ਦਿਲਜੀਤ ਦੋਸਾਂਝ ਦਾ ਗੀਤ ''Khutti'' ਰਿਲੀਜ਼, ਅਮਰੀਕਨ ਰੈਪਰ ਸਵੀਟੀ ਨੇ ਲਾਇਆ ਹੌਟਨੈੱਸ ਦਾ ਤੜਕਾ

03/22/2024 2:32:21 PM

ਜਲੰਧਰ (ਬਿਊਰੋ) : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਨਵਾਂ ਗੀਤ 'ਖੁੱਤੀ' ਰਿਲੀਜ਼ ਹੋ ਗਿਆ ਹੈ, ਜਿਸ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਦਿਲਜੀਤ ਦੋਸਾਂਝ ਨਾਲ ਅਮਰੀਕਨ ਰੈਪਰ ਸਵੀਟੀ ਵੀ ਸੁਰ ਮਿਲਾਉਂਦੀ ਨਜ਼ਰ ਆ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ : ਜੰਮਦੇ ਹੀ ਕਰੋੜਾਂ ਦਾ ਮਾਲਕ ਬਣਿਆ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਸ਼ੁੱਭਦੀਪ, ਜਾਣੋ ਕੈਨੇਡਾ ਤੋਂ ਪੰਜਾਬ ਤੱਕ ਦੀ ਜਾਇਦਾਦ ਬਾਰੇ

ਗੀਤ ਬਾਰੇ ਗੱਲ ਕਰੀਏ ਤਾਂ ਇਹ ਨਵਾਂ ਗੀਤ ਫੁੱਲ ਐਨਰਜੀ ਨਾਲ ਭਰਪੂਰ ਹੈ। ਇਸ ਗੀਤ ਨੂੰ ਸੁਣਦੇ ਹੀ ਤੁਹਾਡਾ ਨੱਚਣ ਨੂੰ ਮਨ ਕਰਨ ਲੱਗੇਗਾ। ਇਸ ਦੇ ਨਾਲ ਹੀ ਗੀਤ ਨੂੰ ਬਹੁਤ ਸੋਹਣੀ ਲੋਕੇਸ਼ਨ 'ਤੇ ਫਿਲਮਾਇਆ ਗਿਆ ਹੈ, ਜੋ ਲੋਕਾਂ ਨੂੰ ਆਪਣੇ ਪ੍ਰਤੀ ਆਕਰਸ਼ਿਤ ਕਰਦੇ ਹਨ। ਇਸ ਤੋਂ ਇਲਾਵਾ ਰੈਪਰ ਸਵੀਟੀ ਨੇ ਗੀਤ 'ਚ ਗਲੈਮਰ ਦਾ ਵੀ ਖੂਬ ਤੜਕਾ ਲਗਾਇਆ ਹੈ।  

ਦੱਸਣਯੋਗ ਹੈ ਕਿ ਕਾਫੀ ਸਮੇਂ ਤੋਂ ਦਿਲਜੀਤ ਦੋਸਾਂਝ ਦੇ ਗੀਤ 'ਖੁੱਤੀ' ਦਾ ਰੋਲਾ ਚੱਲ ਰਿਹਾ ਸੀ। ਇਸ ਤੋਂ ਇਲਾਵਾ ਦਿਲਜੀਤ ਇਸ ਮਹੀਨੇ ਕਾਫੀ ਜ਼ਿਆਂਦਾ ਸੁਰਖੀਆਂ 'ਚ ਵੀ ਰਹੇ ਸਨ। ਇਸ ਦੀ ਵਜ੍ਹਾ ਸੀ ਅੰਬਾਨੀਆਂ ਦਾ ਫੰਕਸ਼ਨ। ਹਾਲ ਹੀ 'ਚ ਅਨੰਤ ਤੇ ਰਾਧਿਕਾ ਦੇ ਪ੍ਰੀ ਵੈਡਿੰਗ ਫੰਕਸ਼ਨ ਹੋਏ ਸਨ, ਜਿਸ 'ਚ ਦਿਲਜੀਤ ਨੇ ਧਮਾਕੇਦਾਰ ਪਰਫਾਰਮੈਂਸ ਦਿੱਤੀ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News