ਗਾਇਕ ਚੰਦਰਾ ਬਰਾੜ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ

Thursday, Sep 26, 2024 - 10:11 AM (IST)

ਗਾਇਕ ਚੰਦਰਾ ਬਰਾੜ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ

ਜਲੰਧਰ (ਬਿਊਰੋ) : ਪੰਜਾਬੀ ਸੰਗੀਤ ਜਗਤ 'ਚ ਨਵੇਂ ਦਿਸਹਿੱਦੇ ਸਿਰਜਣ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਨੌਜਵਾਨ ਅਤੇ ਪ੍ਰਤਿਭਾਵਾਨ ਗਾਇਕ ਚੰਦਰਾ ਬਰਾੜ, ਜੋ ਅਪਣਾ ਇਕ ਹੋਰ ਨਵਾਂ ਟ੍ਰੈਕ 'ਡਰਾਈਵਰੀ' ਲੈ ਕੇ ਦਰਸ਼ਕਾਂ ਸਨਮੁੱਖ ਹੋਣ ਜਾ ਰਿਹਾ ਹੈ, ਜੋ ਜਲਦ ਹੀ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ 'ਤੇ ਜਾਰੀ ਕੀਤਾ ਜਾ ਰਿਹਾ ਹੈ। ਸੰਗੀਤ ਪੇਸ਼ਕਰਤਾ ਮਿਕਸ ਵੱਲੋ ਅਪਣੇ ਘਰੇਲੂ ਸੰਗ਼ੀਤਕ ਲੇਬਲ ਅਧੀਨ ਸੰਗ਼ੀਤਕ ਮਾਰਕੀਟ 'ਚ ਵੱਡੇ ਪੱਧਰ 'ਤੇ ਜਾਰੀ ਕੀਤੇ ਜਾ ਰਹੇ ਉਕਤ ਟ੍ਰੈਕ ਦਾ ਸੰਗੀਤ ਵੀ ਮਿਕਸ ਸਿੰਘ ਵੱਲੋਂ ਖੁਦ ਤਿਆਰ ਕੀਤਾ ਗਿਆ ਹੈ। ਇਸ ਤੋਂ ਪਹਿਲਾ ਵੀ ਕਈ ਚਰਚਿਤ ਅਤੇ ਸੁਪਰ ਹਿੱਟ ਗਾਣਿਆ ਦਾ ਸੰਗੀਤ ਤਿਆਰ ਕਰ ਚੁੱਕੇ ਹਨ, ਜਿਨਾਂ ਵੱਲੋ ਸੰਗ਼ੀਤਬਧ ਕੀਤੇ ਅਤੇ ਗਾਇਕ ਚੰਦਰਾ ਬਰਾੜ ਵੱਲੋ ਗਾਏ ਕਈ ਗਾਣੇ ਵੀ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ 'ਚ ਸਫ਼ਲ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ, ਸ਼ਰੇਆਮ ਆਖ ਦਿੱਤੀਆਂ ਇਹ ਗੱਲਾਂ

ਸੰਗ਼ੀਤਕ ਗਲਿਆਰਿਆ 'ਚ ਖਿੱਚ ਅਤੇ ਚਰਚਾ ਦਾ ਕੇਂਦਰ ਬਿੰਦੂ ਬਣੇ ਅਤੇ 27 ਸਤੰਬਰ ਨੂੰ ਸਾਹਮਣੇ ਲਿਆਂਦੇ ਜਾ ਰਹੇ ਉਕਤ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਵੀ ਗਾਇਕ ਅਤੇ ਗੀਤਕਾਰ ਚੰਦਰਾ ਬਰਾੜ ਵੱਲੋ ਖੁਦ ਰਚੇ ਗਏ ਹਨ, ਜਿਨਾਂ ਦੁਆਰਾ ਪੰਜਾਬੀਆਂ ਦੇ ਠੇਠ ਦੇਸੀ ਅੰਦਾਜ਼ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਨੂੰ ਚਾਰ ਚੰਨ ਲਾਉਣ 'ਚ ਮਸ਼ਹੂਰ ਗਾਇਕਾ ਗੁਰਲੇਜ਼ ਅਖ਼ਤਰ ਵੱਲੋ ਵੀ ਸਹਿਯੋਗੀ ਗਾਇਕਾ ਦੇ ਤੌਰ ਤੇ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿਨਾਂ ਦੀ ਪ੍ਰਭਾਵੀ ਵੋਕਲ ਪ੍ਰੈਜੈਂਸ ਦਾ ਅਹਿਸਾਸ ਕਰਵਾਉਂਦੇ ਇਸ ਰੋਮਾਂਟਿਕ ਟਰੈਕ ਵਿਚ ਅਦਾਕਾਰਾ ਅਤੇ ਮਾਡਲ ਨੂਰ ਕੇ ਸ਼ਾਨਦਾਰ ਫੀਚਰਿੰਗ ਕਰਦੀ ਨਜ਼ਰੀ ਪਵੇਗੀ ।

ਇਹ ਖ਼ਬਰ ਵੀ ਪੜ੍ਹੋ - ਕੀ ਗਾਇਕਾ ਅਫਸਾਨਾ ਖ਼ਾਨ ਹੈ ਗਰਭਵਤੀ? ਪੋਸਟ ਸਾਂਝੀ ਕਰ ਕਿਹਾ- 'ਤੁਹਾਡਾ ਸਾਰਿਆਂ ਦਾ ਧੰਨਵਾਦ...'

ਕਈ ਚਰਚਿਤ ਗਾਣਿਆਂ ਦਾ ਹਿੱਸਾ ਰਹੇ ਗਾਇਕ ਚੰਦਰਾ ਬਰਾੜ ਦੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਕਾਫ਼ੀ ਪ੍ਰਭਾਵਸ਼ਾਲੀ ਅਤੇ ਵਿਸ਼ਾਲ ਕੈਨਵਸ ਅਧੀਨ ਸ਼ੂਟ ਕੀਤਾ ਗਿਆ ਹੈ, ਜਿਸ 'ਚ ਬੇਹੱਦ ਨਿਵੇਕਲੇ ਅੰਦਾਜ਼ 'ਚ ਦਰਸ਼ਕਾਂ ਅਤੇ ਅਪਣੇ ਚਾਹੁਣ ਵਾਲਿਆ ਸਨਮੁੱਖ ਹੋਣਗੇ ਗਾਇਕ ਚੰਦਰਾ ਬਰਾੜ, ਜੋ ਅਪਣੇ ਇਸ ਇਕ ਹੋਰ ਨਵੇਂ ਗਾਣੇ ਨੂੰ ਲੈ ਕੇ ਇੰਨੀ ਦਿਨੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਕੈਨੇਡਾ ਦਾ ਸਫ਼ਲ ਟੂਰ ਸੰਪੰਨ ਕਰ ਵਾਪਸ ਪਰਤੇ ਗਾਇਕ ਚੰਦਰਾ ਬਰਾੜ ਸੰਗ਼ੀਤਕ ਖੇਤਰ 'ਚ ਅੱਜਕਲ੍ਹ ਕਾਫ਼ੀ ਸਰਗਰਮ ਨਜ਼ਰ ਆ ਰਹੇ ਹਨ, ਜੋ ਬੈਕ ਟੂ ਬੈਕ ਜਾਰੀ ਕੀਤੇ ਜਾ ਰਹੇ ਅਪਣੇ ਗਾਣਿਆਂ ਨਾਲ ਲਗਾਤਾਰ ਅਪਣੀ ਸਥਿਤੀ ਹੋਰ ਮਜ਼ਬੂਤ ਕਰਦੇ ਜਾ ਰਹੇ ਹਨ ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News