ਸਿੱਧੂ ਮੂਸੇਵਾਲਾ ਦੇ ਗੀਤਾਂ ਬਾਰੇ ਦੇਖੋ ਕੀ ਬੋਲਿਆ ਸਿਰਕੱਢਵਾਂ ਗਾਇਕ ਅਜੀਤ ਸਿੰਘ (ਵੀਡੀਓ)

Tuesday, Aug 18, 2020 - 09:39 AM (IST)

ਸਿੱਧੂ ਮੂਸੇਵਾਲਾ ਦੇ ਗੀਤਾਂ ਬਾਰੇ ਦੇਖੋ ਕੀ ਬੋਲਿਆ ਸਿਰਕੱਢਵਾਂ ਗਾਇਕ ਅਜੀਤ ਸਿੰਘ (ਵੀਡੀਓ)

ਜਲੰਧਰ (ਵੈੱਬ ਡੈਸਕ) — ਆਏ ਦਿਨ ਨਵੇਂ-ਨਵੇਂ ਕਲਾਕਾਰ ਸੰਗੀਤ ਖ਼ੇਤਰ 'ਚ ਡੈਬਿਊ ਕਰ ਰਹੇ ਹਨ। ਅਜਿਹਾ ਹੀ ਇੱਕ ਫਨਕਾਰ ਹੈ ਅਜੀਤ ਸਿੰਘ, ਜਿਸ ਦੀ ਉਮਰ ਹਾਲੇ ਸਿਰਫ਼ 16 ਸਾਲ ਹੈ। 16 ਸਾਲ ਦੀ ਉਮਰ 'ਚ ਅਜੀਤ ਸਿੰਘ 15 ਗੀਤ ਆਪਣੇ ਰਿਲੀਜ਼ ਕਰ ਚੁੱਕਾ ਹੈ। ਉਸ ਨੇ ਆਪਣੇ ਇਨ੍ਹਾਂ ਗੀਤਾਂ ਕੋਈ ਨਾ ਕੋਈ ਸੁਨੇਹਾ ਜ਼ਰੂਰ ਦਿੱਤਾ ਹੈ। ਅਜੀਤ ਸਿੰਘ ਨੇ ਲੱਚਰ ਗਾਇਕੀ 'ਤੇ ਗੱਲ ਕਰਦਿਆਂ ਕਿਹਾ ਕਿ, 'ਸਿੱਧੂ ਮੂਸੇਵਾਲਾ ਵੀਰ ਜੀ ਦੇ ਸਾਰੇ ਗੀਤ ਪਰਿਵਾਰਿਕ ਹੁੰਦੇ ਹਨ, ਸੋ ਮੈਂ ਚਾਹੁੰਦਾ ਹਾਂ ਕਿ ਸਾਰੇ ਗਾਇਕ ਅਜਿਹੇ ਹੀ ਗੀਤ ਗਾਉਣ, ਜਿਨ੍ਹਾਂ ਨੂੰ ਅਸੀਂ ਪਰਿਵਾਰ 'ਚ ਬੈਠ ਕੇ ਸੁਣ ਤੇ ਦੇਖ ਸਕੀਏ। ਇਸ ਤੋਂ ਇਲਾਵਾ ਅਜੀਤ ਸਿੰਘ ਨੇ ਆਪਣੇ ਸੰਗੀਤ ਸਫ਼ਰ 'ਚ ਆਈਆਂ ਮੁਸ਼ਕਿਲਾਂ ਬਾਰੇ ਵੀ ਚਰਚਾ ਕੀਤੀ।
ਆਓ ਸੁਣਦੇ ਹਾਂ ਇਸ ਵੀਡੀਓ 'ਚ :-

ਦੱਸਣਯੋਗ ਹੈ ਕਿ ਗਾਇਕ ਅਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਮੇਰੀ ਇੱਕ ਐਲਬਮ ਆ ਰਹੀ ਹੈ, ਜਿਸ 'ਚ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਗੀਤ ਸੁਣਨ ਨੂੰ ਮਿਲਣਗੇ।


author

sunita

Content Editor

Related News