ਕੰਠ ਕਲੇਰ ਦੀ ਧਾਰਮਿਕ ਐਲਬਮ ‘ਸਭ ਦੇਵੋ ਵਧਾਈਆਂ ਜੀ’ ਦੀ ਸ਼ੂਟਿੰਗ ਮੁਕੰਮਲ : ਕਮਲ ਕਲੇਰ

02/08/2024 1:00:08 PM

ਜਲੰਧਰ (ਸੋਮ)- ਜਗਤ ਪਿਤਾ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗਾਇਕ ਕੰਠ ਕਲੇਰ ਦੀ ਨਵੀਂ ਆਡੀਓ ਧਾਰਮਿਕ ਐਲਬਮ ‘ਸਭ ਦੇਵੋ ਵਧਾਈਆਂ ਜੀ’ ਆਡੀਓ ਰਿਲੀਜ਼ ਕੀਤਾ, ਜਿਸ ਨੂੰ ਸੰਗਤਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਇਹ ਐਲਬਮ ਕਮਲ ਕਲੇਰ ਦੀ ਪੇਸ਼ਕਾਰੀ‌ ਤੇ ਕੰਪਨੀ ਕੇ. ਕੇ. ਰਿਕਾਰਡਸ ਵੱਲੋਂ ਰਿਲੀਜ਼ ਕੀਤੀ ਗਈ ਹੈ। 

ਜਾਣਕਾਰੀ ਦਿੰਦਿਆਂ ਕਮਲ ਕਲੇਰ ਨੇ ਦੱਸਿਆ ਕਿ ਇਸ ਧਾਰਮਿਕ ਐਲਬਮ ਦੇ 10 ਟਰੈਕਾਂ ਦੇ ਵੀਡੀਓ ਧਾਰਮਿਕ ਸਥਾਨਾਂ ’ਤੇ ਸ਼ੂਟ ਹੋ ਰਹੇ ਹਨ। ਗੀਤਾਂ ਨੂੰ ਨਾਮਵਰ ਗੀਤਕਾਰ ਗੋਲਡੀ ਦਰਦੀ, ਮਦਨ ਜਲੰਧਰੀ, ਚੰਨ ਗੁਰਾਇਆ ਵਾਲਾ, ਬਿੰਦਰ ਬਾਕਾਪੁਰੀ, ਮਹਿੰਦਰ ਮਹੇੜੂ, ਪ੍ਰੀਤ ਬਲਿਹਾਰ ਤੇ ਮੋਨੂੰ ਮਹਿਤਾਬ ਨੇ ਕਲਮਬੰਦ ਕੀਤਾ। ਇਸ ਐਲਬਮ ਦੇ ਗੀਤਾਂ ਨੂੰ ਮਿਊਜ਼ਿਕ ਦੀਆਂ ਧੁਨਾਂ ਨਾਲ ਸ਼ਿੰਗਾਰਿਆ ਹੈ ਸੰਗੀਤਕਾਰ ਜੱਸੀ ਬ੍ਰਦਰਸ, (ਅਮਰ ਦਿ ਮਿਊਜ਼ਿਕ ਮਿਰਰ) ਸੁਖਬੀਰ ਰੰਧਾਵਾ ਨੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News