ਕੀ ਹਨੀ ਸਿੰਘ ਨੂੰ ਮਿਲ ਗਿਆ ਹੈ ਨਵਾਂ ਸਾਥੀ? ਹੱਥਾਂ 'ਚ ਹੱਥ ਫੜ ਕੇ ਤਸਵੀਰ ਕੀਤੀ ਸਾਂਝੀ

10/18/2022 5:00:37 PM

ਜਲੰਧਰ (ਬਿਊਰੋ) : ਪੰਜਾਬੀ ਮਸ਼ਹੂਰ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਇਨ੍ਹੀਂ ਦਿਨੀਂ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਹਾਲ ਹੀ 'ਚ ਹਨੀ ਸਿੰਘ ਦਾ ਆਪਣੀ ਪਤਨੀ ਸ਼ਾਲਨੀ ਨਾਲ ਤਲਾਕ ਹੋਇਆ ਸੀ। ਉਨ੍ਹਾਂ ਦੀਆਂ ਤਲਾਕ ਦੀਆਂ ਖ਼ਬਰਾਂ ਲੰਬੇ ਸਮੇਂ ਤੱਕ ਚਰਚਾ 'ਚ ਰਹੀਆਂ। ਤਲਾਕ ਤੋਂ ਥੋੜੇ ਸਮੇਂ ਬਾਅਦ ਹੀ ਯੋ ਯੋ ਹਨੀ ਸਿੰਘ ਨੇ ਮੂਵ ਆਨ ਕਰ ਲਿਆ ਹੈ। ਜੀ ਹਾਂ, ਹਨੀ ਸਿੰਘ ਦੀ ਜ਼ਿੰਦਗੀ 'ਚ ਕੋਈ ਆ ਗਿਆ ਹੈ। ਇਹ ਅਸੀਂ ਨਹੀਂ ਹਨੀ ਸਿੰਘ ਦੀ ਤਾਜ਼ਾ ਸੋਸ਼ਲ ਮੀਡੀਆ ਪੋਸਟ ਵੇਖ ਕੇ ਲੱਗ ਰਿਹਾ ਹੈ।

PunjabKesari

ਦੱਸ ਦਈਏ ਕਿ ਹਨੀ ਸਿੰਘ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, "ਇਹ ਸਭ ਤੇਰੇ ਤੇ ਮੇਰੇ ਬਾਰੇ ਹੈ। ਮੇਰਾ ਗਾਣਾ ਟੂਗੈਦਰ ਫ਼ਾਰਐਵਰ ਆ ਗਿਆ ਹੈ। ਆਪਣੇ ਪਿਆਰ ਨਾਲ ਇਸ ਨਵੇਂ ਗਾਣੇ ਤੇ ਰੀਲਾਂ ਬਣਾਓ।"

ਦੱਸਣਯੋਗ ਹੈ ਕਿ ਯੋ ਯੋ ਹਨੀ ਸਿੰਘ ਦਾ ਹਾਲ ਹੀ 'ਚ ਪਤਨੀ ਸ਼ਾਲਿਨੀ ਨਾਲ ਤਲਾਕ ਹੋਇਆ ਹੈ। ਉਨ੍ਹਾਂ ਦਾ ਤਲਾਕ ਕਾਫ਼ੀ ਸੁਰਖੀਆਂ 'ਚ ਰਿਹਾ ਸੀ। ਹਨੀ ਸਿੰਘ 'ਤੇ ਸ਼ਾਲਿਨੀ ਨੇ ਘਰੇਲੂ ਹਿੰਸਾ ਦੇ ਦੋਸ਼ ਲਗਾਏ ਸਨ। ਤਲਾਕ ਤੋਂ ਬਾਅਦ ਹੀ ਹਨੀ ਸਿੰਘ ਨੇ ਇੰਡਸਟਰੀ 'ਚ ਨਵੇਂ ਗੀਤ ਨਾਲ ਕਮਬੈਕ ਕੀਤਾ। ਇਸ ਤੋਂ ਬਾਅਦ ਹੁਣ ਹਨੀ ਸਿੰਘ ਨੇ ਆਪਣੇ ਰਿਸ਼ਤੇ ਦਾ ਐਲਾਨ ਵੀ ਕਰ ਦਿੱਤਾ ਹੈ ਪਰ ਇਸ ਪੋਸਟ 'ਚ ਕਿੰਨੀ ਕੁ ਸੱਚਾਈ ਹੈ, ਇਹ ਤਾਂ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 


sunita

Content Editor

Related News