ਸਿਨੇਮਾਘਰਾਂ ’ਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਗੋਲਗੱਪੇ’

02/17/2023 2:03:53 PM

ਚੰਡੀਗੜ੍ਹ (ਬਿਊਰੋ) – ਪੰਜਾਬੀ ਫ਼ਿਲਮ ‘ਗੋਲਗੱਪੇ’ ਅੱਜ ਰਿਲੀਜ਼ ਹੋ ਗਈ ਹੈ। ਫ਼ਿਲਮ ਕਾਮੇਡੀ, ਕਨਫਿਊਜ਼ਨ ਤੇ ਮਸਤੀ ਨਾਲ ਭਰਪੂਰ ਨਜ਼ਰ ਆ ਰਹੀ ਹੈ। ਫ਼ਿਲਮ ’ਚ ਬੀਨੂੰ ਢਿੱਲੋਂ, ਰਜਤ ਬੇਦੀ, ਨਵਨੀਤ ਢਿੱਲੋਂ, ਇਹਾਨਾ ਢਿੱਲੋਂ, ਬੀ. ਐੱਨ. ਸ਼ਰਮਾ ਤੇ ਦਿਲਾਵਰ ਸਿੱਧੂ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰ ਅਮ੍ਰਿਤਪਾਲ ਛੋਟੂ ਦਾ ਹੋਇਆ ਦਿਹਾਂਤ

ਫ਼ਿਲਮ ਨੂੰ ਜ਼ੀ ਸਟੂਡੀਓਜ਼, ਟ੍ਰਿਫਲਿਕਸ ਐਂਟਰਟੇਨਮੈਂਟ ਐੱਲ. ਐੱਲ. ਪੀ., ਜਾਨਵੀ ਪ੍ਰੋਡਕਸ਼ਨਜ਼ ਤੇ ਸੋਹਮ ਰੌਕਸਟਾਰ ਐਂਟਰਟੇਨਮੈਂਟ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਬੁਰਜ ਖਲੀਫਾ 'ਤੇ ਦਿਖਾਇਆ ਗਿਆ ਫ਼ਿਲਮ 'ਸ਼ਹਿਜ਼ਾਦਾ' ਦਾ ਟਰੇਲਰ , ਕਾਰਤਿਕ ਬੋਲੇ- ਫੁੱਲ ਸ਼ਹਿਜ਼ਾਦੇ ਵਾਲੀ ਫੀਲ

ਦੱਸ ਦੇਈਏ ਕਿ ‘ਗੋਲਗੱਪੇ’ ਫਿਲਮ ਸਮੀਪ ਕੰਗ ਵਲੋਂ ਡਾਇਰੈਕਟ ਕੀਤੀ ਗਈ ਹੈ, ਜਿਨ੍ਹਾਂ ਨੂੰ ਕਾਮੇਡੀ ਫਿਲਮਾਂ ਬਣਾਉਣ ਦਾ ਚੰਗਾ ਤਜਰਬਾ ਹੈ। ਫਿਲਮ ਦਾ ਸਕ੍ਰੀਨਪਲੇਅ ਜਿਥੇ ਵੈਭਵ ਸ਼ਰਿਆ ਨੇ ਲਿਖਿਆ ਹੈ, ਉਥੇ ਇਸ ਦੇ ਡਾਇਲਾਗਸ ਰਾਜੂ ਵਰਮਾ ਨੇ ਲਿਖੇ ਹਨ। ਫ਼ਿਲਮ ਦੇ ਹੁਣ ਤਕ ਰਿਲੀਜ਼ ਹੋਏ ਗੀਤ ਵੀ ਦਿਲ ਨੂੰ ਛੋਹ ਰਹੇ ਹਨ। ਫ਼ਿਲਮ ਦੇ ਗੀਤਾਂ ਨੂੰ ਸੁਖਬੀਰ ਰੰਧਾਵਾ, ਨਿੰਜਾ, ਸਿੰਗਾ, ਮੰਨਤ ਨੂਰ ਤੇ ਗੁਰਮੀਤ ਸਿੰਘ ਵਰਗੇ ਕਲਾਕਾਰਾਂ ਨੇ ਆਵਾਜ਼ ਦਿੱਤੀ ਹੈ, ਜਿਸ ਨੂੰ ਸੰਗੀਤ ਸੁਖਬੀਰ ਰੰਧਾਵਾ, ਗੈਗ ਸਟੂਡੀਓ ਗਗਦੀਪ ਤੇ ਗੁਰਮੀਤ ਸਿੰਘ ਵਲੋਂ ਦਿੱਤਾ ਗਿਆ ਹੈ।


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News