ਬੱਬੂ ਮਾਨ ਤੇ ਜੈਜ਼ੀ ਬੀ ਦਾ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ

Tuesday, Apr 27, 2021 - 11:34 AM (IST)

ਬੱਬੂ ਮਾਨ ਤੇ ਜੈਜ਼ੀ ਬੀ ਦਾ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਬੱਬੂ ਮਾਨ ਆਪਣੀ ਯਾਰੀ ਲਈ ਕਾਫ਼ੀ ਮਸ਼ਹੂਰ ਹਨ। ਜਿਨ੍ਹਾਂ ਦੇ ਨਾਲ ਬੱਬੂ ਮਾਨ ਦਾ ਪਿਆਰ ਹੈ ਉਹ ਅੱਜ ਵੀ ਮਾਨ ਨਾਲ ਹਨ। ਬੱਬੂ ਮਾਨ ਦੇ ਯਾਰਾਂ ਦੇ ਯਾਰ 'ਚੋ ਇਕ ਹੈ ਪੰਜਾਬੀ ਗਾਇਕ ਜੈਜ਼ੀ ਬੀ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਹ ਦੋਵੇਂ ਚਿਹਰੇ ਆਪਣੇ ਆਪ 'ਚ ਸਟਾਰ ਹਨ।

 
 
 
 
 
 
 
 
 
 
 
 
 
 
 
 

A post shared by Jazzy B (@jazzyb)

ਇਸ ਜੋੜੀ ਨੇ ਹਾਲ ਹੀ 'ਚ ਪਾਲੀਵੁੱਡ ਦੀ ਮੋਸਟ ਅਵੇਟੇਡ ਟਾਈਮ ਦੀ ਅਨਾਊਸਮੈਂਟ ਕੀਤੀ ਹੈ। ਪਹਿਲੀ ਵਾਰ ਇਹ ਦੋਵੇਂ ਕਿਸੇ ਇਕ ਗੀਤ 'ਚ ਇਕੱਠੇ ਨਜ਼ਰ ਆਉਣਗੇ। ਜੈਜ਼ੀ ਬੀ ਦੇ ਆਉਣ ਵਾਲੇ ਗੀਤ ਦਾ ਨਾਂ 'ਪੁਰਾਣੀ ਯਾਰੀ' ਹੈ, ਜਿਸ 'ਚ ਬੱਬੂ ਮਾਨ ਫ਼ੀਚਰ ਹੋਣਗੇ। ਗੀਤ 'ਪੁਰਾਣੀ ਯਾਰੀ' ਨੂੰ ਜੈਜ਼ੀ ਬੀ ਨੇ ਗਾਇਆ ਹੈ। ਫਿਲਹਾਲ ਇਸ ਬਾਰੇ ਖੁਲਾਸਾ ਨਹੀਂ ਹੋਇਆ ਹੈ ਕਿ ਬੱਬੂ ਮਾਨ ਸਿਰਫ ਫ਼ੀਚਰ ਕਰਨਗੇ ਜਾਂ ਗੀਤ ਦਾ ਕੁਝ ਹਿੱਸਾ ਗਾਉਣਗੇ ਵੀ।

PunjabKesari
ਦੱਸ ਦਈਏ ਕਿ ਇਸ ਗੀਤ ਦੀ ਇਕ ਹੋਰ ਖ਼ਾਸੀਅਤ ਹੈ ਕਿ ਇਸ ਨੂੰ ਬੱਬੂ ਮਾਨ ਨੇ ਲਿਖਿਆ ਹੈ। ਫਿਲਹਾਲ ਸਿਰਫ਼ ਗਾਣੇ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ, ਪੂਰੇ ਗੀਤ ਦੀ ਰਿਲੀਜ਼ਿੰਗ ਬਾਰੇ ਹਾਲੇ ਰਿਵੀਲ ਨਹੀਂ ਕੀਤਾ ਗਿਆ। ਇਸ ਪੋਸਟਰ ਨੇ ਹੀ ਦੋਹਾਂ ਦੇ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ ਹੈ। ਪਹਿਲੀ ਵਾਰ ਦੋਹਾਂ ਦੀ ਕੋਲੈਬੋਰੇਸ਼ਨ ਹੋਣ ਜਾ ਰਿਹਾ ਹੈ, ਜੋ ਕਿ ਕਾਫ਼ੀ ਉਤਸ਼ਾਹਿਤ ਹੈ। ਇਸ ਗੀਤ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

PunjabKesari


author

sunita

Content Editor

Related News