ਲੋਕਾਂ ਨੂੰ ਪਸੰਦ ਨਹੀਂ ਆਈ ਪਰਮੀਸ਼ ਵਰਮਾ ਦੀ ਫ਼ਿਲਮ ''ਤਬਾਹ'', ਖਾਲੀ ਰਹੇ ਸਿਨੇਮਾਘਰ

Saturday, Oct 19, 2024 - 05:48 PM (IST)

ਲੋਕਾਂ ਨੂੰ ਪਸੰਦ ਨਹੀਂ ਆਈ ਪਰਮੀਸ਼ ਵਰਮਾ ਦੀ ਫ਼ਿਲਮ ''ਤਬਾਹ'', ਖਾਲੀ ਰਹੇ ਸਿਨੇਮਾਘਰ

ਐਂਟਰਟੇਨਮੈਂਟ ਡੈਸਕ - ਪੰਜਾਬੀ ਸਿਨੇਮਾ ਜਗਤ 'ਚ ਆਏ ਦਿਨ ਕਈ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ, ਜਿਸ ਨਾਲ ਲੋਕਾਂ ਨੂੰ ਕੁਝ ਨਾ ਕੁਝ ਨਵਾਂ ਵੇਖਣ ਨੂੰ ਮਿਲਦਾ ਹੈ ਪਰ ਕੁਝ ਅਜਿਹੀਆਂ ਵੀ ਫ਼ਿਲਮਾਂ ਹੁੰਦੀਆਂ ਹਨ, ਜੋ ਨਾ ਸਿਰਫ਼ ਸਾਡੇ ਪੈਸੇ ਬਰਬਾਦ ਕਰਦੀਆਂ ਹਨ ਸਗੋਂ ਸਾਡਾ ਕੀਮਤੀ ਸਮਾਂ ਵੀ ਬਰਬਾਦ ਕਰਦੀਆਂ ਹਨ। ਇਨ੍ਹਾਂ ਫ਼ਿਲਮਾਂ ਸ਼ਾਮਲ ਹੈ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੀ ਬੀਤੇ ਦਿਨੀਂ ਰਿਲੀਜ਼ ਹੋਈ ਫ਼ਿਲਮ 'ਤਬਾਹ'। ਜੀ ਹਾਂ, ਇਹ ਗੱਲ ਅਸੀਂ ਨਹੀਂ ਸਾਡੇ ਦਰਸ਼ਕ ਆਖ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ...ਤਾਂ ਇਹ ਸੀ ਪ੍ਰਸਿੱਧ ਗਾਇਕ ਦੀ ਮੌਤ ਦੀ ਅਸਲ ਵਜ੍ਹਾ, Autopsy ਰਿਪੋਰਟ 'ਚ ਹੋਇਆ ਖੁਲਾਸਾ

ਦਰਅਸਲ, ਅੱਜ ਵੀਕੈਂਡ 'ਤੇ ਜਦੋਂ ਸਾਡੀ ਟੀਮ ਨੇੜੇ ਦੇ ਸਿਨੇਮਾਘਰਾਂ 'ਚ ਫ਼ਿਲਮ ਦਾ ਰਿਵੀਊ ਕਰਨ ਪਹੁੰਚੀ ਤਾਂ ਥੀਏਟਰ 'ਚ 5 ਲੋਕਾਂ ਨੂੰ ਵੇਖ ਕੇ ਹੈਰਾਨ ਹੋ ਗਈ। ਸਿਨੇਮਾ ਹਾਲ 'ਚ ਸਿਰਫ਼ 5 ਲੋਕ ਹੀ ਫ਼ਿਲਮ ਵੇਖਣ ਪਹੁੰਚੇ ਸਨ। ਜਦੋਂ ਇਸ ਦੌਰਾਨ ਉਨ੍ਹਾਂ ਤੋਂ ਫ਼ਿਲਮ ਦੇ ਰਿਵੀਊਜ਼ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਫ਼ਿਲਮ ਬਾਲੀਵੁੱਡ ਦੀ ਫ਼ਿਲਮ 'ਕਬੀਰ ਸਿੰਘ' ਦੀ ਕਾਪੀ ਹੈ। ਇਸ 'ਚ ਕੁਝ ਵੀ ਨਵਾਂ ਵੇਖਣ ਨੂੰ ਨਹੀਂ ਮਿਲਿਆ।

ਇਹ ਖ਼ਬਰ ਵੀ ਪੜ੍ਹੋ - ਗਾਇਕ ਕਾਕਾ ਦਾ ਨੀਰੂ ਬਾਜਵਾ 'ਤੇ ਬਿਆਨ, ਹਰ ਪਾਸੇ ਹੋ ਗਿਆ ਵਾਇਰਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News