ਗਾਇਕ ਜੈਜ਼ੀ ਬੀ ਗੁਰੂਘਰ ਹੋਏ ਨਤਮਸਤਕ, ਫੈਨਜ਼ ਨੇ ਦਿੱਤੀਆਂ ਹੋਲੇ ਮੋਹੱਲੇ ਦੀਆਂ ਵਧਾਈਆਂ

03/08/2023 6:05:01 PM

ਜਲੰਧਰ (ਬਿਊਰੋ) : ਪਾਲੀਵੁੱਡ ਤੇ ਬਾਲੀਵੁੱਡ ਸੈਲੇਬ੍ਰਿਟੀ ਹਰ ਤਿਉਹਾਰ ਨੂੰ ਆਪਣੇ ਖ਼ਾਸ ਤਰੀਕੇ ਨਾਲ ਮਨਾਉਂਦੇ ਹਨ। ਇਨ੍ਹਾਂ ਦਾ ਹੋਲੀ ਦਾ ਤਿਉਹਾਰ ਮਨਾਉਣ ਦਾ ਤਰੀਕਾ ਵੀ ਵੱਖਰਾ ਹੈ। ਕਈ ਪਾਲੀਵੁੱਡ ਹਸਤੀਆਂ ਨੇ ਰੰਗਾਂ ਦੇ ਇਸ ਤਿਉਹਾਰ ਨੂੰ ਵੱਖ-ਵੱਖ ਤਰੀਕਿਆਂ ਨਾਲ ਮਨਾਇਆ। ਹਾਲ ਹੀ 'ਚ ਜੈਜ਼ੀ ਬੀ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਤ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਹੋਲੀ ਤੇ ਹੋਲਾ ਮੋਹੱਲਾ ਦੀਆਂ ਵਧਾਈਆਂ ਦਿੱਤੀਆਂ ਹਨ। 

ਜੈਜ਼ੀ ਬੀ ਵਲੋਂ ਸ਼ੇਅਰ ਕੀਤੀ ਵੀਡੀਓ 'ਚ ਉਹ ਗੁਰੂਘਰ ਤੋਂ ਆਉਂਦੇ ਨਜ਼ਰ ਆ ਰਹੇ ਹਨ। ਬੈਕਗਰਾਊਂਡ 'ਚ ਜੈਜ਼ੀ ਬੀ ਦਾ ਗੀਤ 'ਪੰਥ ਖਾਲਸਾ' ਚੱਲਦਾ ਵੀ ਸੁਣਿਆ ਜਾ ਸਕਦਾ ਹੈ, ਜੋ ਉਨ੍ਹਾਂ ਨੇ ਹੋਲੇ ਮੋਹੱਲੇ ਤੋਂ ਪਹਿਲਾਂ ਰਿਲੀਜ਼ ਕੀਤਾ ਸੀ। 

PunjabKesari

ਦੱਸਣਯੋਗ ਹੈ ਕਿ ਹਾਲ ਹੀ 'ਚ ਜੈਜ਼ੀ ਬੀ ਦੀ ਐਲਬਮ 'ਬੋਰਨ ਰੈੱਡੀ' ਵੀ ਰਿਲੀਜ਼ ਹੋਈ ਹੈ। ਇਸ ਤੋਂ ਇਲਾਵਾ ਜੈਜ਼ੀ ਬੀ ਨੇ ਹਾਲ ਹੀ ਪੰਜਾਬੀ ਫ਼ਿਲਮਾਂ 'ਚ ਵੀ ਕਮਬੈਕ ਕੀਤਾ ਹੈ। ਉਹ ਨੀਰੂ ਬਾਜਵਾ ਨਾਲ ਫ਼ਿਲਮ 'ਸਨੋਮੈਨ' 'ਚ ਦਿਖਾਈ ਦਿੱਤੇ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News