ਗਿੱਪੀ ਗਰੇਵਾਲ ਦੀ ਫ਼ਿਲਮ ''ਅਕਾਲ'' ਦੇ ਪ੍ਰੀ ਪ੍ਰੋਡੋਕਸ਼ਨ ਕਾਰਜ ਹੋਏ ਸ਼ੂਰੂ

Thursday, Oct 17, 2024 - 11:22 AM (IST)

ਐਂਟਰਟੇਨਮੈਂਟ ਡੈਸਕ : ਪੰਜਾਬੀ ਸਿਨੇਮਾਂ ਦੇ ਸੁਪਰ ਸਟਾਰ ਸਟਾਰ, ਨਿਰਮਾਤਾ ਅਤੇ ਨਿਰਦੇਸ਼ਕ ਗਿੱਪੀ ਗਰੇਵਾਲ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਐਲਾਨੀ ਪੰਜਾਬੀ ਫ਼ਿਲਮ 'ਅਕਾਲ' ਸ਼ੂਟਿੰਗ ਆਗਾਜ਼ ਵੱਲ ਵਧ ਚੁੱਕੀ ਹੈ, ਜਿਸ ਦੀਆਂ ਪ੍ਰੀ -ਪ੍ਰੋਡੋਕਸ਼ਨ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਚੁੱਕੀਆਂ ਹਨ। ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ ‘ਅਰਦਾਸ ਸਰਬੱਤ ਦੇ ਭਲ਼ੇ ਦੀ’ ਨੂੰ ਮਿਲੇ ਚੰਗੇ ਰਿਸਪਾਂਸ ਤੋਂ ਬਾਅਦ ਧਾਰਮਿਕ ਫ਼ਿਲਮਾਂ 'ਚ ਇੰਨੀ ਦਿਨੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - Salman ਨਾਲ ਦੋਸਤੀ ਬਣੀ Baba Siddique ਲਈ ਕਾਲ, ਸ਼ੂਟਰ ਬੋਲੇ- 'ਪਿਓ-ਪੁੱਤ ਸੀ ਨਿਸ਼ਾਨੇ 'ਤੇ ਪਰ...'

ਬਾਲੀਵੁੱਡ ਕਲਾਕਾਰ ਵੀ ਫਿਲਮ ਦਾ ਹਿੱਸਾ
ਅਦਾਕਾਰ ਗਿੱਪੀ ਗਰੇਵਾਲ, ਜਿਨ੍ਹਾਂ ਵੱਲੋ ਅਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ ਦੀਆਂ ਫ਼ਿਲਮ ਸਿਰਜਣ ਗਤੀਵਿਧੀਆ ਨੂੰ ਹੁਣ ਹੋਰ ਰਫ਼ਤਾਰ ਦੇ ਦਿੱਤੀ ਗਈ ਹੈ, ਜਿਸ ਸਬੰਧੀ ਉਨਾਂ ਦੀ ਟੀਮ ਵੱਲੋ ਆਰੰਭੀਆਂ ਸਿਨੇਮਾਂ ਸਰਗਰਮੀਆਂ ਦੀ ਲੜੀ ਵਜੋਂ ਹੀ ਸਾਹਮਣੇ ਆਉਣ ਜਾ ਰਹੀ ਹੈ। ਉਕਤ ਫ਼ਿਲਮ, ਜੋ ਕਾਫ਼ੀ ਵਿਸ਼ਾਲ ਕੈਨਵਸ ਅਤੇ ਬਿਗ ਸੈੱਟਅਪ ਅਧੀਨ ਵਜੂਦ 'ਚ ਲਿਆਂਦੀ ਜਾ ਰਹੀ ਹੈ। ਇਸ ਫ਼ਿਲਮ 'ਚ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਕਲਾਕਾਰਾਂ ਦਾ ਵੀ ਇਕ ਵਾਰ ਫਿਰ ਸ਼ਾਨਦਾਰ ਸੁਮੇਲ ਵੇਖਣ ਨੂੰ ਮਿਲੇਗਾ।

ਇਹ ਖ਼ਬਰ ਵੀ ਪੜ੍ਹੋ - ਬਾਬਾ ਸਿੱਦੀਕੀ ਕਤਲ ਮਾਮਲਾ : ਪੁਲਸ ਵੱਲੋਂ ਇੱਕ ਹੋਰ ਗ੍ਰਿਫ਼ਤਾਰੀ

ਅਗਲੇ ਸਾਲ ਵਿਸਾਖੀ ਮੌਕੇ ਹੋਵੇਗੀ ਰਿਲੀਜ਼
ਅਗਲੇ ਵਰ੍ਹੇ 2025 ਦੀ ਵਿਸਾਖੀ (10 ਅਪ੍ਰੈਲ) ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾਣ ਵਾਲੀ ਉਕਤ ਫ਼ਿਲਮ 'ਚ ਗਿੱਪੀ ਗਰੇਵਾਲ ਅਤੇ ਨਿਮਰਤ ਖਹਿਰਾ ਲੀਡ ਜੋੜੀ ਵਜੋਂ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਨਿਰਮਲ ਰਿਸ਼ੀ, ਪ੍ਰਿੰਸ ਕੰਵਲਜੀਤ ਸਿੰਘ, ਮੀਤਾ ਵਸ਼ਿਸ਼ਠ, ਹਰਿੰਦਰ ਭੁੱਲਰ ਵੀ ਮਹੱਤਵਪੂਰਨ ਰੋਲ ਪਲੇ ਕਰਨਗੇ। ਪਾਲੀਵੁੱਡ ਦੀਆਂ ਬਹੁ-ਚਰਚਿਤ ਫ਼ਿਲਮਾਂ 'ਚ ਮੌਜ਼ੂਦਗੀ ਦਰਜ਼ ਕਰਵਾਉਣ ਜਾ ਰਹੀ ਉਕਤ ਫ਼ਿਲਮ ਦਾ ਬਾਲੀਵੁੱਡ ਅਦਾਕਾਰ ਨਿਕਤਨ ਧੀਰ ਵੀ ਖਾਸ ਆਕਰਸ਼ਨ ਹੋਣਗੇ, ਜੋ ਸ਼ਾਹਰੁਖ ਖ਼ਾਨ-ਦੀਪਿਕਾ ਪਾਦੂਕੋਣ ਸਟਾਰਰ ਅਤੇ ਰੋਹਿਤ ਸ਼ੈਟੀ ਦੁਆਰਾ ਨਿਰਦੇਸ਼ਤ 'ਚੈਨਈ ਐਕਸਪ੍ਰੈੱਸ' ਦਾ ਵੀ ਪ੍ਰਭਾਵੀ ਹਿੱਸਾ ਰਹੇ ਹਨ। ਅੱਜ ਕੱਲ੍ਹ ਉਹ ਅਜੈ ਦੇਵਗਨ ਦੀ ਆਨ ਫਲੋਰ ਹਿੰਦੀ ਸੀਕੁਅਲ ਫ਼ਿਲਮ 'ਸਨ ਆਫ ਸਰਦਾਰ 2' 'ਚ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ, ਜੋ ਅਪਣੀ ਉਕਤ ਪਹਿਲੀ ਪੰਜਾਬੀ ਫ਼ਿਲਮ ਨਾਲ ਪੰਜਾਬੀ ਸਿਨੇਮਾਂ ਚ ਵੀ ਸ਼ਾਨਦਾਰ ਡੈਬਿਊ ਕਰਨ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News