ਵੱਖਰੇ ਕਿਰਦਾਰ ''ਚ ਦਿਸਣਗੇ ਆਸ਼ੀਸ਼ ਦੁੱਗਲ

Thursday, Oct 03, 2024 - 05:32 PM (IST)

ਵੱਖਰੇ ਕਿਰਦਾਰ ''ਚ ਦਿਸਣਗੇ ਆਸ਼ੀਸ਼ ਦੁੱਗਲ

ਜਲੰਧਰ (ਬਿਊਰੋ) : ਪਾਲੀਵੁੱਡ ਤੋਂ ਬਾਅਦ ਪੰਜਾਬੀ ਸਿਨੇਮਾ ਖੇਤਰ 'ਚ ਵੀ ਮਜ਼ਬੂਤ ਪੈੜ੍ਹਾਂ ਸਿਰਜਣ 'ਚ ਕਾਮਯਾਬ ਰਹੇ ਹਨ ਅਦਾਕਾਰ ਆਸ਼ੀਸ਼ ਦੁੱਗਲ, ਜੋ ਅਪਣੀ ਇੱਕ ਆਉਣ ਵਾਲੀ ਹਿੰਦੀ ਵੈੱਬ ਸੀਰੀਜ਼ 'ਚ ਬਿਲਕੁਲ ਵੱਖਰਾ ਕਿਰਦਾਰ ਨਿਭਾਉਂਦੇ ਨਜ਼ਰੀ ਆਉਣਗੇ। ਇਨ੍ਹਾਂ ਵੱਲੋਂ ਆਪਣੇ ਇਸ ਨਵੇਂ ਲੁੱਕ ਦੀ ਝਲਕ ਵੀ ਅਪਣੇ ਚਾਹੁੰਣ ਵਾਲਿਆਂ ਅਤੇ ਸਿਨੇਮਾ ਦਰਸ਼ਕਾਂ ਨਾਲ ਸਾਂਝੀ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਹਿਨਾ ਖ਼ਾਨ ਦਾ ਇਹ ਕਦਮ ਮਾਪਿਆ 'ਤੇ ਪਿਆ ਭਾਰੀ, ਰਿਸ਼ਤੇਦਾਰਾਂ ਨੇ ਵੀ ਮੋੜ ਲਿਆ ਮੂੰਹ

ਪੰਜਾਬ ਦੇ ਬੈਕਡਰਾਪ ਅਧਾਰਿਤ ਅਤੇ ਬਿੱਗ ਸੈਟਅੱਪ ਅਧੀਨ ਬਣਾਈ ਜਾ ਰਹੀ ਉਕਤ ਵੈੱਬ ਸੀਰੀਜ਼ ਦਾ ਨਾਂ ਅਤੇ ਹੋਰਨਾਂ ਪਹਿਲੂਆਂ ਨੂੰ ਫਿਲਹਾਲ ਰਿਵੀਲ ਨਹੀਂ ਕੀਤਾ ਜਾ ਰਿਹਾ ਹੈ ਪਰ ਇਸ 'ਚ ਦੋ ਪੀੜੀਆਂ ਦੀ ਨੁਮਾਇੰਦਗੀ ਕਰਦੇ ਪ੍ਰਭਾਵੀ ਅਤੇ ਉਮਰਦਰਾਜ ਵਿਅਕਤੀ ਦਾ ਰੋਲ ਅਦਾ ਕਰਦੇ ਨਜ਼ਰ ਆਉਣਗੇ। ਇਸ ਵੈੱਬ ਸੀਰੀਜ਼ 'ਚ ਆਸ਼ੀਸ਼ ਵੱਖੋ ਵੱਖਰੀ ਉਮਰ ਵਾਲੇ 2 ਗੈਟਅੱਪ 'ਚ ਵਿਖਾਈ ਦੇਣਗੇ, ਜਿਸ ਸੰਬੰਧਤ ਅਪਣੇ ਮੈਕਓਵਰ ਨੂੰ ਰਿਅਲਸਿਟਕ ਟੱਚ ਦੇਣ ਲਈ ਉਹ ਲੰਮੇਂ ਸਮੇਂ ਬਾਅਦ ਇੱਕ ਵਾਰ ਫਿਰ ਕਲੀਨਸ਼ੇਵ ਵੀ ਹੋਏ ਹਨ ਤਾਂਕਿ ਸੰਬੰਧਤ ਕਿਰਦਾਰ ਨੂੰ ਸਹੀ ਰੂਪ ਦੇਣ 'ਚ ਕੋਈ ਮੁਸ਼ਕਲ ਆਦਿ ਪੇਸ਼ ਨਾ ਆਵੇ।

ਇਹ ਖ਼ਬਰ ਵੀ ਪੜ੍ਹੋ ਕੰਗਨਾ ਦੇ ਬਿਆਨ 'ਤੇ ਮੁੜ ਗਰਮਾਈ ਪੰਜਾਬ ਦੀ ਸਿਆਸਤ, ਕਰ ਰਹੇ ਅਜਿਹੀ ਮੰਗ

ਹਾਲ ਹੀ 'ਚ ਰਿਲੀਜ਼ ਹੋਈਆਂ ਕਈ ਬਹੁ ਚਰਚਿਤ ਪੰਜਾਬੀ ਫ਼ਿਲਮਾਂ ਦਾ ਅਹਿਮ ਹਿੱਸਾ ਰਹੇ ਹਨ ਆਸ਼ੀਸ਼ ਦੁੱਗਲ, ਜਿਨ੍ਹਾਂ ਦੇ ਹੁਣ ਤੱਕ ਦੇ ਸਿਨੇਮਾ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਵੀ ਸਹਿਜੇ ਹੀ ਹੋ ਜਾਂਦਾ ਹੈ ਕਿ ਫ਼ਿਲਮਾਂ ਦੀ ਗਿਣਤੀ ਵਧਾਉਣ ਨਾਲੋਂ ਉਹ ਕਿਰਦਾਰਾਂ ਦੀ ਮਹੱਤਤਾ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਅਪਣੀ ਸਾਹਮਣੇ ਆਉਣ ਵਾਲੀ ਹਰ ਫ਼ਿਲਮ 'ਚ ਉਨ੍ਹਾਂ ਅਪਣੀ ਬਹੁਪੱਖੀ ਅਦਾਕਾਰੀ ਸਮਰੱਥਾ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਇਆ ਹੈ, ਜਿਨ੍ਹਾਂ ਦੀ ਮੰਗ ਅਤੇ ਵਜ਼ੂਦ ਸਿਨੇਮਾ ਖੇਤਰ 'ਚ ਕਰੀਬ ਦੋ ਦਹਾਕਿਆ ਬਾਅਦ ਵੀ ਜਿਓ ਦਾ ਤਿਓ ਕਾਇਮ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਬਾਰੇ ਦਿੱਤੇ ਵਿਵਾਦਤ ਬਿਆਨ ਕਰਕੇ ਮੁੜ ਸੁਰਖੀਆਂ 'ਚ ਕੰਗਨਾ, ਫਿਰ ਮੰਗੇਗੀ ਮੁਆਫ਼ੀ!

ਟੈਲੀਵਿਜ਼ਨ ਦੇ ਕਈ ਪਾਪੂਲਰ ਕ੍ਰਾਈਮ ਸ਼ੋਅਜ ਦਾ ਹਿੱਸਾ ਰਹੇ ਅਦਾਕਾਰ ਆਸ਼ੀਸ਼ ਦੁੱਗਲ ਆਉਣ ਵਾਲੇ ਦਿਨਾਂ 'ਚ ਕਈ ਹੋਰ ਵੱਡੀਆਂ ਪੰਜਾਬੀ ਫ਼ਿਲਮਾਂ ਦਾ ਵੀ ਹਿੱਸਾ ਬਣਨ ਜਾ ਰਹੇ ਹਨ, ਜੋ ਆਪਣੀ ਉਕਤ ਹਿੰਦੀ ਵੈੱਬ ਸੀਰੀਜ਼ ਨੂੰ ਲੈ ਕੇ ਵੀ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

sunita

Content Editor

Related News