ਗਾਇਕ ਬੱਬੂ ਮਾਨ ਨੇ ਕੁੜੀਆਂ ਦੇ ਗਹਿਣਿਆਂ 'ਤੇ ਦਿੱਤਾ ਬਿਆਨ, ਸ਼ਰੇਆਮ ਆਖ 'ਤੀ ਇਹ ਗੱਲ

Wednesday, Sep 18, 2024 - 05:22 PM (IST)

ਗਾਇਕ ਬੱਬੂ ਮਾਨ ਨੇ ਕੁੜੀਆਂ ਦੇ ਗਹਿਣਿਆਂ 'ਤੇ ਦਿੱਤਾ ਬਿਆਨ, ਸ਼ਰੇਆਮ ਆਖ 'ਤੀ ਇਹ ਗੱਲ

ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਤੇ ਅਦਾਕਾਰਾ ਬੱਬੂ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਬੱਬੂ ਮਾਨ ਕੁੜੀਆਂ ਦੇ ਗਹਿਣਿਆਂ ‘ਤੇ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸੇ ਸਮੇਂ ਔਰਤਾਂ ਮਰਦਾਂ ਤੋਂ ਜ਼ਿਆਦਾ ਪਾਵਰਫੁੱਲ ਹੁੰਦੀਆਂ ਸਨ। ਔਰਤਾਂ ਨੂੰ ਫੜ੍ਹ ਕੇ ਨੂੜਿਆਂ ਜਾਂਦਾ ਸੀ ਅਤੇ ਉਨ੍ਹਾਂ ‘ਤੇ ਕਾਬੂ ਪਾਉਣ ਲਈ ਉਨ੍ਹਾਂ ਦੇ ਪੈਰਾਂ ‘ਚ ਬੇੜੀਆਂ ਪਾਈਆਂ ਜਾਂਦੀਆਂ ਸਨ। ਉਨ੍ਹਾਂ ਦੇ ਕੰਨਾਂ ‘ਚ ਹੱਥਕੜੀ ਨੁਮਾ ਛੋਟੀਆਂ ਛੋਟੀਆਂ ਜੰਜੀਰਾਂ ਪਾਈਆਂ ਜਾਂਦੀਆਂ ਸਨ ਅਤੇ ਪੈਰਾਂ ‘ਚ ਪਾਈਆਂ ਬੇੜੀਆਂ ਨੇ ਝਾਂਜਰਾਂ ਦਾ ਰੂਪ ਲੈ ਲਿਆ ਅਤੇ ਇਨ੍ਹਾਂ ਕੁੜੀਆਂ ਕਮਲੀਆਂ ਨੂੰ ਪਤਾ ਈ ਨਹੀਂ। ਇਹ ਤੁਹਾਡੀ ਗੁਲਾਮੀ ਦਾ ਪ੍ਰਤੀਕ ਹੈ।'

ਇਹ ਖ਼ਬਰ ਵੀ ਪੜ੍ਹੋ - ਗੁਰਦਾਸ ਮਾਨ ਨਾਲ ਊਸ਼ਾ ਉਥਪ ਨੇ ਗਾਇਆ ਗੀਤ ‘ਥੋੜ੍ਹਾ ਥੋੜਾ ਹੱਸਣਾ ਜ਼ਰੂਰ ਚਾਹੀਦੈ’

ਦੱਸ ਦਈਏ ਕਿ ਬੱਬੂ ਮਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਸੁੱਚਾ ਸੂਰਮਾ’ ਨੂੰ ਲੈ ਕੇ ਚਰਚਾ ‘ਚ ਹਨ। ਉਨ੍ਹਾਂ ਦੀ ਇਹ ਫ਼ਿਲਮ 20 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਬੱਬੂ ਮਾਨ ਦੇ ਨਾਲ ਸਰਬਜੀਤ ਚੀਮਾ, ਅਨੀਤਾ ਸ਼ਬਦੀਸ਼, ਮਹਾਬੀਰ ਭੁੱਲਰ, ਹਰਿੰਦਰ ਭੁੱਲਰ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ। 

ਇਹ ਖ਼ਬਰ ਵੀ ਪੜ੍ਹੋ ਅਦਾਕਾਰਾ ’ਤੇ ਹਮਲੇ ਦੇ ਮੁੱਖ ਮੁਲਜ਼ਮ ਨੂੰ ਜ਼ਮਾਨਤ

ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ, ਜਿਸ ‘ਚ 'ਸਾਉਣ ਦੀ ਝੜੀ', 'ਤੂੰ ਸੌਂਅ ਕੇ ਰਾਤ ਗੁਜ਼ਾਰ ਲਈ', 'ਸੱਜਣ ਰੁਮਾਲ ਦੇ ਗਿਆ', 'ਪਿੰਡ ਪਹਿਰਾ ਲੱਗਦਾ' ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ । 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News