ਅਦਾਕਾਰ ਸਰਦਾਰ ਸੋਹੀ ਦੇ ਘਰ ਛਾਇਆ ਮਾਤਮ, ਛੋਟੀ ਭੈਣ ਦਰਸ਼ਨ ਕੌਰ ਦਾ ਦਿਹਾਂਤ

Wednesday, Dec 21, 2022 - 05:03 PM (IST)

ਅਦਾਕਾਰ ਸਰਦਾਰ ਸੋਹੀ ਦੇ ਘਰ ਛਾਇਆ ਮਾਤਮ, ਛੋਟੀ ਭੈਣ ਦਰਸ਼ਨ ਕੌਰ ਦਾ ਦਿਹਾਂਤ

ਜਲੰਧਰ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੇ ਸ਼ਾਨਦਾਰ ਅਦਾਕਾਰ ਸਰਦਾਰ ਸੋਹੀ ਦੀ ਛੋਟੀ ਭੈਣ ਦਰਸ਼ਨ ਕੌਰ ਦਾ ਦਿਹਾਂਤ ਹੋ ਗਿਆ ਹੈ। ਦੱ,ਿਆ ਜਾ ਰਿਹਾ ਹੈ ਕਿ ਦਰਸ਼ਨ ਕੌਰ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ। 

ਦੱਸ ਦਈਏ ਕਿ ਇਸ ਖ਼ਬਰ ਨੂੰ ਪੰਜਾਬੀ ਫ਼ਿਲਮ ਅਤੇ ਟੀ. ਵੀ. ਐਕਟਰਸ ਐਸੋਸੀਏਸ਼ਨ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ। ਐਸੋਸੀਏਸ਼ਨ ਦੇ ਵੱਲੋਂ ਵੀ ਇਸ ‘ਤੇ ਦੁੱਖ ਜਤਾਉਂਦਿਆਂ ਸਰਦਾਰ ਸੋਹੀ ਦੀ ਭੈਣ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਹੋਇਆਂ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਗਿਆ ਹੈ। 'ਸਰਦਾਰ ਸੋਹੀ ਜੀ ਦੀ ਛੋਟੀ ਭੈਣ ਦਰਸ਼ਣ ਕੌਰ ਨੇ ਕੋਰੋਨਾ ਦੀ ਲੰਬੀ ਲੜਾਈ ਲੜੀ, ਬਹੁਤ ਹੌਸਲਾ ਦਿਖਾਇਆ, ਅੰਤ ਕੱਲ ਹਾਰ ਗਈ ਜ਼ਿੰਦਗੀ ਦੀ ਲੜਾਈ, ਪ੍ਰਮਾਤਮਾ ਭੈਣ ਨੂੰ ਅਪਣੇ ਚਰਨਾਂ 'ਚ ਨਿਵਾਸ ਬਖਸ਼ੇ। ਅਸੀਂ ਤੁਹਾਡੇ ਦੁੱਖ ਚ ਸ਼ਾਮਲ ਹਾਂ ਜੀ।'

PunjabKesari

ਸਰਦਾਰ ਸੋਹੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ 'ਚ ਕੰਮ ਕੀਤਾ ਹੈ। ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ 'ਚ ਸਰਗਰਮ ਹਨ। ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਦੇ ਨਾਲ ਨਾਲ ਕਈ ਹਿੰਦੀ ਟੀ. ਵੀ. ਸੀਰੀਅਲਸ ਅਤੇ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ। ਇਸ ਤੋਂ ਬਾਅਦ ਉਹ ਅਦਾਕਾਰੀ ਦੇ ਖ਼ੇਤਰ 'ਚ ਕਿਸਮਤ ਅਜ਼ਮਾਉਣ ਲਈ ਮੁੰਬਈ ਚਲੇ ਗਏ। ਉੱਥੇ ਹੀ ਉਨ੍ਹਾਂ ਨੂੰ ਕਈ ਵੱਡੀਆਂ ਹਸਤੀਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜਿਸ ‘ਚ ਸਭ ਤੋਂ ਪਹਿਲਾਂ ਨਾਂ ਆਉਦਾ ਹੈ ਗੁਲਜ਼ਾਰ ਸਾਹਿਬ ਦਾ, ਜਿਨ੍ਹਾਂ ਨਾਲ ਉਨ੍ਹਾਂ ਨੇ 'ਮਿਰਜ਼ਾ ਗਾਲਿਬ' ਸੀਰੀਅਲ 'ਚ ਕੰਮ ਕੀਤਾ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੀ ਕਰੋ।


author

Simran Bhutto

Content Editor

Related News