ਗਾਇਕ ਜੈਜ਼ੀ ਬੀ ਦੀਆਂ ਵਧੀਆਂ ਮੁਸ਼ਕਿਲਾਂ, ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
Monday, Apr 01, 2024 - 04:25 PM (IST)
 
            
            ਜਲੰਧਰ (ਬਿਊਰੋ) - ਪੰਜਾਬੀ ਗਾਇਕ ਜੈਜ਼ੀ ਬੀ ਇਕ ਵਾਰ ਮੁਸ਼ਕਿਲਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ, ਜੈਜ਼ੀ ਬੀ ਇੰਨੀਂ ਦਿਨੀਂ ਆਪਣੀ ਐਲਬਮ 'ਉਸਤਾਦ ਜੀ ਕਿੰਗ ਫੋਰਐਵਰ' ਕਰਕੇ ਕਾਫੀ ਵਿਵਾਦਾਂ 'ਚ ਹਨ। ਉਨ੍ਹਾਂ ਦੀ ਐਲਬਮ ਦੇ ਗਾਣੇ 'ਮੜ੍ਹਕ ਸ਼ਕੀਨਾਂ ਦੀ' 'ਚ ਔਰਤਾਂ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਹੈ, ਹੁਣ ਮਹਿਲਾ ਕਮਿਸ਼ਨ ਨੇ ਇਸ ਨੋਟਿਸ ਲੈਂਦਿਆਂ ਕਾਰਵਾਈ ਕੀਤੀ ਹੈ।
ਦੱਸ ਦਈਏ ਕਿ ਜੈਜ਼ੀ ਬੀ ਦੀ ਐਲਬਮ ਦੇ ਗਾਣੇ 'ਮੜ੍ਹਕ ਸ਼ਕੀਨਾਂ ਦੀ' 'ਚ ਔਰਤਾਂ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਹੈ, ਹੁਣ ਮਹਿਲਾ ਕਮਿਸ਼ਨ ਨੇ ਇਸ ਨੋਟਿਸ ਲੈਂਦਿਆਂ ਕਾਰਵਾਈ ਕੀਤੀ ਹੈ। ਇਹ ਨੋਟਿਸ ਉਨ੍ਹਾਂ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਭੇਜਿਆ ਹੈ। ਨੋਟਿਸ 'ਚ ਉਨ੍ਹਾਂ ਨੂੰ ਇੱਕ ਹਫ਼ਤੇ ਦੇ ਅੰਦਰ ਈ-ਮੇਲ ਰਾਹੀਂ ਆਪਣਾ ਜਵਾਬ ਭੇਜਣ ਲਈ ਕਿਹਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            