ਹੁਣ ''ਬਿੱਗ ਬੌਸ 14'' ''ਚ ਇਸ ਮਸ਼ਹੂਰ ਪੰਜਾਬੀ ਅਦਾਕਾਰਾ ਦੀ ਹੋਵੇਗੀ ਵਾਈਲਡ ਕਾਰਡ ਐਂਟਰੀ!

10/22/2020 9:27:22 AM

ਜਲੰਧਰ (ਬਿਊਰੋ) : ਵਾਈਲਡ ਕਾਰਡ ਕੰਟੈਸਟੈਂਟ ਦੀ ਐਂਟਰੀ ਜਲਦ ਹੀ 'ਬਿੱਗ ਬੌਸ 14' 'ਚ ਹੋਣ ਜਾ ਰਹੀ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ੋਅ ਲਈ ਨੈਨਾ ਸਿੰਘ, ਸ਼ਾਰਦੂਲ ਪੰਡਿਤ ਅਤੇ ਪ੍ਰਿਤਿਕ ਸੇਜਪਾਲ ਦੇ ਨਾਮ ਫਾਈਨਲ ਕੀਤੇ ਜਾਣ ਦੀਆਂ ਖ਼ਬਰਾਂ ਹਨ। ਇਸ ਦੌਰਾਨ ਪੰਜਾਬੀ ਸਿਨੇਮਾ ਦੀ ਪ੍ਰਸਿੱਧ ਅਦਾਕਾਰਾ ਦਾ ਨਾਂ ਵਾਈਲਡ ਕਾਰਡ ਐਂਟਰੀ ਵਜੋਂ ਸਾਹਮਣੇ ਆਇਆ ਹੈ। 

PunjabKesari

'ਬਿੱਗ ਬੌਸ 14' ਦਾ ਹਿੱਸਾ ਬਣੇਗੀ ਕਵਿਤਾ ਕੌਸ਼ਿਕ
ਖ਼ਬਰਾਂ ਅਨੁਸਾਰ ਐੱਫ. ਆਈ. ਆਰ. ਪ੍ਰਸਿੱਧੀ ਚੰਦਰਮੁਖੀ ਚੌਟਾਲਾ ਅਰਥਾਤ ਕਵਿਤਾ ਕੌਸ਼ਿਕ 'ਬਿੱਗ ਬੌਸ' ਦੇ ਘਰ 'ਚ ਐਂਟਰੀ ਲੈ ਸਕਦੀ ਹੈ। ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਵਿਤਾ ਕੌਸ਼ਿਕ ਦਾ ਨਾਮ 'ਬਿੱਗ ਬੌਸ' ਲਈ ਸਾਹਮਣੇ ਆਇਆ ਸੀ ਪਰ ਉਦੋਂ ਕਵਿਤਾ ਕੌਸ਼ਿਕ ਨੇ ਆਪਣੀ ਐਂਟਰੀ ਤੋਂ ਇਨਕਾਰ ਕਰ ਦਿੱਤਾ। ਹੁਣ ਇਕ ਵਾਰ ਫ਼ਿਰ ਕਵਿਤਾ ਕੌਸ਼ਿਕ ਦਾ ਨਾਮ ਸੁਰਖੀਆਂ ਵਿਚ ਆਇਆ ਹੈ। ਕਿਹਾ ਜਾ ਰਿਹਾ ਹੈ ਕਿ ਕਵਿਤਾ ਨੇ ਸਲਮਾਨ ਖ਼ਾਨ ਦੇ ਸ਼ੋਅ ਦਾ ਹਿੱਸਾ ਬਣਨ ਦਾ ਮਨ ਬਣਾ ਲਿਆ ਹੈ। ਹੁਣ ਉਹ ਸ਼ੋਅ 'ਤੇ ਜਾਣ ਲਈ ਤਿਆਰ ਹਨ।

PunjabKesari
ਦੱਸ ਦੇਈਏ ਕਿ ਕਵਿਤਾ ਕੌਸ਼ਿਕ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਹੈ। ਉਹ ਆਪਣੀ ਧਾਕੜ ਪ੍ਰਸਨੈਲਿਟੀ ਲਈ ਜਾਣੀ ਜਾਂਦੀ ਹੈ। ਕਵਿਤਾ ਕੌਸ਼ਿਕ ਦੇ 'ਬਿੱਗ ਬੌਸ' ਸ਼ੋਅ 'ਚ ਆਉਣ ਨਾਲ ਫ਼ਿਰ ਤੋਂ ਸੀਨ ਬਦਲ ਸਕਦਾ ਹੈ। ਕਵਿਤਾ ਦੀ ਮਜ਼ਬੂਤ ਸ਼ਖਸੀਅਤ ਬੇਜਾਨ ਚਲ ਰਹੇ 'ਬਿੱਗ ਬੌਸ' ਸ਼ੋਅ ਨੂੰ ਪ੍ਰਭਾਵਿਤ ਕਰ ਸਕਦੀ ਹੈ। ਕਵਿਤਾ ਇਕ ਸੰਪੂਰਨ ਸ਼ਖਸੀਅਤ ਹੋਣ ਦੇ ਨਾਲ, ਇਕ ਸ਼ਾਨਦਾਰ ਅਦਾਕਾਰਾ ਵੀ ਹੈ। ਉਹ ਆਪਣੇ ਵਿਚਾਰ ਦੱਸਣ 'ਚ ਬਿਲਕੁਲ ਵੀ ਸੰਕੋਚ ਨਹੀਂ ਕਰਦੀ। ਕਵਿਤਾ ਦੀਆਂ ਪੋਸਟਾਂ 'ਤੇ ਕਈ ਵਾਰ ਹੰਗਾਮਾ ਵੀ ਹੋਇਆ ਹੈ। 

PunjabKesari
ਦੱਸਣਯੋਗ ਹੈ ਕਿ ਕਵਿਤਾ ਕੌਸ਼ਿਕ ਟੀ. ਵੀ. ਇੰਡਸਟਰੀ ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਚੁੱਕੀ ਹੈ ਅਤੇ ਪੰਜਾਬੀ ਫ਼ਿਲਮਾਂ 'ਚ ਵੀ ਅਦਾਕਾਰਾ ਦੀ ਐਕਟਿੰਗ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਉਂਝ ਕਵਿਤਾ ਕੌਸ਼ਿਕ ਵੱਲੋਂ 'ਬਿੱਗ ਬੌਸ' 'ਚ ਜਾਣ ਬਾਰੇ ਕੋਈ ਰਿਐਕਸ਼ਨ ਨਹੀਂ ਆਇਆ ਹੈ ਪਰ ਅਦਾਕਾਰਾ ਦੇ ਪ੍ਰਸ਼ੰਸਕ ਚਾਹੁੰਦੇ ਹਨ ਕਿ ਉਹ ਸ਼ੋਅ ਦਾ ਹਿੱਸਾ ਬਣੇ। ਖ਼ਬਰਾਂ ਅਨੁਸਾਰ ਇਸ ਮਹੀਨੇ ਦੇ ਆਖਿਰ ਤੱਕ ਵਾਈਲਡ ਕਾਰਡ ਕੰਟੈਸਟੈਂਟ ਦੀ 'ਬਿੱਗ ਬੌਸ' ਦੇ ਮੁਕਾਬਲੇ 'ਚ ਐਂਟਰੀ ਹੋ ਜਾਵੇਗੀ।


sunita

Content Editor sunita