ਗਾਇਕ ਖ਼ਾਨ ਭੈਣੀ ਦੇ ਪਿਤਾ ਤੇ ਭਰਾ ਨੇ ਨਹਿਰ 'ਚ ਡੁੱਬ ਰਹੇ ਮੁੰਡੇ-ਕੁੜੀ ਦੀ ਬਚਾਈ ਜਾਨ, ਵੇਖੋ ਮੌਕੇ ਦੀ ਵੀਡੀਓ

Saturday, Jun 29, 2024 - 10:21 AM (IST)

ਗਾਇਕ ਖ਼ਾਨ ਭੈਣੀ ਦੇ ਪਿਤਾ ਤੇ ਭਰਾ ਨੇ ਨਹਿਰ 'ਚ ਡੁੱਬ ਰਹੇ ਮੁੰਡੇ-ਕੁੜੀ ਦੀ ਬਚਾਈ ਜਾਨ, ਵੇਖੋ ਮੌਕੇ ਦੀ ਵੀਡੀਓ

ਜਲੰਧਰ (ਬਿਊਰੋ) - ਪੰਜਾਬੀ ਗਾਇਕ ਖ਼ਾਨ ਭੈਣੀ ਦੇ ਪਿਤਾ ਅਤੇ ਭਰਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਦੀ ਚਰਚਾ ਹਰ ਪਾਸੇ ਹੋਣ ਲੱਗੀ ਹੈ। ਦਰਅਸਲ, ਖ਼ਾਨ ਭੈਣੀ ਦੇ ਪਿਤਾ ਤੇ ਭਰਾ ਨੇ ਨਹਿਰ 'ਚ ਡੁੱਬ ਰਹੇ ਇੱਕ ਮੁੰਡੇ ਤੇ ਕੁੜੀ ਦੀ ਜਾਨ ਬਚਾਈ ਹੈ, ਜਿਸ ਦਾ ਇੱਕ ਵੀਡੀਓ ਚਮਕੌਰ ਸਿੱਧੂ ਨਾਂ ਦੇ ਸ਼ਖਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਖ਼ਾਨ ਭੈਣੀ ਦਾ ਪਿਤਾ ਅਤੇ ਉਨ੍ਹਾਂ ਦਾ ਭਰਾ ਅਤੇ ਕਰਮ ਭੈਣੀ ਇਨ੍ਹਾਂ ਦੋਵਾਂ ਜਣਿਆਂ ਨੂੰ ਨਹਿਰ 'ਚੋਂ ਕੱਢ ਕੇ ਲਿਆਉਣਦੇ ਹਨ। 

ਦਰਅਸਲ ਇਹ ਮੁੰਡਾ ਕੁੜੀ ਕਾਰ ਸਣੇ ਨਹਿਰ 'ਚ ਡਿੱਗ ਪਏ ਸਨ, ਜਿਸ ਮਗਰੋਂ ਖ਼ਾਨ ਭੈਣੀ ਤੇ ਭਰਾ ਜੋ ਕਿ ਆਪਣੇ ਨਾਨਕੇ ਪਿੰਡ ਤੋਂ ਆ ਰਹੇ ਸਨ ਤਾਂ ਰਸਤੇ 'ਚ ਇਸ ਮੁੰਡੇ ਕੁੜੀ ਨੂੰ ਡੁੱਬਦੇ ਹੋਏ ਵੇਖਿਆ ਤਾਂ ਤੁਰੰਤ ਨਹਿਰ 'ਚ ਇਨ੍ਹਾਂ ਨੂੰ ਬਚਾਉਣ ਲਈ ਛਾਲ ਮਾਰ ਦਿੰਦੇ ਹਨ। ਇਸ ਤਰ੍ਹਾਂ ਦੋਵਾਂ ਨੂੰ ਬਾਹਰ ਕੱਢਿਆ ਗਿਆ ਅਤੇ ਦੋਵਾਂ ਦੀ ਜਾਨ ਬਚਾਈ ਗਈ।

PunjabKesari

ਦੱਸਿਆ ਜਾ ਰਿਹਾ ਹੈ ਕਿ ਇਹ ਮੁੰਡਾ-ਕੁੜੀ ਸਣੇ ਕਾਰ ਨਹਿਰ 'ਚ ਜਾ ਡਿੱਗੇ ਸਨ ਅਤੇ ਕਾਰ 'ਚੋਂ ਕਿਸੇ ਤਰ੍ਹਾਂ ਨਿਕਲ ਕੇ ਇਹ ਕਾਰ 'ਤੇ ਖੜ੍ਹੇ ਹੋ ਗਏ ਸਨ। ਇਸ ਦੌਰਾਨ ਖ਼ਾਨ ਭੈਣੀ ਦੇ ਭਰਾ ਤੇ ਉਸ ਦੇ ਪਿਤਾ ਨੇ ਨਹਿਰ 'ਚ ਜਾ ਕੇ ਇਨ੍ਹਾਂ ਦੀ ਜਾਨ ਬਚਾਈ। ਫੈਨਜ਼ ਵਲੋਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਖ਼ਾਨ ਭੈਣੀ ਦੇ ਭਰਾ ਤੇ ਪਿਤਾ ਦੀ ਲੋਕ ਰੱਜ ਕੇ ਤਾਰੀਫ਼ ਕਰ ਰਹੇ ਹਨ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News