ਸ਼ਹੀਦੀ ਸਮਾਗਮ ਦੌਰਾਨ ਪੰਜਾਬੀ ਗਾਇਕ ਬੀਰ ਸਿੰਘ ਨੇ ਪਾਇਆ ਭੰਗੜਾ, ਵੀਡੀਓ ਵਾਇਰਲ ਹੁੰਦੇ ਹੀ...

Friday, Jul 25, 2025 - 12:27 PM (IST)

ਸ਼ਹੀਦੀ ਸਮਾਗਮ ਦੌਰਾਨ ਪੰਜਾਬੀ ਗਾਇਕ ਬੀਰ ਸਿੰਘ ਨੇ ਪਾਇਆ ਭੰਗੜਾ, ਵੀਡੀਓ ਵਾਇਰਲ ਹੁੰਦੇ ਹੀ...

ਐਂਟਰਟੇਨਮੈਂਟ ਡੈਸਕ- ਸ਼੍ਰੀਨਗਰ ਵਿਚ ਸ਼ਹੀਦੀ ਸਮਾਗਮ ਦੌਰਾਨ ਭੰਗੜਾ ਪਾਏ ਜਾਣ ਦੀ ਵੀਡੀਓ ਵਾਇਰਲ ਹੋਣ ਮਗਰੋਂ ਛਿੜੇ ਵਿਵਾਦ 'ਤੇ ਪੰਜਾਬੀ ਗਾਇਕ ਬੀਰ ਸਿੰਘ ਨੇ ਮਾਫੀ ਮੰਗ ਲਈ ਹੈ। ਉਨ੍ਹਾਂ ਨੇ ਇਕ ਵੀਡੀਓ ਜਾਰੀ ਕੀਤੀ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ, ਮੈਂ ਆਸਟ੍ਰੇਲੀਆ ਤੋਂ ਸਿੱਧਾ ਸ਼੍ਰੀਨਗਰ ਆਇਆ ਸੀ। ਮੇਰੀ ਮੈਨੇਜਮੈਂਟ ਦੀ ਗਲਤੀ ਹੈ ਕਿ ਉਨ੍ਹਾਂ ਨੇ ਸਾਰੇ ਪ੍ਰੋਗਰਾਮ ਦਾ ਵੇਰਵਾ ਮੇਰੇ ਨਾਲ ਸਾਂਝਾ ਨਹੀਂ ਕੀਤਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਕੁੱਝ ਕਸ਼ਮੀਰੀ ਸੱਜਣਾ ਨੇ ਬੇਨਤੀ ਕੀਤੀ ਸੀ ਕਿ ਉਹ ਆਪਣੇ ਮੰਨ ਦੀ ਖੁਸ਼ੀ ਪ੍ਰਗਟ ਕਰਨਾ ਚਾਹੁੰਦੇ ਹਨ, ਸਾਨੂੰ ਕੁੱਝ ਐਦਾਂ ਦੇ ਗਾਣੇ ਵੀ ਸੁਣਾਓ। ਜਦੋਂ ਮੈਂ ਸਟੇਜ 'ਤੇ ਗਿਆ ਤਾਂ ਮੈਂ ਬੈਨਰ ਨਹੀਂ ਵੇਖਿਆ ਜੋ ਕਿ ਮੇਰੀ ਅਣਗਹਿਲੀ ਸੀ, ਜਿਸ ਲਈ ਮੈਂ ਮਾਫੀ ਮੰਗਦਾ ਹਾਂ। 

 

 
 
 
 
 
 
 
 
 
 
 
 
 
 
 
 

A post shared by ਬੀਰ ਸਿੰਘ BIR SINGH (@birsinghmusic)

ਇਹ ਵੀ ਪੜ੍ਹੋ: ਰਾਜ ਸਭਾ 'ਚ ਆਵਾਜ਼ ਬੁਲੰਦ ਕਰੇਗਾ ਇਹ ਕਲਾਕਾਰ ! ਮਾਂ ਬੋਲੀ 'ਚ ਚੁੱਕੀ ਸਹੁੰ

ਪ੍ਰੋਗਰਾਮ ਕਰਦੇ ਸਮੇਂ ਜਦੋਂ ਮੈਨੂੰ ਇਹ ਅਹਿਸਾਸ ਹੋਇਆ ਕਿ ਕੁੱਝ ਗਲਤ ਹੋ ਗਿਆ ਹੈ ਤਾਂ ਅਸੀਂ ਪ੍ਰੋਗਰਾਮ ਰੁਕਵਾ ਕੇ ਸਾਰਿਆਂ ਨੂੰ ਸਿਰ ਢਕਣ ਅਤੇ ਜੋੜੇ ਲਵਾ ਕੇ ਸਲੋਕ ਮਹੱਲਾ ਨੌਵਾਂ ਪੜ੍ਹਿਆ ਅਤੇ ਬਹੁਤ ਮਰਿਆਦਾ ਨਾਲ ਗੁਰੂ ਸਾਹਿਬ ਨੂੰ ਯਾਦ ਕੀਤਾ। ਮੈਂ ਆਪਣਾ ਲਿਖਤੀ ਸਪੱਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਨੂੰ ਵੀ ਭੇਜਿਆ ਹੈ। ਮੈਂ ਕਬੂਲ ਕਰਦਾ ਹਾਂ ਕਿ ਇਹ ਮੇਰੀ ਅਣਗਹਿਲੀ ਕਾਰਨ ਗਲਤੀ ਹੋਈ ਹੈ। ਇਸ ਦੀ ਜੋ ਵੀ ਬਣਦੀ ਸਜ਼ਾ ਹੈ ਮੈਨੂੰ ਮਨਜ਼ੂਰ ਹੈ। 

ਇਹ ਵੀ ਪੜ੍ਹੋ: ਵੱਡੀ ਖਬਰ ; ਮਸ਼ਹੂਰ ਗਾਇਕ 'ਤੇ ਫਾਇਰਿੰਗ

ਇੱਥੇ ਦੱਸ ਦੇਈਏ ਕਿ ਇਹ ਵੀਡੀਓ ਵੇਖਦੇ ਹੀ ਸਿੱਖ ਸੰਗਤਾਂ ਵਿਚ ਰੋਸ ਪਾਇਆ ਜਾ ਰਿਹਾ ਹੈ, ਜਿਸ ਨੂੰ ਵੇਖਦਿਆਂ SGPC ਵੱਲੋਂ ਵੀ ਲੰਘੇ ਦਿਨ ਇਸ ਵੀਡੀਓ ਦਾ ਨੋਟਿਸ ਲੈਂਦਿਆਂ ਬੀਰ ਸਿੰਘ ਨੂੰ ਮਾਫੀ ਮੰਗਣ ਲਈ ਕਿਹਾ ਗਿਆ ਸੀ। 

ਇਹ ਵੀ ਪੜ੍ਹੋ: ਦੁਖਦ ਖਬਰ; ਮਸ਼ਹੂਰ ਬਾਲੀਵੁੱਡ ਗਾਇਕ ਦੀ ਹੋਈ ਮੌਤ, ਸੰਗੀਤ ਜਗਤ ‘ਚ ਸੋਗ ਦੀ ਲਹਿਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News