ਗਾਇਕਾ ਕੌਰ ਬੀ ਦੇ ਘਰ ਛਾਈ ਸੋਗ ਦੀ ਲਹਿਰ, ਨਾਨੀ ਦਾ ਹੋਇਆ ਦਿਹਾਂਤ

Wednesday, Dec 22, 2021 - 10:59 AM (IST)

ਗਾਇਕਾ ਕੌਰ ਬੀ ਦੇ ਘਰ ਛਾਈ ਸੋਗ ਦੀ ਲਹਿਰ, ਨਾਨੀ ਦਾ ਹੋਇਆ ਦਿਹਾਂਤ

ਚੰਡੀਗੜ੍ਹ (ਬਿਊਰੋ) - ਦਮਦਾਰ ਆਵਾਜ਼ ਦੇ ਸਦਕਾ ਪੰਜਾਬੀ ਸੰਗੀਤ ਜਗਤ 'ਚ ਖ਼ਾਸ ਰੁਤਬਾ ਹਾਸਲ ਕਰਨ ਵਾਲੀ ਕੌਰ ਬੀ ਦੇ ਘਰ ਇਸ ਵੇਲੇ ਸੋਗ ਦੀ ਲਹਿਰ ਛਾਈ ਹੋਈ ਹੈ। ਦਰਅਸਲ, ਗਾਇਕਾ ਕੌਰ ਬੀ ਦੀ ਨਾਨੀ ਦਾ ਦਿਹਾਂਤ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਤੇ ਟਵਿੱਟਰ ਅਕਾਊਂਟ 'ਤੇ ਨਾਨੀ ਨਾਲ ਇੱਕ ਤਸਵੀਰ ਸਾਂਝੀ ਕਰਦਿਆਂ ਦਿੱਤੀ ਹੈ। 

PunjabKesari
ਦੱਸ ਦਈਏ ਕਿ ਜਿਵੇਂ ਹੀ ਕੌਰ ਬੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਨਾਨੀ ਦੇ ਦਿਹਾਂਤ ਦੀ ਪੁਸ਼ਟੀ ਕੀਤੀ, ਉਦੋਂ ਤੋਂ ਹੀ ਪੰਜਾਬੀ ਇੰਡਸਟਰੀ ਦੇ ਕਲਾਕਾਰ ਤੇ ਪ੍ਰਸ਼ੰਸਕ ਕੁਮੈਂਟ ਕਰਕੇ ਡੂੰਘਾ ਦੁੱਖ ਪ੍ਰਗਟਾ ਰਹੇ ਹਨ।

PunjabKesari 

ਦੱਸਣਯੋਗ ਹੈ ਕਿ ਗਾਇਕ ਕੌਰ ਬੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੇ ਕਰਦੀ ਰਹਿੰਦੀ ਹੈ। ਬੀਤੇ ਕੁਝ ਦਿਨ ਪਹਿਲਾਂ ਹੀ ਉਸ ਨੇ ਆਪਣੇ ਭਰਾ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਚ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। 

ਕੌਰ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਹਾਲ ਹੀ 'ਚ ਉਸ ਦਾ ਗਾਇਕ ਦਿਲਪ੍ਰੀਤ ਢਿੱਲੋਂ ਨਾਲ ਇਕ ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਗੀਤ 'ਚ ਖ਼ੁਦ ਕੌਰ ਬੀ ਤੇ ਦਿਲਪ੍ਰੀਤ ਢਿੱਲੋਂ ਨੇ ਅਦਾਕਾਰੀ ਕੀਤੀ ਹੈ। ਜੇ ਗੱਲ ਕਰੀਏ ਕੌਰ ਦੇ ਹਿੱਟ ਗੀਤਾਂ ਦੀ, ਤਾਂ ਹਿੱਟ ਗੀਤਾਂ ਦੀ ਲਿਸਟ ਕਾਫ਼ੀ ਲੰਮੀ ਹੈ। ਕੌਰ ਬੀ ਜਲਦ ਹੀ ਆਪਣੇ ਨਵੇਂ ਪ੍ਰਾਜੈਕਟਸ ਨਾਲ ਦਰਸ਼ਕਾਂ ਦੇ ਰੂ -ਬ-ਰੂ ਹੋਣ ਜਾ ਰਹੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News