ਐਲਬਮ ਤੋਂ ਬਾਅਦ ਜੱਸੀ ਗਿੱਲ ਦਾ ਪ੍ਰਸ਼ੰਸਕਾਂ ਨੂੰ ਇਕ ਹੋਰ ਖ਼ਾਸ ਤੋਹਫ਼ਾ, ਵੇਖੋ ਛੋਟੀ ਜਿਹੀ ਝਲਕ

Friday, Jan 21, 2022 - 04:52 PM (IST)

ਐਲਬਮ ਤੋਂ ਬਾਅਦ ਜੱਸੀ ਗਿੱਲ ਦਾ ਪ੍ਰਸ਼ੰਸਕਾਂ ਨੂੰ ਇਕ ਹੋਰ ਖ਼ਾਸ ਤੋਹਫ਼ਾ, ਵੇਖੋ ਛੋਟੀ ਜਿਹੀ ਝਲਕ

ਚੰਡੀਗੜ੍ਹ (ਬਿਊਰੋ) : ਪੰਜਾਬੀ ਸੰਗੀਤ ਜਗਤ ਤੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਸਫ਼ਰ ਤੋਂ ਬਾਅਦ ਬਾਲੀਵੁੱਡ ਇੰਡਸਟਰੀ 'ਚ ਕਦਮ ਵਧਾਉਣ ਵਾਲੇ ਗਾਇਕ ਜੱਸੀ ਗਿੱਲ ਆਪਣੀ ਨਵੀਂ ਫ਼ਿਲਮ ਨਾਲ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਹੇ ਹਨ। ਜੀ ਹਾਂ, ਹਾਲ ਹੀ 'ਚ ਖ਼ਬਰ ਸਾਹਮਣੇ ਆਈ ਹੈ ਕਿ ਜੱਸੀ ਗਿੱਲ ਬਹੁਤ ਜਲਦ ਇੱਕ ਹੋਰ ਪੰਜਾਬੀ ਫ਼ਿਲਮ 'ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ 'ਕਾਲਾ ਸ਼ਹਿਰ' 'ਚ ਕੰਮ ਕਰਨ ਵਾਲੇ ਚਾਈਲਡ ਮਾਡਲ ਆਰਵ (Aarav) ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਰੀਲ ਸ਼ੇਅਰ ਕੀਤੀ ਹੈ। ਰੀਲ 'ਚ ਅਸੀਂ ਉਸ ਨੂੰ ਜੱਸੀ ਗਿੱਲ ਨਾਲ ਵੇਖ ਸਕਦੇ ਹਾਂ, ਜਿਸ 'ਚ ਆਰਵ ਨੇ ਖੁਲਾਸਾ ਕੀਤਾ ਹੈ ਕਿ ਉਹ ਇੱਕ ਫ਼ਿਲਮ ਦੀ ਸ਼ੂਟਿੰਗ 'ਤੇ ਹਨ। ਉਸ ਨੇ ਅੱਗੇ ਐਲਬਮ 'All Rounder' ਤੋਂ ਜੱਸੀ ਗਿੱਲ ਦਾ ਹਾਲ ਹੀ 'ਚ ਰਿਲੀਜ਼ ਹੋਇਆ ਗੀਤ 'ਲੈਂਬੋ' ਗਾਇਆ। 
ਇੱਥੇ ਵੇਖੋ ਵੀਡੀਓ :-

ਦੱਸ ਦਈਏ ਕਿ ਫ਼ਿਲਮ ਬਾਰੇ ਹੋਰ ਜਾਣਨ ਲਈ ਜਦੋਂ ਇੱਕ ਯੂਜ਼ਰ ਨੇ ਫ਼ਿਲਮ ਦੇ ਨਾਂ ਬਾਰੇ ਪੁੱਛਿਆ ਤਾਂ ਆਰਵ ਨੇ ਆਪਣੇ ਕੁਮੈਂਟ ਸੈਸ਼ਨ 'ਚ ਜਵਾਬ ਦਿੱਤਾ 'Wild Wild Punjab'। ਇਹ ਫ਼ਿਲਮ ਦਾ ਨਾਮ ਹੋ ਸਕਦਾ ਹੈ ਜਾਂ ਟੀਮ ਤੋਂ ਕੋਈ ਸੰਕੇਤ ਹੋ ਸਕਦਾ ਹੈ। ਇਸ ਬਾਰੇ ਹੋਰ ਪੁਸ਼ਟੀ ਅਤੇ ਅਧਿਕਾਰਤ ਜਾਣਕਾਰੀ ਦਾ ਐਲਾਨ ਕਰਨਾ ਬਾਕੀ ਹੈ।

ਦੱਸਣਯੋਗ ਹੈ ਕਿ ਜੱਸੀ ਗਿੱਲ ਦੀ ਲੋਕਾਂ 'ਚ ਇੱਕ ਕਮਾਲ ਦੀ ਫਾਲੋਇੰਗ ਬਣੀ ਹੋਈ ਹੈ। ਜੱਸੀ ਗਿੱਲ ਨੇ ਪੰਜਾਬੀ ਸੰਗੀਤ ਅਤੇ ਫ਼ਿਲਮ ਇੰਡਸਟਰੀ 'ਚ ਹੀ ਨਹੀਂ ਸਗੋਂ ਬਾਲੀਵੁੱਡ 'ਚ ਵੀ ਆਪਣਾ ਨਾਂ ਬਣਾਇਆ ਹੈ। ਦੱਸ ਦਈਏ ਕਿ ਜੱਸੀ ਗਿੱਲ ਨੇ ਸਾਲ 2018 'ਚ ਰੋਮਾਂਟਿਕ ਕਾਮੇਡੀ-ਡਰਾਮਾ ਫ਼ਿਲਮ 'ਹੈਪੀ ਫਿਰ ਭਾਗ ਜਾਏਗੀ' ਨਾਲ ਆਪਣਾ ਬਾਲੀਨੁੱਡ ਡੈਬਿਉ ਕੀਤਾ ਸੀ। ਇਸ 'ਚ ਉਨ੍ਹਾਂ ਨਾਲ ਸੋਨਾਕਸ਼ੀ ਸਿਨਹਾ ਨਜ਼ਰ ਆਈ ਸੀ। ਇਸ ਤੋਂ ਇਲਾਵਾ ਵੀ ਜੱਸੀ ਗਿੱਲ ਹਿੰਦੀ ਫ਼ਿਲਮ 'ਪੰਗਾ' 'ਚ ਕੰਗਨਾ ਰਣੌਤ ਨਾਲ ਵੀ ਨਜ਼ਰ ਆ ਚੁੱਕੇ ਹਨ। 


ਨੋਟ -ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News