ਸੋਨਮ ਬਾਜਵਾ ਇਸ ਪ੍ਰੋਜੈਕਟ ''ਚ ਅਕਸ਼ੇ ਕੁਮਾਰ ਨਾਲ ਆਵੇਗੀ ਨਜ਼ਰ, ਨੋਰਾ ਫਤੇਹੀ ਤੇ ਮੌਨੀ ਰਾਏ ਵੀ ਲਾਉਣਗੀਆਂ ਠੁਮਕੇ

Monday, Nov 21, 2022 - 05:03 PM (IST)

ਸੋਨਮ ਬਾਜਵਾ ਇਸ ਪ੍ਰੋਜੈਕਟ ''ਚ ਅਕਸ਼ੇ ਕੁਮਾਰ ਨਾਲ ਆਵੇਗੀ ਨਜ਼ਰ, ਨੋਰਾ ਫਤੇਹੀ ਤੇ ਮੌਨੀ ਰਾਏ ਵੀ ਲਾਉਣਗੀਆਂ ਠੁਮਕੇ

ਜਲੰਧਰ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੀ ਹੌਟ ਅਦਾਕਾਰਾ ਸੋਨਮ ਬਾਜਵਾ ਨੇ ਫੈਨਜ਼ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਉਹ ਜਲਦ ਹੀ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੇ ਕੁਮਾਰ ਨਜ਼ਰ ਆਵੇਗੀ। ਦੱਸ ਦਈਏ ਕਿ ਸੋਨਮ ਬਾਜਵਾ ਅਕਸ਼ੇ ਨਾਲ ਵਰਲਡ ਟੂਰ ਕਰਨ ਜਾ ਰਹੀ ਹੈ। ਜੀ ਹਾਂ, ਸੋਨਮ ਕਪੂਰ ਤੇ ਅਕਸ਼ੇ ਕੁਮਾਰ ਨੌਰਥ ਅਮਰੀਕਾ ‘ਚ ‘ਦਿ ਐਂਟਰਟੇਨਰਜ਼’ ਨਾਂ ਦਾ ਸ਼ੋਅ ਕਰਨ ਜਾ ਰਹੇ ਹਨ। ਇਸ ਸ਼ੋਅ 'ਚ ਉਨ੍ਹਾਂ ਨਾਲ ਬਾਲੀਵੁੱਡ ਅਦਾਕਾਰਾ ਮੌਨੀ ਰਾਏ, ਦਿਸ਼ਾ ਪਟਾਨੀ ਤੇ ਨੋਰਾ ਫਤਿਹੀ ਵੀ ਨਜ਼ਰ ਆਉਣਗੀਆਂ। ਸੋਨਮ ਬਾਜਵਾ ਨੇ ਇਸ ਦੀ ਵੀਡੀਓ ਵੀ ਫੈਨਜ਼ ਨਾਲ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। 

ਦੱਸ ਦਈਏ ਕਿ ਸੋਨਮ ਬਾਜਵਾ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''ਕੀ ਤੁਸੀਂ ਵੱਡੀ ਪਾਰਟੀ ਲਈ ਤਿਆਰ ਹੋ? ਅਸੀਂ ਆ ਰਹੇ ਹਾਂ ਨੌਰਥ ਅਮਰੀਕਾ ਮਾਰਚ 2023 'ਚ ਤੁਹਾਡਾ ਮਨੋਰੰਜਨ ਕਰਨ। ਸੋ ਹੋ ਜਾਓ ਤਿਆਰ।'' ਉੱਧਰ, ਅਕਸ਼ੇ ਕੁਮਾਰ ਨੇ ਵੀ ਇਸ ਦਾ ਵੀਡੀਓ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਅਕਸ਼ੇ ਕੁਮਾਰ ਦੇ ਇਸ ਈਵੈਂਟ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਫੈਨਜ਼ ਕਾਫ਼ੀ ਉਤਸ਼ਾਹਿਤ ਨਜ਼ਰ ਹਨ ਅਤੇ ਉਨ੍ਹਾਂ ਦੇ ਵੀਡੀਓ ਨੂੰ ਰੀਟਵੀਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਸੋਨਮ ਬਾਜਵਾਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਪੂਜਾ ਐਂਟਰਟੇਨਮੈਂਟ ਦੀ ਫ਼ਿਲਮ 'ਚ ਨਜ਼ਰ ਆਉਣਗੇ, ਜਿਸ 'ਚ ਉਹ ਕੋਲਾ ਚੀਫ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਭੂਮਿਕਾ 'ਚ ਨਜ਼ਰ ਆਉਣਗੇ। ਟੀਨੂੰ ਸੁਰੇਸ਼ ਦੇਸਾਈ ਦੁਆਰਾ ਨਿਰਦੇਸ਼ਿਤ ਕੀਤੀ ਜਾ ਰਹੀ ਇਹ ਅਨਟਾਈਟਲ ਰੀਅਲ ਲਾਈਫ ਬਚਾਓ ਡਰਾਮਾ ਫ਼ਿਲਮ ਅਗਲੇ ਸਾਲ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। 

ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੀ ਕਰੋ।


author

sunita

Content Editor

Related News