ਼ ਹੀਰ ਵਲੋ ਤਿਆਰ ਕੀਤਾ ਗਿਆ ਹੈ। ਇਸ ਗੀਤ ਦਾ ਵੀਡੀਓ Baljit Singh Deo ਵੱਲੋਂ ਕੈਨੇਡਾ ਦੀਆਂ ਖੂਬਸੂਰਤ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ। ਗੀਤ ਦੇ ਵੀਡੀਓ 'ਚ ਖ਼ੁਦ ਨਿਮਰਤ ਖਹਿਰਾ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ। Brown Studios ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਨਿਮਰਤ ਖਹਿਰਾ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾਂ 'ਚੋਂ ਇੱਕ ਹੈ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦਿੱਤੇ ਹਨ। 

ਦੱਸ ਦਈਏ ਨਿਮਰਤ ਖਹਿਰਾ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ਅਤੇ ਬਕਾਇਦਾ ਸੰਗੀਤ ਦੀਆਂ ਬਰੀਕੀਆਂ ਵੀ ਸਿੱਖੀਆਂ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ 'ਚ ਵੀ ਕੰਮ ਕਰ ਰਹੀ ਹੈ। ਬਹੁਤ ਜਲਦ ਉਹ ਦਿਲਜੀਤ ਦੋਸਾਂਝ ਨਾਲ 'ਜੋੜੀ' ਫ਼ਿਲਮ 'ਚ ਨਜ਼ਰ ਆਵੇਗੀ। ਉਹ ਇਸ ਤੋਂ ਪਹਿਲਾਂ ਵੀ ਕਈ ਫ਼ਿਲਮਾਂ 'ਚ ਅਦਾਕਾਰੀ ਕਰ ਚੁੱਕੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News