ਗੁਰਨਾਮ ਭੁੱਲਰ ਵਿਵਾਦਿਤ ਸ਼ੋਅ ''ਬਿੱਗ ਬੌਸ 16'' ''ਚ ਲੈਣਗੇ ਹਿੱਸਾ!

Wednesday, Aug 24, 2022 - 02:33 PM (IST)

ਗੁਰਨਾਮ ਭੁੱਲਰ ਵਿਵਾਦਿਤ ਸ਼ੋਅ ''ਬਿੱਗ ਬੌਸ 16'' ''ਚ ਲੈਣਗੇ ਹਿੱਸਾ!

ਜਲੰਧਰ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਦੇਸ਼ ਦਾ ਸਭ ਤੋਂ ਵਿਵਾਦਤ ਸ਼ੋਅ ਹੈ ਪਰ ਇਸ ਸ਼ੋਅ ਨੂੰ ਦੇਸ਼ ਭਰ ਵਿਚ ਖੂਬ ਪਸੰਦ ਕੀਤਾ ਜਾਂਦਾ ਹੈ। ਹੁਣ ਅਗਸਤ ਮਹੀਨੇ ਦੇ ਖ਼ਤਮ ਹੋਣ ਵਿਚ ਕੁਝ ਹੀ ਦਿਨ ਬਚੇ ਹਨ। ਦਰਸ਼ਕਾਂ ਨੇ 'ਬਿੱਗ ਬੌਸ 16' ਦਾ ਇੰਤਜ਼ਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ਵਿਚ ਇਹ ਵੀ ਖ਼ਬਰਾਂ ਆ ਰਹੀਆਂ ਹਨ ਕਿ 'ਬਿੱਗ ਬੌਸ' ਆਪਣੇ 16ਵੇਂ ਸੀਜ਼ਨ ਨਾਲ ਜਲਦ ਟੀ. ਵੀ. 'ਤੇ ਵਾਪਸੀ ਕਰਨ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ : ਬਾਬੇ ਕੋਲ ਪਹੁੰਚੇ ਇੰਦਰਜੀਤ ਨਿੱਕੂ, ਰੋਂਦਿਆਂ ਸੁਣਾਏ ਦੁੱਖ, ਦੇਖੋ ਵੀਡੀਓ

ਦੱਸ ਦਈਏ ਕਿ ਲੋਕਾਂ ਵੱਲੋਂ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਇਸ ਵਾਰ ਸ਼ੋਅ ਵਿਚ ਪੰਜਾਬੀ ਇੰਡਸਟਰੀ ਦੀਆਂ ਦਿੱਗਜ ਸ਼ਖ਼ਸੀਅਤਾਂ ਹਿੱਸਾ ਲੈ ਸਕਦੀਆਂ ਹਨ। ਇਸ ਦੌਰਾਨ ਜੋ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ, ਉਹ ਹੈ ਗੁਰਨਾਮ ਭੁੱਲਰ। ਜੀ ਹਾਂ, ਇਹ ਅਫ਼ਵਾਹਾਂ ਉੱਡ ਰਹੀ ਹੈ ਕਿ ਪੰਜਾਬੀ ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਅਤੇ ਗਾਇਕ ਗੁਰਨਾਮ ਭੁੱਲਰ 'ਬਿੱਗ ਬੌਸ 16' ਦਾ ਹਿੱਸਾ ਬਣ ਸਕਦੇ ਹਨ। ਦਰਅਸਲ, ਇਹ ਅਫ਼ਵਾਹ ਨਹੀਂ ਹਕੀਕਤ ਹੈ। 
ਖ਼ਬਰਾਂ ਮੁਤਾਬਕ, 'ਬਿੱਗ ਬੌਸ' ਦੇ ਮੇਕਰਜ਼ ਨੇ ਗੁਰਨਾਮ ਭੁੱਲਰ ਨੂੰ ਸ਼ੋਅ ਵਿਚ ਹਿੱਸਾ ਲੈਣ ਲਈ ਅਪਰੋਚ ਕੀਤਾ ਪਰ ਭੁੱਲਰ ਨੇ ਇਨਕਾਰ ਕਰ ਦਿੱਤਾ ਹੈ। ਭੁੱਲਰ ਦੇ ਨੇੜਲੇ ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਨੇ ਇਸ ਆਫ਼ਰ ਨੂੰ ਰਿਜੈਕਟ ਕਰ ਦਿੱਤਾ ਹੈ। 

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਪਰਿਵਾਰ ਵੱਲੋਂ 25 ਅਗਸਤ ਨੂੰ ਕੱਢਿਆ ਜਾਵੇਗਾ ਕੈਂਡਲ ਮਾਰਚ

ਦੱਸਣਯੋਗ ਹੈ ਕਿ 'ਬਿੱਗ ਬੌਸ 16' ਅਕਤੂਬਰ ਮਹੀਨੇ ਵਿਚ ਟੀ. ਵੀ. 'ਤੇ ਵਾਪਸੀ ਕਰ ਸਕਦਾ ਹੈ। ਇਸ ਸ਼ੋਅ ਨੂੰ ਕੌਣ ਹੋਸਟ ਕਰੇਗਾ ਇਸ 'ਤੇ ਵੀ ਹਾਲੇ ਸਵਾਲੀਆ ਨਿਸ਼ਾਨ ਹੈ। ਕਿਉਂਕਿ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਖ਼ਬਰਾਂ ਆ ਰਹੀਆਂ ਹਨ ਕਿ ਸਲਮਾਨ ਖ਼ਾਨ ਦੀ ਸ਼ੋਅ ਤੋਂ ਛੁੱਟੀ ਹੋ ਸਕਦੀ ਹੈ ਅਤੇ ਉਨ੍ਹਾਂ ਦੀ ਜਗ੍ਹਾ ਰੋਹਿਤ ਸ਼ੈੱਟੀ ਇਸ ਸ਼ੋਅ ਨੂੰ ਹੋਸਟ ਕਰ ਸਕਦੇ ਹਨ। 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News