ਮੀਕਾ ਸਿੰਘ ਨੇ ਖ਼ੁਦ ਖੋਲ੍ਹੀ ਆਪਣੀ ਤੇ ਗੁਰਦਾਸ ਮਾਨ ਦੀ ਇਹ ਪੋਲ, ਸ਼ਰੇਆਮ ਆਖੀਆਂ ਇਹ ਗੱਲਾਂ

04/03/2021 12:39:20 PM

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਹਮੇਸ਼ਾ ਹੀ ਆਪਣੀਆਂ ਸ਼ਾਨਦਾਰ ਗੱਲਾਂ ਨੂੰ ਲੈ ਕੇ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਹਾਲ ਹੀ 'ਚ ਗੁਰਦਾਸ ਮਾਨ ਜ਼ੀ. ਟੀ. ਵੀ. ਦੇ ਸ਼ੋਅ 'ਇੰਡੀਅਨ ਪ੍ਰੋ ਮਿਊਜ਼ਿਕ ਲੀਗ' 'ਚ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਕਈ ਦਿਲਚਸਪ ਗੱਲਾਂ ਆਪਣੇ ਪ੍ਰਸ਼ੰਸਕਾਂ ਨਾਲ ਕੀਤੀਆਂ। ਇਸ ਤੋਂ ਇਲਾਵਾ ਸ਼ੋਅ 'ਚ ਪਹੁੰਚੇ ਮੀਕਾ ਸਿੰਘ ਨੇ ਗੁਰਦਾਸ ਮਾਨ ਤੇ ਆਪਣੇ-ਆਪ ਨੂੰ ਲੈ ਕੇ ਇਕ ਅਜਿਹਾ ਕਿੱਸਾ ਸਾਂਝਾ ਕੀਤਾ, ਜਿਸ ਨੂੰ ਜਾਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਹੈਰਾਨ ਹਨ। 

'ਇੰਡੀਅਨ ਪ੍ਰੋ ਮਿਊਜ਼ਿਕ ਲੀਗ' 'ਚ ਖ਼ਾਸ ਮਹਿਮਾਨ ਵਜੋਂ ਪਹੁੰਚੇ ਗੁਰਦਾਸ ਮਾਨ
ਸ਼ੋਅ 'ਚ ਪਹੁੰਚੇ ਮੀਕਾ ਸਿੰਘ ਨੇ ਆਪਣਾ ਇਕ ਕਿੱਸਾ ਸਾਂਝਾ ਕਰਦਿਆਂ ਦੱਸਿਆ ਕਿ ਇਕ ਵਾਰ ਮੈਂ ਤੇ ਗੁਰਦਾਸ ਮਾਨ ਨੇ ਰੇਲ ਗੱਡੀ 'ਚ 'ਬਗੈਰ ਟਿਕਟ' ਸਫ਼ਰ ਕੀਤਾ। ਸਮਾਗਮ ਦੌਰਾਨ ਉਨ੍ਹਾਂ ਨੇ ਇਸ ਸਾਰੇ ਕਿੱਸੇ ਦਾ ਜ਼ਿਕਰ ਕੀਤਾ, ਜੋ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਜ਼ੀ ਟੀਵੀ ਦੇ 'ਇੰਡੀਅਨ ਪ੍ਰੋ ਮਿਊਜ਼ਿਕ ਲੀਗ' ਦੀ ਹਾਲੀਆ ਸ਼ੂਟਿੰਗ 'ਚ ਪੰਜਾਬ ਦੇ ਲੋਕ ਗਾਇਕ ਗੁਰਦਾਸ ਮਾਨ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਇਸੇ ਦੌਰਾਨ 'ਪੰਜਾਬ ਲਾਇਨਜ਼' ਦੇ ਕਪਤਾਨ ਮੀਕਾ ਸਿੰਘ ਨੇ ਗੁਰਦਾਸ ਮਾਨ ਨਾਲ ਆਪਣੇ ਇਕ ਵੱਡੇ ਸਟੰਟ ਬਾਰੇ ਇੰਕਸ਼ਾਫ਼ ਕੀਤਾ।

 
 
 
 
 
 
 
 
 
 
 
 
 
 
 
 

A post shared by ZEE TV (@zeetv)

ਮੀਕਾ ਸਿੰਘ ਨੇ ਖ਼ੁਦ ਖੋਲ੍ਹੀ ਆਪਣੀ ਤੇ ਗੁਰਦਾਸ ਮਾਨ ਦੀ ਪੋਲ 
'ਇੰਡੀਅਨ ਪ੍ਰੋ ਮਿਊਜ਼ਿਕ ਲੀਗ' 'ਚ ਪਹੁੰਚੇ ਮੀਕਾ ਸਿੰਘ ਨੇ ਉਸ ਵੇਲੇ ਦੀ ਗੱਲ ਕੀਤੀ, ਜਦੋਂ ਉਹ ਤੇ ਗੁਰਦਾਸ ਮਾਨ ਰੇਲ ਗੱਡੀ ਰਾਹੀਂ ਇੱਕ ਸਮਾਰੋਹ 'ਚ ਭਾਗ ਲੈਣ ਲਈ ਦਿੱਲੀ ਤੋਂ ਚੰਡੀਗੜ੍ਹ ਬੇਟਿਕਟੇ ਹੀ (ਬਿਨਾਂ ਟਿਕਟ ਦੇ) ਗਏ ਸਨ। ਮੀਕਾ ਸਿੰਘ ਨੇ ਦੱਸਿਆ ਕਿ ਮੈਂ ਤੈ ਗੁਰਦਾਸ ਮਾਨ ਇੱਕ ਸਮਾਰੋਹ 'ਚ ਸ਼ਾਮਲ ਹੋਣ ਲਈ ਇੱਕ ਉਡਾਣ ਰਾਹੀਂ ਚੰਡੀਗੜ੍ਹ ਜਾ ਰਹੇ ਸਨ ਪਰ ਉਸ ਦਿਨ ਧੁੰਦ ਜ਼ਿਆਦਾ ਹੋਣ ਕਾਰਨ ਜਹਾਜ਼ ਚੰਡੀਗੜ੍ਹ ਉੱਤਰ ਨਾ ਸਕਿਆ। ਇਸ ਲਈ ਉਸ ਨੂੰ ਸਿੱਧਾ ਦਿੱਲੀ ਡਾਇਵਰਟ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਫਿਰ ਅਸੀਂ ਰੇਲ ਗੱਡੀ ਰਾਹੀਂ ਚੰਡੀਗੜ੍ਹ ਜਾਣ ਦਾ ਫ਼ੈਸਲਾ ਕੀਤਾ। ਗੁਰਦਾਸ ਮਾਨ ਨੇ ਮੈਨੂੰ ਪੁੱਛਿਆ ਕਿ ਤੇਰੇ ਕੋਲ ਟਿਕਟ ਹੈਗੀ ਹੈ? ਮੈਂ ਕਿਹਾ ਨਹੀਂ ਪਰ ਕੁਝ ਨਾ ਕੁਝ ਤਾਂ ਕਰ ਹੀ ਲਵਾਂਗੇ। ਅਸੀਂ ਸਟੇਸ਼ਨ ਪਹੁੰਚੇ ਅਤੇ ਬਿਨਾਂ ਟਿਕਟ ਦੇ ਹੀ ਰੇਲ ਗੱਡੀ 'ਚ ਸਵਾਰ ਹੋ ਗਏ। ਇਸ ਤਰ੍ਹਾਂ ਅਸੀਂ ਬਿਨਾਂ ਟਿਕਟ ਦੇ ਚੰਡੀਗੜ੍ਹ ਤੱਕ ਦਾ ਸਫ਼ਰ ਕੀਤਾ, ਜੋ ਕਿ ਕਾਫ਼ੀ ਰੋਮਾਂਚ ਸੀ।

 
 
 
 
 
 
 
 
 
 
 
 
 
 
 
 

A post shared by ZEE TV (@zeetv)

ਮੀਕਾ ਸਿੰਘ ਤੇ ਅਕਾਂਕਸ਼ਾ ਪੁਰੀ ਦੇ ਵਿਆਹ ਦੀਆਂ ਉੱਡੀਆਂ ਅਫ਼ਵਾਹਾਂ
ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਵੀਡੀਓ 'ਚ ਮੀਕਾ ਸਿੰਘ ਦੱਖਣੀ ਭਾਰਤੀ ਫ਼ਿਲਮਾਂ ਦੀ ਅਦਾਕਾਰਾ ਅਕਾਂਕਸ਼ਾ ਪੁਰੀ ਨਾਲ ਨਜ਼ਰ ਆ ਰਹੇ ਹਨ। ਉੱਥੇ ਹੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ, ਜਿਸ ਤੋਂ ਬਾਅਦ ਹੁਣ ਅਕਾਂਕਸ਼ਾ ਨੇ ਮੀਡੀਆ ਨਾਲ ਗੱਲ ਕਰਦਿਆਂ ਸਾਫ਼ ਕਰ ਦਿੱਤਾ ਕਿ ਉਹ ਮੀਕਾ ਨਾਲ ਵਿਆਹ ਨਹੀਂ ਕਰ ਰਹੀ।
ਦਰਅਸਲ ਅਕਾਂਕਸ਼ਾ ਪੁਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗਾਇਕ ਮੀਕਾ ਸਿੰਘ ਨਾਲ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਦੋਵਾਂ ਨੂੰ ਇਕ ਗੁਰਦੁਆਰੇ 'ਚ ਬੈਠੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਹੀ ਅਕਾਂਕਸ਼ਾ ਪੁਰੀ ਨੇ #yearsoftogetherness, #feelingblessed ਤੇ #togetherforlife ਦਾ ਇਸਤੇਮਾਲ ਕੀਤਾ ਹੈ। ਇਸ ਨੂੰ ਵੇਖ ਕੇ ਅੰਦਾਜ਼ੇ ਲਾਏ ਜਾ ਰਹੀਆਂ ਹਨ ਕਿ ਦੋਵੇਂ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ। ਲਗਾਤਾਰ ਫੈਨਜ਼ ਦੇ ਪੁੱਛੇ ਜਾਣ 'ਤੇ ਖ਼ਬਰਾਂ 'ਚ ਵਿਆਹ ਦੀ ਗੱਲ ਆਉਣ 'ਤੇ ਹੁਣ ਅਕਾਂਕਸ਼ਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਜਾਣਦੀ ਹਾਂ ਪ੍ਰਸ਼ੰਸਕ ਸਾਨੂੰ ਇਕੱਠੇ ਦੇਖਣਾ ਚਾਹੁੰਦੇ ਹਨ ਪਰ ਮੁਆਫ਼ੀ ਚਾਹੁੰਦੀ ਹਾਂ ਅਜਿਹਾ ਕੁਝ ਨਹੀਂ ਹੋ ਰਿਹਾ।
 


sunita

Content Editor

Related News