ਗੁਰੂ ਰੰਧਾਵਾ ਆਪਣੀ ਗਲਤੀ ਸੁਧਾਰਣ, ਨਹੀਂ ਤਾਂ ਪੁਤਲੇ ਫੂਕ ਕੇ ਕਰਾਂਗੇ ਵਿਰੋਧ : ਸ਼ਿਵਸੈਨਾ

Friday, Oct 04, 2024 - 05:00 PM (IST)

ਜਲੰਧਰ (ਪੁਨੀਤ)- ਸ਼ਿਵਸੈਨਾ ਸਮਾਜਵਾਦੀ ਦੇ ਰਾਸ਼ਟਰੀ ਚੇਅਰਮੈਨ ਹਨੀ ਭਾਰਦਵਾਜ ਅਤੇ ਚੇਅਰਮੈਨ ਪੰਜਾਬ ਨਰਿੰਦਰ ਥਾਪਰ ਨੇ ਗੁਰੂ ਰੰਧਾਵਾ ਦੀ ਨਵੀਂ ਫਿਲਮ ਦਾ ਵਿਰੋਧ ਪ੍ਰਗਟਾਇਆ ਹੈ। ਹਨੀ ਨੇ ਕਿਹਾ ਕਿ ਗੁਰੂ ਰੰਧਾਵਾ ਨੂੰ ਪਾਕਿਸਤਾਨ ਦੀ ਵਡਿਆਈ ਕਰਨ ਵਾਲੀ ਗੱਲ ਸ਼ੋਭਾ ਨਹੀਂ ਦਿੰਦੀ ਅਤੇ ਹਿੰਦੁਸਤਾਨ ਬਾਰੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਨਾ ਸਪੱਸ਼ਟ ਤੌਰ ’ਤੇ ਰੰਧਾਵਾ ਦੀ ਸੋਚ ਨੂੰ ਦਰਸਾਉਂਦਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਬਾਰੇ ਦਿੱਤੇ ਵਿਵਾਦਤ ਬਿਆਨ ਕਰਕੇ ਮੁੜ ਸੁਰਖੀਆਂ 'ਚ ਕੰਗਨਾ, ਫਿਰ ਮੰਗੇਗੀ ਮੁਆਫ਼ੀ!

ਹਨੀ ਤੇ ਥਾਪਰ ਨੇ ਕਿਹਾ ਕਿ ਇਹ ਆਖ਼ਰੀ ਚਿਤਾਵਨੀ ਹੈ, ਇਸ ਲਈ ਰੰਧਾਵਾ ਨੂੰ ਆਪਣੀ ਗਲਤੀ ਨੂੰ ਸੁਧਾਰ ਲੈਣਾ ਚਾਹੀਦਾ ਹੈ, ਨਹੀਂ ਤਾਂ ਇਸ ਫਿਲਮ ਦਾ ਵੱਡੇ ਪੱਧਰ ’ਤੇ ਵਿਰੋਧ ਕੀਤਾ ਜਾਵੇਗਾ ਅਤੇ ਸ਼ਿਵ ਸੈਨਿਕਾਂ ਵੱਲੋਂ ਗੁਰੂ ਰੰਧਾਵਾ ਦੇ ਵੱਡੇ ਪੱਧਰ ’ਤੇ ਪੁਤਲੇ ਫੂਕੇ ਜਾਣਗੇ। ਇਸ ਮੌਕੇ ਸੰਗਠਨ ਦੇ ਪੰਜਾਬ ਵਾਈਸ ਚੇਅਰਮੈਨ ਸਾਹਿਲ ਨਾਗਪਾਲ ਵੀ ਹਾਜ਼ਰ ਸਨ।

ਇਹ ਖ਼ਬਰ ਵੀ ਪੜ੍ਹੋ - ਹਿਨਾ ਖ਼ਾਨ ਦਾ ਇਹ ਕਦਮ ਮਾਪਿਆ 'ਤੇ ਪਿਆ ਭਾਰੀ, ਰਿਸ਼ਤੇਦਾਰਾਂ ਨੇ ਵੀ ਮੋੜ ਲਿਆ ਮੂੰਹ

ਦੱਸਿਆ ਗਿਆ ਹੈ ਕਿ ਸ਼ਿਵਸੈਨਾ ਪੰਜਾਬ ਨੇ ਸ਼ਾਹਕੋਟ ’ਚ ਰਿਹਾਈ ਦਾ ਵਿਰੋਧ ਕੀਤਾ। ਇਸ ਦੌਰਾਨ ਫਿਲਮ ਦੇ ਪੋਸਟਰ ਪਾੜੇ ਗਏ ਅਤੇ ਪਾਕਿਸਤਾਨ ਖ਼ਿਲਾਫ਼ ਨਾਅਰੇ ਲਾਏ ਗਏ। ਇਸ ਦੇ ਨਾਲ ਹੀ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਇਸ ਮਾਮਲੇ ਨੂੰ ਲੈ ਕੇ ਕਿਹਾ ਕਿ ਜੇਕਰ ਅਸੀਂ ਸਿਨੇਮਾ ਦਾ ਸਮਰਥਨ ਕਰਾਂਗੇ ਤਾਂ ਸਿਨੇਮਾ ਵੱਡਾ ਹੋ ਜਾਵੇਗਾ। ਇਹ ਪੰਜਾਬੀ ਫ਼ਿਲਮ ਬੜੇ ਦਿਲ ਨਾਲ ਕੀਤੀ ਹੈ ਅਤੇ ‘ਸ਼ਾਹਕੋਟ’ ਮੇਰੀ ਪਹਿਲੀ ਪੰਜਾਬੀ ਫਿਲਮ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News