ਦਿਲਜੀਤ ਦੋਸਾਂਝ ਦਾ ਚੰਡੀਗੜ੍ਹੀਆ ਨੂੰ ਖ਼ਾਸ ਤੋਹਫ਼ਾ, ਹਰ ਪਾਸੇ ਹੋ ਰਹੀ ਚਰਚਾ

Friday, Oct 04, 2024 - 02:42 PM (IST)

ਦਿਲਜੀਤ ਦੋਸਾਂਝ ਦਾ ਚੰਡੀਗੜ੍ਹੀਆ ਨੂੰ ਖ਼ਾਸ ਤੋਹਫ਼ਾ, ਹਰ ਪਾਸੇ ਹੋ ਰਹੀ ਚਰਚਾ

ਜਲੰਧਰ (ਬਿਊਰੋ) : ਦੁਨੀਆ ਭਰ 'ਚ ਅੱਜਕੱਲ੍ਹ ਅਪਣੀ ਗਾਇਕੀ ਕਲਾ ਦਾ ਲੋਹਾ ਮੰਨਵਾ ਰਹੇ ਹਨ ਗਾਇਕ ਦਿਲਜੀਤ ਦੋਸਾਂਝ, ਜੋ ਜਾਰੀ 'ਦਿਲ-ਲੁਮਿਨਾਤੀ' ਟੂਰ ਲੜ੍ਹੀ ਅਧੀਨ ਜਲਦ ਹੀ ਦਾ ਬਿਊਟੀਫੁੱਲ ਸਿਟੀ ਮੰਨੇ ਜਾਂਦੇ ਚੰਡੀਗੜ੍ਹ 'ਚ ਮੁੜ ਧੂੰਮਾਂ ਪਾਉਣ ਜਾ ਰਹੇ ਹਨ। ਇਨ੍ਹਾਂ ਦੇ ਵੱਡੇ ਪੱਧਰ 'ਤੇ ਹੋਣ ਜਾ ਰਹੇ ਇਸ ਗ੍ਰੈਂਡ ਕੰਸਰਟ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਮੁਕੰਮਲ ਕੀਤੀਆਂ ਜਾ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਬਾਰੇ ਦਿੱਤੇ ਵਿਵਾਦਤ ਬਿਆਨ ਕਰਕੇ ਮੁੜ ਸੁਰਖੀਆਂ 'ਚ ਕੰਗਨਾ, ਫਿਰ ਮੰਗੇਗੀ ਮੁਆਫ਼ੀ!

ਆਲਮੀ ਪੱਧਰ 'ਤੇ ਨਵੇਂ ਅਯਾਮ ਕਾਇਮ ਕਰ ਰਹੇ ਅਤੇ ਇੰਟਰਨੈਸ਼ਨਲ ਗਾਇਕ ਵਜੋਂ ਵਜ਼ੂਦ ਸਥਾਪਿਤ ਕਰ ਚੁੱਕੇ ਦਿਲਜੀਤ ਦੋਸਾਂਝ ਦਾ ਉਕਤ ਸ਼ੋਅ 14 ਦਸੰਬਰ ਨੂੰ ਆਯੋਜਿਤ ਹੋਣ ਜਾ ਰਿਹਾ ਹੈ। ਇਸ ਦਾ ਆਯੋਜਨ ਕਾਫ਼ੀ ਵਿਸ਼ਾਲ ਪੱਧਰ 'ਤੇ ਕੀਤਾ ਜਾ ਰਿਹਾ ਹੈ, ਜਿਸ 'ਚ ਹਜ਼ਾਰਾਂ ਦੀ ਤਾਦਾਦ 'ਚ ਦਰਸ਼ਕਾਂ ਦੇ ਸ਼ਮੂਲੀਅਤ ਕਰਨ ਦੀ ਸੰਭਾਵਨਾ ਸੰਬੰਧਤ ਪ੍ਰਬੰਧਕਾਂ ਵੱਲੋਂ ਪ੍ਰਗਟਾਈ ਜਾ ਰਹੀ ਹੈ। ਲੰਮੇਂ ਵਕਫ਼ੇ ਬਾਅਦ ਇਹ ਹੋਣਹਾਰ ਗਾਇਕ ਇਸ ਲਾਈਵ ਕੰਸਰਟ ਦੁਆਰਾ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਲੈ ਕੇ ਦਰਸ਼ਕਾਂ 'ਚ ਬੇਹੱਦ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਦਾ ਇਜ਼ਹਾਰ ਹੁਣੇ ਤੋਂ ਹੀ ਸੋਲਡ ਆਊਟ ਹੋਣ ਵੱਲ ਵੱਧ ਚੁੱਕੇ ਇਸ ਸ਼ੋਅ ਦੀਆਂ ਵਿਕ ਚੁੱਕੀਆਂ ਟਿਕਟਾਂ ਦੀ ਵਿਕਰੀ ਵੀ ਕਰਵਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਸੈਂਸਰ ਬੋਰਡ ਫਿਲਮ ’ਤੇ ਤੁਰੰਤ ਰੋਕ ਲਗਾਏ : ਪਵਨ ਗੁਪਤਾ

ਇੰਗਲੈਂਡ ਦੇ ਡਬਲਿਨ ਵਿਖੇ ਹੋਣ ਜਾ ਰਹੇ ਸ਼ੋਅ ਦਾ ਹਿੱਸਾ ਬਣਨ ਜਾ ਰਹੇ ਦਿਲਜੀਤ ਦੇ ਸਿਤਾਰੇ ਅੱਜਕੱਲ੍ਹ ਬੁਲੰਦੀਆਂ 'ਤੇ ਹਨ। ਉਨ੍ਹਾਂ ਦਾ ਦਿਲ ਲੁਮਿਨਾਤੀ ਟੂਰ ਲੋਕਪ੍ਰਿਯਤਾ ਦੀਆਂ ਸਿਖਰਾਂ ਛੂਹ ਰਿਹਾ ਹੈ, ਉਥੇ ਪੰਜਾਬੀ ਦੇ ਨਾਲ-ਨਾਲ ਹਿੰਦੀ ਸਿਨੇਮਾ ਖੇਤਰ 'ਚ ਵੀ ਉਨ੍ਹਾਂ ਦੀ ਧੱਕ ਹੋਰ ਵਿਸ਼ਾਲਤਾ ਭਰਿਆ ਰੂਪ ਅਖ਼ਤਿਆਰ ਕਰਦੀ ਜਾ ਰਹੀ ਹੈ, ਜਿਸ ਦਾ ਅਹਿਸਾਸ ਉਨ੍ਹਾਂ ਦੀਆਂ ਸ਼ੁਰੂ ਹੋਣ ਜਾ ਰਹੀਆਂ ਕਈ ਵੱਡੀਆਂ ਬਾਲੀਵੁੱਡ ਫ਼ਿਲਮਾਂ ਵੀ ਕਰਵਾ ਰਹੀਆਂ ਹਨ। ਇਨ੍ਹਾਂ ਦਾ ਨਿਰਮਾਣ ਨਾਮੀ ਗਿਰਾਮੀ ਪ੍ਰੋਡੋਕਸ਼ਨ ਹਾਊਸ ਵੱਲੋਂ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਹਿਨਾ ਖ਼ਾਨ ਦਾ ਇਹ ਕਦਮ ਮਾਪਿਆ 'ਤੇ ਪਿਆ ਭਾਰੀ, ਰਿਸ਼ਤੇਦਾਰਾਂ ਨੇ ਵੀ ਮੋੜ ਲਿਆ ਮੂੰਹ

ਕੈਨੇਡਾ, ਅਮਰੀਕਾ ਤੋਂ ਬਾਅਦ ਯੂਨਾਈਟਿਡ ਕਿੰਗਡਮ 'ਚ ਵੀ ਸ਼ਾਨਦਾਰ ਸ਼ੋਅਜ਼ 'ਚ ਮੌਜ਼ੂਦਗੀ ਦਰਜ ਕਰਵਾ ਰਹੇ ਦਿਲਜੀਤ ਜਲਦ ਹੀ ਸ਼ੂਰੂ ਹੋਣ ਜਾ ਰਹੀ ਬਹੁ-ਚਰਚਿਤ ਹਿੰਦੀ ਸੀਕਵਲ ਫ਼ਿਲਮ 'ਬਾਰਡਰ 2' ਦਾ ਵੀ ਹਿੱਸਾ ਬਣਨ ਜਾ ਰਹੇ ਹਨ, ਜਿਨ੍ਹਾਂ ਦੀ ਇਸ ਮਲਟੀ-ਸਟਾਰਰ ਫ਼ਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News