ਗਾਇਕ ਐਮੀ ਵਿਰਕ ਤੇ ਰਣਜੀਤ ਬਾਵਾ ਨੇ ਇੱਕ ਦੂਜੇ ਦੀ ਕੀਤੀ ਰੱਜ ਕੇ ਤਾਰੀਫ਼

03/11/2023 3:17:11 PM

ਜਲੰਧਰ (ਬਿਊਰੋ) : ਸੰਗੀਤ ਜਗਤ 'ਚ ਪ੍ਰਸਿੱਧੀ ਖੱਟਣ ਤੋਂ ਬਾਅਦ ਫ਼ਿਲਮੀ ਦੁਨੀਆ 'ਚ ਕਦਮ ਰੱਖਣ ਵਾਲੇ ਐਮੀ ਵਿਰਕ ਤੇ ਰਣਜੀਤ ਬਾਵਾ ਨੇ ਗਾਇਕੀ ਦੇ ਖੇਤਰ 'ਚ ਖੂਬ ਨਾਂ ਕਮਾਇਆ ਹੈ। ਗਾਇਕ ਹੋਣ ਦੇ ਨਾਲ-ਨਾਲ ਦੋਵੇਂ ਹੀ ਬਿਹਤਰੀਨ ਐਕਟਰ ਵੀ ਹਨ। ਹਾਲ ਹੀ 'ਚ ਐਮੀ ਵਿਰਕ ਤੇ ਰਣਜੀਤ ਬਾਵਾ ਇਕੱਠੇ ਨਜ਼ਰ ਆਏ ਹਨ। ਐਮੀ ਵਿਰਕ ਨੇ ਰਣਜੀਤ ਬਾਵਾ ਨਾਲ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਸ਼ੇਅਰ ਕੀਤੀ ਹੈ, ਜਿਸ ਨਾਲ ਐਮੀ ਵਿਰਕ ਨੇ ਗਾਇਕ ਰਣਜੀਤ ਬਾਵਾ ਦੀ ਖੂਬ ਤਾਰੀਫ਼ ਵੀ ਕੀਤੀ ਹੈ। ਉਨ੍ਹਾਂ ਨੇ ਕਿਹਾ, 'ਤੈਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਬ੍ਰਦਰ।' ਅੱਗੇ ਐਮੀ ਵਿਰਕ ਨੇ ਦਿਲ ਤੇ ਕਿਸਿੰਗ ਵਾਲੀ ਇਮੋਜੀ ਵੀ ਬਣਾਈ ਹੈ। 

PunjabKesari

ਦੱਸ ਦਈਏ ਕਿ ਇਸ ਦੇ ਜਵਾਬ 'ਚ ਰਣਜੀਤ ਬਾਵਾ ਨੇ ਵੀ ਐਮੀ ਵਿਰਕ ਦੀ ਪੋਸਟ ਨੂੰ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਰੀਪੋਸਟ ਕੀਤਾ ਹੈ। ਤਸਵੀਰ ਸ਼ੇਅਰ ਕਰਦਿਆਂ ਬਾਵਾ ਨੇ ਕਿਹਾ ਕਿ 'ਐਮੀ ਵਿਰਕ ਮੇਰਾ ਭਰਾ, ਮਾਲਕ ਮੇਹਰ ਬਣਾਈ ਰੱਖੇ।' 

PunjabKesari

ਦੱਸਣਯੋਗ ਹੈ ਕਿ ਐਮੀ ਵਿਰਕ ਤੇ ਰਣਜੀਤ ਬਾਵਾ ਨੂੰ ਇਕੱਠੇ ਵੇਖ ਕੇ ਫੈਨਜ਼ ਅੰਦਾਜ਼ਾ ਲਗਾ ਰਹੇ ਹਨ ਕਿ ਇਹ ਦੋਵੇਂ ਕਲਾਕਾਰ ਕੋਈ ਪ੍ਰੋਜੈਕਟ ਇਕੱਠੇ ਕਰਨ ਜਾ ਰਹੇ ਹਨ। ਐਮੀ ਵਿਰਕ ਦੀ ਹਾਲ ਹੀ 'ਚ ਐਲਬਮ 'ਲੇਅਰਜ਼' ਰਿਲੀਜ਼ ਹੋਈ ਹੈ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਐਮੀ ਵਿਰਕ ਦੀਆਂ 2 ਫ਼ਿਲਮਾਂ ਵੀ ਪਾਈਪਲਾਈਨ 'ਚ ਹਨ। ਐਮੀ ਵਿਰਕ ਇਸ ਸਾਲ ਫ਼ਿਲਮ 'ਮੌੜ' 'ਚ ਦੇਵ ਖਰੌੜ ਨਾਲ ਨਜ਼ਰ ਆਉਣਗੇ। ਰਣਜੀਤ ਬਾਵਾ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫ਼ਿਲਮ 'ਲੈਂਬਰਗਿਨੀ' ਮਈ ਮਹੀਨੇ 'ਚ ਰਿਲੀਜ਼ ਹੋਣ ਜਾ ਰਹੀ ਹੈ। 


ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News