ਗਾਇਕ ਕਰਨ ਔਜਲਾ ਦੇ ਗੀਤ ''ਆਨ ਟੌਪ'' ਨੂੰ ਬਿਲਬੋਰਡ ਚਾਰਟ ''ਚ ਮਿਲੀ ਜਗ੍ਹਾ, ਭਾਵੁਕ ਹੁੰਦਿਆਂ ਸਾਂਝੀ ਕੀਤੀ ਇਹ ਪੋਸਟ

12/15/2022 10:22:30 AM

ਜਲੰਧਰ (ਬਿਊਰੋ) : ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੇ ਗੀਤ 'ਸਾਡੇ ਤਾ 2 ਹੀ ਨੇ ਮੋਡ, ਨੀ ਚਿਲ ਮੋਡ ਯਾ ਬਿਲਬੋਰਡ ਤੇ' 'ਚ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ ਕਿ ਉਹ ਜਲਦ ਹੀ ਬਿਲਬੋਰਡ 'ਤੇ ਆਉਣ ਵਾਲਾ ਹੈ। 25 ਨਵੰਬਰ ਨੂੰ ਰਿਲੀਜ਼ ਹੋਏ ਕਰਨ ਔਜਲਾ ਦੇ ਸਿੰਗਲ ਟਰੈਕ ਨੇ ਬਿਲਬੋਰਡ 'ਤੇ ਆਪਣੀ ਜਗ੍ਹਾ ਬਣਾ ਲਈ ਹੈ। ਕਰਨ ਔਜਲਾ ਦੇ ਗੀਤ 'ਆਨ ਟੌਪ' ਨੂੰ ਬਿਲਬੋਰਡ ਕੈਨੇਡੀਅਨ ਹੌਟ 100 ਚਾਰਟ 'ਚ 88ਵੇਂ ਸਥਾਨ 'ਤੇ ਰੱਖਿਆ ਗਿਆ ਹੈ ਅਤੇ ਵਿਸ਼ਵ ਪੱਧਰ 'ਤੇ ਉਪਲਬਧ 100 ਗੀਤਾਂ ਦੀ ਸੂਚੀ 'ਚ ਸਭ ਤੋਂ ਨਵਾਂ ਪੰਜਾਬੀ ਗੀਤ ਹੈ। ਇਸ ਤੋਂ ਇਲਾਵਾ 'ਆਨ ਟੌਪ' ਹੁਣ ਤੱਕ ਸੂਚੀ 'ਚ ਸ਼ਾਮਲ ਹੋਣ ਵਾਲਾ ਇੱਕਮਾਤਰ ਭਾਰਤੀ ਗੀਤ ਹੈ। 

PunjabKesari

ਦੱਸ ਦਈਏ ਕਿ ਕਰਨ ਔਜਲਾ ਲਈ ਬਿਲਬੋਰਡ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਉਸ ਦੀ ਪਹਿਲੀ ਐਲਬਮ 'BTFU' ਅਤੇ ਡੈਬਿਊ 'EP', 'Way Ahead' ਪਹਿਲਾਂ ਹੀ ਬਿਲਬੋਰਡ 'ਤੇ ਆਪਣੀ ਮੌਜੂਦਗੀ ਦਰਜ ਕਰਵਾ ਚੁੱਕੀਆਂ ਹਨ। ਹੁਣ ਉਸ ਦੇ ਸਭ ਤੋਂ ਵੱਧ ਅਨੁਮਾਨਿਤ ਸਿੰਗਲਜ਼ 'ਚੋਂ ਇੱਕ 'ਆਨ ਟੌਪ' ਨੇ ਚਾਰਟ 'ਚ 88 ਵੇਂ ਸਥਾਨ 'ਤੇ ਜਗ੍ਹਾ ਬਣਾਈ ਹੈ। ਉਥੇ ਹੀ ਕਰਨ ਔਜਲਾ ਇਸ ਪ੍ਰਾਪਤੀ ਤੋਂ ਬਾਅਦ ਕਾਫ਼ੀ ਭਾਵੁਕ ਹੋ ਗਿਆ। ਉਨ੍ਹਾਂ ਨੇ ਇੱਕ ਪੋਸਟ ਸ਼ੇਅਰ ਆਪਣੇ ਫੈਨਜ਼ ਨੂੰ ਸ਼ੁਕਰੀਆ ਕਿਹਾ। ਕਰਨ ਔਜਲਾ ਨੇ ਕਿਹਾ, ''ਤੁਹਾਡੇ ਕਰਕੇ ਆਏ ਨੇ ਗਾਣੇ ਅੱਜ ਤੱਕ ਜਿੱਥੇ ਵੀ ਆਏ ਨੇ ਤੇ ਤੁਹਾਨੂੰ ਸਾਰਿਆਂ ਨੂੰ ਪਰਮਾਤਮਾ ਖੁਸ਼ ਰੱਖੇ। ਦਿਲੋਂ ਦੁਆ।''

ਬਿਲਬੋਰਡ ਕੈਨੇਡੀਅਨ ਹੌਟ 100 'ਚ ਕਿਸੇ ਭਾਰਤੀ ਗੀਤ ਨੂੰ ਮੁਸ਼ਕਿਲ ਨਾਲ ਹੀ ਜਗ੍ਹਾ ਮਿਲਦੀ ਹੈ ਅਤੇ ਇਸ ਵਾਰ ਕਰਨ ਔਜਲਾ ਇਹ ਜਗ੍ਹਾ ਬਣਾਉਣ 'ਚ ਕਾਮਯਾਬ ਹੋਇਆ ਹੈ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਤੇ ਕਾਕਾ ਵੀ ਬਿਲਬੋਰਡ ਚਾਰਟ 'ਤੇ ਆਪਣੀ ਮੌਜੂਦਗੀ ਦਰਜ ਕਰਵਾ ਚੁੱਕੇ ਹਨ।  'ਆਨ ਟੌਪ' ਨੂੰ ਕਰਨ ਔਜਲਾ ਦੇ ਪ੍ਰਸ਼ੰਸਕਾਂ ਦੀ ਬਹੁਤ ਜ਼ਿਆਦਾ ਡਿਮਾਂਡ ਤੋਂ ਬਾਅਦ ਨਵੰਬਰ 'ਚ ਰਿਲੀਜ਼ ਕੀਤਾ ਗਿਆ ਸੀ। ਇਸ ਦਾ ਮਿਊਜ਼ਿਕ ਯੇਹ ਪਰੂਫ ਅਤੇ ਵੀਡੀਓ ਕੁਰਨ ਮੱਲ੍ਹੀ ਨੇ ਤਿਆਰ ਕੀਤਾ ਹੈ। ਇਸ ਨੂੰ ਯੂਟਿਊਬ 'ਤੇ 16 ਮਿਲੀਅਨ ਤੋਂ ਵੱਧ ਵਿਯੂਜ਼ ਹਨ ਅਤੇ ਵੱਖ-ਵੱਖ ਆਡੀਓ ਪਲੇਟਫਾਰਮਾਂ ਅਤੇ ਰੀਲਾਂ 'ਤੇ ਵੀ ਪ੍ਰਚਲਿਤ ਹੈ।


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


sunita

Content Editor

Related News