ਅਨਮੋਲ ਗਗਨ ਮਾਨ ਨੇ ਧਰਨੇ ''ਤੇ ਬੈਠੇ ਕਿਸਾਨਾਂ ਲਈ ਆਖੀ ਇਹ ਖ਼ਾਸ ਗੱਲ, ਸੋਸ਼ਲ ਮੀਡੀਆ ''ਤੇ ਛਿੜੀ ਚਰਚਾ

Saturday, Sep 18, 2021 - 01:31 PM (IST)

ਅਨਮੋਲ ਗਗਨ ਮਾਨ ਨੇ ਧਰਨੇ ''ਤੇ ਬੈਠੇ ਕਿਸਾਨਾਂ ਲਈ ਆਖੀ ਇਹ ਖ਼ਾਸ ਗੱਲ, ਸੋਸ਼ਲ ਮੀਡੀਆ ''ਤੇ ਛਿੜੀ ਚਰਚਾ

ਜਲੰਧਰ (ਵੈੱਬ ਡੈਸਕ) : ਖੇਤੀ ਕਾਨੂੰਨਾਂ ਖ਼ਿਲਾਫ ਦਿੱਲੀ 'ਚ ਚੱਲ ਰਹੇ ਕਿਸਾਨੀ ਧਰਨੇ 'ਚ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਲੈ ਕੇ ਪ੍ਰਸਿੱਧ ਅਦਾਕਾਰ ਦੀਪ ਸਿੱਧੂ ਵੱਲੋਂ ਆਏ ਬਿਆਨ ਖ਼ਿਲਾਫ ਹੁਣ ਪੰਜਾਬੀ ਕਲਾਕਾਰਾਂ ਦੀ ਪ੍ਰਤੀਕਿਰਆ ਆਉਣੀ ਸ਼ੁਰੂ ਹੋ ਗਈ ਹੈ। ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਜੋ ਆਮ ਆਦਮੀ ਪਾਰਟੀ ਨਾਲ ਵੀ ਸਬੰਧ ਰੱਖਦੀ ਹੈ। ਹਾਲ ਹੀ 'ਚ ਅਨਮੋਲ ਗਗਨ ਮਾਨ ਵਲੋਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ 'ਚ ਉਨ੍ਹਾਂ ਨੇ ਮਸ਼ਹੂਰ ਢਾਡੀ ਸਵਰਨ ਸਿੰਘ ਕਵੀਸ਼ਰ ਦੀ ਸਾਂਝੀ ਕੀਤੀ ਪੋਸਟ ਨੂੰ ਅੱਗੇ ਸਾਂਝੀ ਕਰਦਿਆਂ ਖ਼ਾਸ ਗੱਲ ਆਖੀ ਹੈ। ਦਰਅਸਲ ਸਵਰਨ ਸਿੰਘ ਆਜ਼ਾਦ ਨੇ ਆਪਣੇ ਅਕਾਊਂਟ 'ਤੇ ਪੋਸਟ ਸਾਂਝੀ ਕੀਤੀ ਸੀ। ਜਿਸ 'ਚ ਲਿਖਿਆ ਹੈ, ''ਜਿਹੜੇ ਲੋਕ ਆਪਣੇ ਘਰਾਂ 'ਚ ਬਿਮਾਰੀ ਜਾਂ ਕਿਸੇ ਹੋਰ ਕਾਰਨ ਮੌਤ ਦੇ ਮੂੰਹ 'ਚ ਗਏ ਉਹ ਮੌਤ ਹੈ ਪਰ ਜਿਹੜੇ ਲੋਕ ਸਮਾਜ ਵਾਸਤੇ ਜਾਂ ਆਪਣੀ ਕੌਮ ਵਾਸਤੇ ਆਪਣੀ ਜਾਨ ਤਲੀ 'ਤੇ ਰੱਖ ਕੇ ਮੌਤ ਦੇ ਮੂੰਹ 'ਚ ਚਲੇ ਜਾਂਦੇ ਹਨ ਭਾਵੇਂ ਉਹ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਾਲ ਜੂਝ ਰਹੇ ਹੋਣ ਉਨ੍ਹਾਂ ਦੀ ਮੌਤ ਨੂੰ ਪ੍ਰਣਾਮ ਹੈ। ਘਰ ਛੱਡਣੇ ਸੌਖੇ ਨਹੀਂ ਹੁੰਦੇ, ਗੱਲਾਂ ਕਰਨੀਆਂ ਬਹੁਤ ਸੋਖੀਆਂ ਹੁੰਦੀਆਂ ਹਨ। ਜਿਹੜੇ ਇਸ ਸੰਘਰਸ਼ 'ਚ ਆਪਣੀਆਂ ਜਾਨਾਂ ਵਾਰ ਗਏ ਇਸ ਤਰਾਂ ਦੀਆਂ ਗੱਲਾਂ ਕਰਕੇ ਉਨ੍ਹਾਂ ਦਾ ਨਿਰਾਦਰ ਨਾ ਕਰੋ।''

ਇਸ ਪੋਸਟ 'ਤੇ ਅਨਮੋਲ ਗਗਨ ਮਾਨ ਨੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ਹੈ, ''ਘਰ-ਬਾਰ ਛੱਡ ਕੇ 1 ਸਾਲ ਸੜਕਾਂ 'ਤੇ ਬੈਠ ਕੇ ਹਿੰਮਤ ਨਾ ਹਾਰਨ ਵਾਲੇ ਸਾਡੇ ਯੋਧਿਆਂ ਨੂੰ ਮੈਂ ਸਲਾਮ ਕਰਦੀ ਹਾਂ। ਆਪਣਾ ਘਰ ਛੱਡ ਦੇਣਾ, ਹੱਕ ਸੱਚ ਲਈ ਲਗਾਤਾਰ ਡਟੇ ਰਹਿਣਾ, ਸਭ ਤੋਂ ਵੱਡੀ ਕੁਰਬਾਨੀ ਹੈ। #kisanmazdooriktazindawaad।''

PunjabKesari

ਰਣਜੀਤ ਬਾਵਾ ਨੇ ਸੋਸ਼ਲ ਮੀਡੀਆ 'ਤੇ ਲਿਖੀ ਇਹ ਗੱਲ
ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਰਣਜੀਤ ਬਾਵਾ ਨੇ ਪੋਸਟ 'ਚ ਲਿਖਿਆ, ''ਜਿਹੜਾ ਵੀ ਬੰਦਾ ਆਪਣੇ ਘਰੋਂ ਕਿਸੇ ਸੰਘਰਸ਼ ਲਈ ਨਿਕਲਦਾ ਹੈ, ਉਹ ਦਾ ਯੋਗਦਾਨ ਕਿਸਾਨੀ ਮੋਰਚੇ 'ਚ ਮੰਨਿਆ ਜਾਵੇਗਾ। ਸਾਰੇ ਪੰਜਾਬੀਆਂ ਨੇ ਅਤੇ ਦੂਸਰੇ ਸੂਬਿਆਂ ਦੇ ਕਿਸਾਨਾਂ ਨੇ ਇਸ ਮੋਰਚੇ 'ਚ ਬਿਨਾਂ ਕਿਸੇ ਪ੍ਰਵਾਹ ਦੇ ਸਾਥ ਦਿੱਤਾ ਅਤੇ ਜਿਹੜਾ ਵੀ ਮੋਰਚੇ 'ਚ ਜਾ ਕੇ ਜਾਨ ਗੁਆ ਗਿਆ, ਉਸ ਨੂੰ ਸ਼ਹੀਦ ਹੀ ਕਿਹਾ ਜਾਵੇਗਾ ਕਿਉਂਕਿ ਉਸ ਨੇ ਆਪਣੀ ਜਾਨ ਦੀ ਪ੍ਰਵਾਹ ਨਹੀਂ ਕੀਤੀ ਤੇ ਕਿਸਾਨੀ ਸੰਘਰਸ਼ ਲੇਖੇ ਆਪਣੀ ਜਾਨ ਲਾਈ।''
ਰਣਜੀਤ ਬਾਵਾ ਨੇ ਅੱਗੇ ਲਿਖਿਆ, ''ਜੇ ਉਨ੍ਹਾਂ 'ਚੋਂ ਕੋਈ ਵੀ ਆਪਣੇ ਘਰ ਹੁੰਦਾ ਤਾਂ ਠੰਡ ਦੌਰਾਨ ਰਜਾਈ 'ਚ ਪੈ ਸਕਦਾ ਸੀ ਅਤੇ ਗਰਮੀ ਦੌਰਾਨ ਏ. ਸੀ. ਅੱਗੇ ਬੈਠ ਕੇ ਆਰਾਮ ਕਰ ਸਕਦਾ ਸੀ ਪਰ ਉਥੇ ਬੈਠੇ ਕਿਸਾਨ ਵੀਰਾਂ ਨੇ ਕਿਸੇ ਚੀਜ਼ ਦੀ ਪ੍ਰਵਾਹ ਨਹੀਂ ਕੀਤੀ ਅਤੇ ਮੋਰਚੇ ਨਾਲ ਜੁੜੇ ਰਹੇ। ਉਹ ਦੁੱਖ-ਤਕਲੀਫ਼ਾਂ ਨਾਲ ਲੜਦੇ ਰਹੇ ਤੇ ਆਪਣੀ ਜਾਨ ਗੁਆ ਬੈਠੇ। ਅਖੀਰ 'ਚ ਉਨ੍ਹਾਂ ਸਾਰੇ ਕਿਸਾਨ ਭੈਣ-ਭਰਾਵਾਂ ਨੂੰ ਪ੍ਰਣਾਮ ਕੀਤਾ।''

PunjabKesari

ਦੀਪ ਸਿੱਧੂ ਨੇ ਦਿੱਤਾ ਵਿਵਾਦਿਤ ਬਿਆਨ
ਦੱਸਣਯੋਗ ਹੈ ਕਿ ਅਦਾਕਾਰ ਦੀਪ ਸਿੱਧੂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ, ਜਿਸ 'ਚ ਉਹ ਕਹਿ ਰਿਹਾ ਹੈ ਕਿ ਕਿਸਾਨੀ ਸੰਘਰਸ਼ 'ਚ ਬੈਠਾ ਜੋ ਕਿਸਾਨ ਮਰ ਜਾਂਦਾ ਹੈ, ਉਸ ਸ਼ਹਾਦਤ ਦਾ ਕੀ ਮੁੱਲ ਹੈ। ਕੋਈ ਬੀਮਾਰੀ ਨਾਲ ਜਾਂ ਕੋਈ ਦਿਲ ਦਾ ਦੌਰਾ ਪੈਣ ਨਾਲ ਮਰ ਗਿਆ, ਉਹ ਸ਼ਹੀਦ ਕਿਵੇਂ ਹੋ ਗਿਆ। ਸ਼ਹੀਦ ਦੀ ਪਰਿਭਾਸ਼ਾ ਤਾਂ ਸਾਨੂੰ ਪਤਾ ਹੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਨਵਰੀਤ ਦੀ ਸ਼ਹਾਦਤ ਨੇ ਸਾਰਾ ਸੰਘਰਸ਼ ਹਿਲਾ ਦਿੱਤਾ ਸੀ, ਜੇਕਰ 40 ਜਣੇ ਸ਼ਹਾਦਤ ਦਾ ਜਜ਼ਬਾ ਲੈ ਕੇ ਤੁਰ ਪਏ ਤਾਂ ਉਨ੍ਹਾਂ ਨੇ ਕੀ-ਕੁਝ ਦੇਣਾ ਸੀ। 

ਨੋਟ - ਕਿਸਾਨੀ ਮੋਰਚੇ ਨਾਲ ਜੁੜੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 


author

sunita

Content Editor

Related News