ਹਿੱਟ ਫ਼ਿਲਮਾਂ ਮੁੜ ਹੋਣਗੀਆਂ ਰਿਲੀਜ਼, ''ਅਰਦਾਸ ਕਰਾਂ'' ਅਤੇ ''ਸੁਫ਼ਨਾ'' ਦੀ ਸਿਨੇਮਾ ''ਚ ਵਾਪਸੀ

06/26/2020 10:42:53 AM

ਜਲੰਧਰ (ਬਿਊਰੋ) : ਕੋਰੋਨਾ ਵਾਇਰਸ ਕਾਰਨ ਸਿਨੇਮਾ ਘਰ ਬੰਦ ਹਨ। ਇਸ ਕਾਰਨ ਫ਼ਿਲਮ ਉਦਯੋਗ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਹੈ ਪਰ ਫ਼ਿਲਮ ਮੇਕਰਜ਼ ਨੇ ਆਪਣੇ ਨੁਕਸਾਨ ਨੂੰ ਘੱਟ ਕਰਨ ਲਈ ਕੁਝ ਫਿਲਮਾਂ ਡਿਜੀਟਲੀ ਰਿਲੀਜ਼ ਕੀਤੀਆਂ ਸਨ। ਹੁਣ ਫ਼ਿਲਮ ਮੇਕਰਜ਼ ਨੇ ਸਿਨੇਮਾ ਘਰ ਖੁੱਲ੍ਹਣ 'ਤੇ ਕੁਝ ਹਿੱਟ ਫ਼ਿਲਮਾਂ ਨੂੰ ਸਿਨੇਮਾ ਘਰਾਂ 'ਚ ਵੱਡੇ ਪਰਦੇ 'ਤੇ ਵੀ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ। ਤਾਲਾਬੰਦੀ ਖੁੱਲ੍ਹਣ 'ਤੇ ਕਿਹੜੀਆਂ-ਕਿਹੜੀਆਂ ਫ਼ਿਲਮਾਂ ਮੁੜ ਤੋਂ ਰਿਲੀਜ਼ ਹੋਣਗੀਆਂ। ਇਸ ਗੱਲ ਦਾ ਖੁਲਾਸਾ ਹੁਣ ਹੋਲੀ-ਹੋਲੀ ਹੋ ਰਿਹਾ ਹੈ। ਫ਼ਿਲਮ 'ਚੱਲ ਮੇਰਾ ਪੁੱਤ 2' ਸਿਨੇਮਾ ਘਰਾਂ 'ਚ ਜ਼ਿਆਦਾ ਦੇਰ ਟਿੱਕ ਨਹੀਂ ਸਕੀ ਸੀ ਕਿਉਂਕਿ ਫ਼ਿਲਮ ਦੇ ਰਿਲੀਜ਼ ਹੁੰਦੇ ਹੀ ਤਾਲਾਬੰਦੀ ਹੋ ਗਈ ਸੀ। ਇਸ ਲਈ ਇਸ ਦੇ ਮੁੜ ਰਿਲੀਜ਼ ਹੋਣ ਦੀ ਚਰਚਾ ਹੈ ਪਰ ਇਸ ਦੇ ਨਾਲ-ਨਾਲ ਬਾਹਰਲੇ ਦੇਸ਼ਾਂ 'ਚ ਜਿੱਥੇ ਸਿਨੇਮਾ ਘਰ ਖੁੱਲ੍ਹੇ ਹਨ, ਉਥੇ ਹੋਰ ਵੀ ਕਈ ਹਿੱਟ ਫ਼ਿਲਮਾਂ ਦੀ ਰਿਲੀਜ਼ ਹੋ ਚੁੱਕੀਆਂ ਹਨ ਅਤੇ ਕੁਝ ਰਿਲੀਜ਼ ਹੋਣ ਲਈ ਤਿਆਰ ਹਨ।

ਦੁਬਈ 'ਚ ਜਿਥੇ 'ਚੱਲ ਮੇਰਾ ਪੁੱਤ 2' ਰਿਲੀਜ਼ ਹੋ ਚੁੱਕੀ ਹੈ, ਉਥੇ ਹੀ ਨਿਊਜ਼ੀਲੈਂਡ 'ਚ 'ਅਰਦਾਸ ਕਰਾਂ' ਅਤੇ ਹੁਣ ਕੈਲਗਰੀ 'ਚ ਐਮੀ ਵਿਰਕ ਤੇ ਤਾਨੀਆ ਦੀ ਫ਼ਿਲਮ 'ਸੁਫ਼ਨਾ' ਨੂੰ ਮੁੜ ਰਿਲੀਜ਼ ਕੀਤਾ ਜਾ ਰਿਹਾ ਹੈ। ਕੈਲਗਰੀ 'ਚ 'ਸੁਫ਼ਨਾ' 26 ਜੁਲਾਈ ਯਾਨੀਕਿ ਅੱਜ ਰਿਲੀਜ਼ ਹੋ ਰਹੀ ਹੈ।


sunita

Content Editor

Related News