ਪੰਜਾਬੀ ਗਾਇਕਾ ਜਸਵਿੰਦਰ ਬਰਾੜ ਘਿਰੀ ਵਿਵਾਦਾਂ 'ਚ, ਸਾਹਮਣੇ ਆਇਆ ਇਹ ਮਾਮਲਾ

Saturday, Aug 27, 2022 - 11:42 AM (IST)

ਪੰਜਾਬੀ ਗਾਇਕਾ ਜਸਵਿੰਦਰ ਬਰਾੜ ਘਿਰੀ ਵਿਵਾਦਾਂ 'ਚ,  ਸਾਹਮਣੇ ਆਇਆ ਇਹ ਮਾਮਲਾ

ਅੰਮ੍ਰਿਤਸਰ (ਦਲਜੀਤ) - ਪੰਜਾਬੀ ਗਾਇਕਾ ਜਸਵਿੰਦਰ ਬਰਾੜ ਇਕ ਵਾਰ ਫ਼ਿਰ ਵਿਵਾਦਾਂ ਵਿਚ ਘਿਰਦੀ ਨਜ਼ਰ ਆ ਰਹੀ ਹੈ। ਜਸਵਿੰਦਰ ਬਰਾੜ ਵਲੋਂ ਇਕ ਨਿੱਜੀ ਚੈਨਲ 'ਤੇ ਭਗਵਾਨ ਰਾਮ ਚੰਦਰ ਦੇ ਪਿਤਾ ਦਸ਼ਰਥ ਬਾਰੇ ਵਰਤੀ ਗਈ ਸ਼ਬਦਾਵਲੀ ਖ਼ਿਲਾਫ਼ ਵੱਖ-ਵੱਖ ਜਥੇਬੰਦੀਆਂ ਇਕਜੁੱਟ ਹੋ ਗਈਆਂ ਹਨ। ਜਥੇਬੰਦੀਆਂ ਵੱਲੋਂ ਡਿਪਟੀ ਪੁਲਸ ਕਮਿਸ਼ਨਰ ਨੂੰ ਜਸਵਿੰਦਰ ਬਰਾੜ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਂਦਿਆਂ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਗੀਤ 'ਜਾਂਦੀ ਵਾਰ' ਨੂੰ ਲੈ ਕੇ ਮੁਸ਼ਕਿਲਾਂ 'ਚ ਘਿਰੇ ਸਲੀਮ ਮਰਚੈਂਟ, ਪੜ੍ਹੋ ਪੂਰੀ ਖ਼ਬਰ

ਜਾਣਕਾਰੀ ਅਨੁਸਾਰ, ਭਗਵਾਨ ਵਾਲਮੀਕਿ ਵੀਰ ਸੈਨਾ ਦੇ ਪੰਜਾਬ ਪ੍ਰਧਾਨ ਲੱਕੀ ਵੈਦ ਅਗਵਾਈ ਹੇਠ ਵਿਸ਼ਵ ਹਿੰਦੂ ਪ੍ਰੀਸ਼ਦ, ਭਗਵਾਨ ਵਾਲਮੀਕਿ ਸ਼ਕਤੀ ਦਲ, ਐਂਟੀ ਕ੍ਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ ਦੇ ਅਹੁਦੇਦਾਰ ਦਾ ਇਕ ਵਫਦ ਪੁਲਸ ਕਮਿਸ਼ਨਰ ਅੰਮ੍ਰਿਤਸਰ ਨੂੰ ਮਿਲਿਆ।

ਇਹ ਖ਼ਬਰ ਵੀ ਪੜ੍ਹੋ : ਕੈਂਡਲ ਮਾਰਚ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਰਕਾਰ ਅੱਗੇ ਰੱਖੀਆਂ ਇਹ 3 ਮੰਗਾਂ

ਗੱਲਬਾਤ ਦੌਰਾਨ ਅਹੁਦੇਦਾਰਾਂ ਨੇ ਦੱਸਿਆ ਕਿ ਪੰਜਾਬੀ ਗਾਇਕ ਜਸਵਿੰਦਰ ਬਰਾੜ ਵਲੋਂ ਇਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਸ਼੍ਰੀ ਰਾਮ ਚੰਦਰ ਦੇ ਪਿਤਾ ਦਸ਼ਰਥ ਬਾਰੇ ਬਹੁਤ ਭੱਦੀ ਅਤੇ ਮਨਘਡ਼ਤ ਸ਼ਬਦਾਵਲੀ ਵਰਤੀ ਹੈ, ਜੋ ਕਿ ਭਗਵਾਨ ਵਾਲਮੀਕਿ ਰਮਾਇਣ ਦੇ ਉਲਟ ਹੈ। ਉਨ੍ਹਾਂ ਪ੍ਰਸ਼ਾਸਨ ਕੋਲ ਮੰਗ ਕੀਤੀ ਗਾਇਕ ਜਸਵਿੰਦਰ ਬਰਾੜ 'ਤੇ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਉਣ ਦਾ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News