ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਘਰ ਆਈਆਂ ਖੁਸ਼ੀਆਂ, ਭੈਣ ਦੇ ਘਰ ਨਿਭਾਉਣ ਪਹੁੰਚੀ ਖ਼ਾਸ ਰਸਮ

06/28/2024 12:38:15 PM

ਜਲੰਧਰ - ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਘਰ ਇੱਕ ਵਾਰ ਮੁੜ ਤੋਂ ਖੁਸ਼ੀਆਂ ਪਰਤ ਆਈਆਂ ਹਨ। ਜੀ ਹਾਂ, ਇੱਕ ਵਾਰ ਮੁੜ ਤੋਂ ਜੋਤੀ ਨੂਰਾਂ ਦੇ ਘਰ ਸ਼ਹਿਨਾਈਆਂ ਗੂੰਜਣ ਵਾਲੀਆਂ ਹਨ। ਦਰਅਸਲ, ਗਾਇਕਾ ਜੋਤੀ ਨੂਰਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਹ ਆਪਣੇ ਸਿਰ 'ਤੇ ਇੱਕ ਚੰਗੇਰ ਸਜਾਈ ਹੋਏ ਨਜ਼ਰ ਆ ਰਹੀ ਹੈ।

ਇਸ ਵੀਡੀਓ ਨੂੰ ਸਾਂਝਾ ਕਰਦਿਆਂ ਜੋਤੀ ਨੂਰਾਂ ਨੇ ਲਿਖਿਆ, ''ਮੇਰੀ ਭੈਣ ਦੀਪਿਕਾ ਜੀ ਦੇ ਘਰ ਮਹਿੰਦੀ ਦੀ ਰਸਮ, ਸਭ ਦਿਓ ਦੁਆਵਾਂ।'' 

PunjabKesari

ਇਸ ਤੋਂ ਲੱਗਦਾ ਹੈ ਕਿ ਜੋਤੀ ਨੂਰਾਂ ਦੇ ਘਰ ਮੁੜ ਤੋਂ ਰੌਣਕਾਂ ਲੱਗਣ ਜਾ ਰਹੀਆਂ ਹਨ। ਜੋਤੀ ਨੂਰਾਂ ਨੇ ਇਸ ਦੌਰਾਨ ਲਾਲ ਰੰਗ ਦਾ ਪੰਜਾਬੀ ਸੂਟ ਪਾਇਆ ਹੈ ਅਤੇ ਆਪਣੀ ਮਾਂਗ 'ਚ ਸੰਦੂਰ ਸਜਾਇਆ ਹੋਇਆ ਹੈ, ਜਿਸ 'ਚ ਉਹ ਬਹੁਤ ਸੋਹਣੀ ਲੱਗ ਰਹੀ ਹੈ।

PunjabKesari

ਗਾਇਕਾ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਜੋਤੀ ਨੂਰਾਂ ਦੀ ਮਹਿੰਦੀ ਦੀ ਰਸਮ ਹੋਣ ਜਾ ਰਹੀ ਹੈ ਜਾਂ ਫਿਰ ਉਸ ਦੇ ਪਰਿਵਾਰਕ ਮੈਂਬਰ ਦੀ ਮਹਿੰਦੀ ਸੈਰੇਮਨੀ ਹੈ। 

PunjabKesari

ਦੱਸਣਯੋਗ ਹੈ ਕਿ ਜੋਤੀ ਨੂਰਾਂ ਦਾ ਆਪਣੇ ਪਤੀ ਦੇ ਨਾਲ ਕੁਝ ਸਮਾਂ ਪਹਿਲਾਂ ਵਿਵਾਦ ਹੋਇਆ ਸੀ। ਇਸ ਝਗੜੇ ਦੌਰਾਨ ਜੋਤੀ ਨੇ ਆਪਣੇ ਪਤੀ ਕੁਨਾਲ ਪਾਸੀ 'ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ।

PunjabKesari

ਇਸ ਤੋਂ ਬਾਅਦ ਜੋਤੀ ਨੂਰਾਂ ਉਸਮਾਨ ਨਾਲ ਰਿਲੇਸ਼ਨਸ਼ਿਪ 'ਚ ਸੀ। ਹੁਣ ਜਿਸ ਤਰ੍ਹਾਂ ਜੋਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸਾਂਝਾ ਕੀਤਾ ਹੈ।

PunjabKesari

ਉਸ ਤੋਂ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਜੋਤੀ ਉਸਮਾਨ ਦੇ ਨਾਲ ਆਪਣੇ ਰਿਸ਼ਤੇ ਨੂੰ ਅਧਿਕਾਰਕ ਤੌਰ ‘ਤੇ ਅਮਲੀ ਜਾਮਾ ਤਾਂ ਪਹਿਨਾਉਣ ਨਹੀਂ ਜਾ ਰਹੀ।

PunjabKesari

PunjabKesari

PunjabKesari


sunita

Content Editor

Related News