ਕੰਸਰਟ ਦੌਰਾਨ ਕਿਉਂ ਰੋਈ ਦਿਲਜੀਤ ਦੋਸਾਂਝ ਦੀ ਮਾਂ?

Tuesday, Oct 01, 2024 - 11:52 AM (IST)

ਕੰਸਰਟ ਦੌਰਾਨ ਕਿਉਂ ਰੋਈ ਦਿਲਜੀਤ ਦੋਸਾਂਝ ਦੀ ਮਾਂ?

ਐਂਟਰਟੇਨਮੈਂਟ ਡੈਸਕ : ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਇਸ ਸਮੇਂ ਪੂਰੇ ਦੇਸ਼ 'ਚ ਸਨਸਨੀ ਬਣੇ ਹੋਏ ਹਨ। ਜਦੋਂ ਤੋਂ ਉਨ੍ਹਾਂ ਦੇ ਦਿਲ-ਲੁਮਿਨਾਤੀ ਇੰਡੀਆ ਟੂਰ ਦੀ ਘੋਸ਼ਣਾ ਹੋਈ ਹੈ, ਉਨ੍ਹਾਂ ਦਾ ਕ੍ਰੇਜ਼ ਲੋਕਾਂ ਦੇ ਸਿਰਾਂ ‘ਤੇ ਚੜ ਕੇ ਬੋਲ ਰਿਹਾ ਹੈ। ਹਰ ਕੋਈ ਉਨ੍ਹਾਂ ਦੇ ਸੰਗੀਤ ਸਮਾਰੋਹ ਲਈ ਟਿਕਟਾਂ ਖਰੀਦਣ ਲਈ ਭੱਬਾਂ ਭਾਰ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਬੀਤੇ ਦਿਨੀਂ ਉਨ੍ਹਾਂ ਦੇ ਇੱਕ ਸ਼ੋਅ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਇਆ ਸੀ, ਜਿਸ 'ਚ ਦਿਲਜੀਤ ਦਾ ਪਰਿਵਾਰ ਪਹਿਲੀ ਵਾਰ ਦੁਨੀਆ ਸਾਹਮਣੇ ਆਇਆ ਸੀ। 

ਇਹ ਖ਼ਬਰ ਵੀ ਪੜ੍ਹੋ ਅਦਾਲਤ 'ਚ ਕੰਗਨਾ ਦੀ 'ਐਮਰਜੈਂਸੀ', ਨਵੇਂ ਹੁਕਮਾਂ ਨੇ ਵਧਾਈ ਚਿੰਤਾ

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਦਿਲਜੀਤ ਦਾ ਪਰਿਵਾਰ ਸੰਗੀਤ ਸਮਾਰੋਹ ‘ਚ ਭੀੜ ਦੇ ਵਿਚਕਾਰ ਖੜ੍ਹਾ ਨਜ਼ਰ ਆ ਰਿਹਾ ਹੈ ਅਤੇ ਦਿਲਜੀਤ ਗੀਤ ਗਾ ਕੇ ਉਨ੍ਹਾਂ ਨੂੰ ਪੂਰੀ ਦੁਨੀਆ ਨਾਲ Introduce ਕਰਵਾ ਰਿਹਾ ਹੈ। ਸਭ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੇ ਆਪਣੀ ਮਾਂ ਨੂੰ Introduce ਕਰਵਾਇਆ ਅਤੇ ਪਹਿਲੀ ਵਾਰ ਉਨ੍ਹਾਂ ਦਾ ਚਿਹਰਾ ਦਿਖਾਇਆ। ਫਿਰ ਉਹ ਆਪਣੀ ਮਾਂ ਲਈ ਇੱਕ ਗੀਤ ਗਾਉਂਦਾ ਹੈ ਅਤੇ ਉਨ੍ਹਾਂ ਨੂੰ ਪਿਆਰ ਨਾਲ ਚੁੰਮਦਾ ਹੋਇਆ ਜੱਫੀ ਪਾ ਲੈਂਦਾ ਹੈ। ਇਸ ਤਰ੍ਹਾਂ ਦਿਲਜੀਤ ਨੇ ਬਹੁਤ ਮਾਣ ਮਹਿਸੂਸ ਕੀਤਾ ਅਤੇ ਕਿਹਾ - 'ਇਹ ਮੇਰੀ ਮਾਂ ਹੈ। ਜਿਵੇਂ ਹੀ ਦਿਲਜੀਤ ਨੇ ਇਹ ਲਫ਼ਜ ਬੋਲੇ ਤਾਂ ਉਨ੍ਹਾਂ ਦੀ ਮਾਂ ਦੀਆਂ ਅੱਖਾਂ 'ਚ ਹੰਝੂ ਆ ਗਏ ਅਤੇ ਉਹ ਰੋਣ ਲੱਗੇ। ਇਹ ਸਭ ਵੇਖ ਕੇ ਦਿਲਜੀਤ ਵੀ ਥੋੜਾ ਭਾਵੁਕ ਹੋ ਜਾਂਦੇ ਹਨ। ਆਪਣੇ ਪੁੱਤਰ ਨੂੰ ਇੰਨੇ ਵੱਡੇ ਮੁਕਾਮ 'ਤੇ ਵੇਖ ਕੇ ਮਾਂ ਨੂੰ ਬਹੁਤ ਖ਼ੁਸ਼ੀ ਹੋਈ ਅਤੇ ਇਸ ਖ਼ੁਸ਼ੀ 'ਚ ਹੀ ਉਨ੍ਹਾਂ ਦੀਆਂ ਅੱਖਾਂ ਹੋ ਗਈਆਂ। 

ਦੱਸ ਦੇਈਏ ਕਿ ਦਿਲਜੀਤ ਦੋਸਾਂਝ ਬਹੁਤ ਸ਼ਰਮੀਲੇ ਹਨ ਅਤੇ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਗੁਪਤ ਰੱਖਣਾ ਪਸੰਦ ਕਰਦੇ ਹਨ। ਅਜਿਹੇ ‘ਚ ਉਨ੍ਹਾਂ ਨੇ ਅੱਜ ਤੱਕ ਨਾ ਤਾਂ ਆਪਣੀ ਲਵ ਲਾਈਫ ਬਾਰੇ ਕੋਈ ਖੁਲਾਸਾ ਕੀਤਾ ਹੈ ਅਤੇ ਨਾ ਹੀ ਆਪਣੇ ਪਰਿਵਾਰ ਨੂੰ ਦੁਨੀਆ ਨਾਲ ਜਾਣੂ ਕਰਵਾਇਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News