'ਦਿ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ' ਨੂੰ ਮਿਲਿਆ ਬੈਸਟ ਇਨਵੈਸਟੀਗੇਟਿਵ ਫ਼ਿਲਮ ਐਵਾਰਡ

07/23/2022 1:25:28 PM

ਬਾਲੀਵੁੱਡ ਡੈਸਕ: ਪੁਣਛ ਖ਼ੇਤਰ ’ਚ ਪਹਿਲੀ ਜੰਗ ਦੇ ਨਾਇਕ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ-ਡਰਾਮਾ ਨੂੰ 68ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ 2020 ’ਚ ਬੈਸਟ ਇਨਵੈਸਟੀਗੇਟਿਵ ਫ਼ਿਲਮ ਵਜੋਂ ਜੇਤੂ ਐਲਾਨਿਆ ਗਿਆ ਹੈ। ਡਾਕੂ-ਡਰਾਮਾ 'ਦਿ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ' ਚੰਡੀਗੜ੍ਹ ਦੇ ਕਰਨਵੀਰ ਸਿੰਘ ਨਿਰਮਾਤਾ ਹਨ ਅਤੇ ਡਾ. ਪਰਮਜੀਤ ਸਿੰਘ ਕੱਟੂ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ : ਸੂਰਿਆ, ਅਰਪਨਾ ਅਤੇ ਅਜੇ ਦੇਵਗਨ ਨੂੰ ਮਿਲਿਆ ਸਰਵੋਤਮ ਐਕਟਰ ਦਾ ਐਵਾਰਡ, ਦੇਖੋ ਜੇਤੂਆਂ ਦੀ ਸੂਚੀ

ਇਹ 80 ਮਿੰਟ ਦਾ ਦਸਤਾਵੇਜ਼ੀ ਡਰਾਮਾ ਉਸ ਸਮੇਂ ਦੇ ਕਰਨਲ ਪ੍ਰੀਤਮ ਸਿੰਘ ਦੀ ਅਗਵਾਈ ਵਾਲੀ ਭਾਰਤੀ ਫ਼ੌਜ ਦੀ ਬਹਾਦਰੀ ਨੂੰ ਦਰਸਾਉਂਦਾ ਹੈ, ਜਿਸ ਨੇ ਪਹਿਲੀ ਪੈਰਾ ਕੁਮਾਉਂ ਰੈਜੀਮੈਂਟ ਦੀ ਕਮਾਂਡ ਕੀਤੀ ਸੀ ਅਤੇ 7 ਨਵੰਬਰ 1947 ਨੂੰ ਸ਼ੈਲਾਤਾਂਗ ਦੀ ਲੜਾਈ ’ਚ ਪਾਕਿਸਤਾਨੀ ਫ਼ੌਜ ਨਾਲ ਪਹਿਲੀ ਲੜਾਈ ਲੜੀ ਸੀ । ਉਹ ਬਾਰਾਮੂਲਾ, ਉੜੀ ਚੋਂ ਦੁਸ਼ਮਣ ਨੂੰ ਖ਼ਦੇੜਣ ਤੋਂ ਬਾਅਦ ਸਿਰਫ਼ 419 ਸੈਨਿਕਾਂ ਨਾਲ ਪੁੰਛ ਚਲੇ ਗਏ ਅਤੇ ਸਰਹੱਦ ਪਾਰ ਦੇ ਹਮਲਾਵਰਾਂ ਤੋਂ 600 ਮੀਲ ਤੱਕ ਦੇ ਖ਼ੇਤਰ ਨੂੰ ਆਜ਼ਾਦ ਕਰਵਾਇਆ ਅਤੇ 55,000 ਤੋਂ ਵੱਧ ਸ਼ਰਨਾਰਥੀਆਂ ਦੀਆਂ ਜਾਨਾਂ ਬਚਾਈਆਂ। 

PunjabKesari

ਕਰਨਵੀਰ ਸਿੰਘ ਸਿਬੀਆ ਦਾ ਕਹਿਣਾ ਹੈ ਕਿ ਬ੍ਰਿਗੇਡੀਅਰ ਪ੍ਰੀਤਮ ਸਿੰਘ ਪਹਿਲੀ ਭਾਰਤੀ ਜੰਗ ਦੇ ਅਣਗੌਲੇ ਬਹੁਤ ਘੱਟ ਜਾਣੇ-ਪਛਾਣੇ ਨਾਇਕ ਹਨ, ਜੋ ਪੁੰਛ ਦੇ ਅਸਲੀ ਰਖ਼ਵਾਲੇ ਹਨ। ਉਨ੍ਹਾਂ ਦੀ ਕਹਾਣੀ ਸਾਡੀ ਪੀੜ੍ਹੀ ਅਤੇ ਭਵਿੱਖ ਨਾਲ ਸਾਂਝੀ ਕਰਨ ਦੀ ਲੋੜ ਹੈ। ਕੌਮ ਪ੍ਰਤੀ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀਆਂ ਸੇਵਾਵਾਂ ਦੇ ਸਨਮਾਨ ’ਚ ਅਕਾਲ ਤਖ਼ਤ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਨੇ 11 ਅਪ੍ਰੈਲ 2022 ਨੂੰ ਸਿੱਖ ਅਜਾਇਬ ਘਰ ’ਚ ਚਿੱਤਰ ਲਗਾਇਆ ਗਿਆ। 

ਇਹ ਵੀ ਪੜ੍ਹੋ : Ek Villain Returns ਦਾ ‘ਨਾ ਤੇਰੇ ਬਿਨ’ ਚੌਥਾ ਗੀਤ ਹੋਇਆ ਰਿਲੀਜ਼ (ਦੇਖੋ ਵੀਡੀਓ)

ਡਾ.ਪਰਮਜੀਤ ਸਿੰਘ ਕੱਟੂ ਨੇ ਕਿਹਾ ਇਹ ਐਵਾਰਡ ਮਿਲਣਾ ਬ੍ਰਿਗੇਡੀਅਰ ਪ੍ਰੀਤਮ ਸਿੰਘ ਨੂੰ ਵੱਡੀ ਸ਼ਰਧਾਂਜਲੀ ਹੈ। ਡਾ. ਪਰਮਜੀਤ ਅਨੁਸਾਰ ਦੇਸ਼ ਅਤੇ ਸੱਭਿਆਚਾਰ ਨੂੰ ਸਮਰਪਿਤ ਅਜਿਹੇ ਨਾਇਕਾਂ ਨੂੰ ਸਾਹਮਣੇ ਲਿਆਉਣਾ ਸਾਡਾ ਉਦੇਸ਼ ਅਤੇ ਲੋੜ ਹੈ। ਅਸੀਂ ਦੇਸ਼ ਅਤੇ ਸਮਾਜ ਨੂੰ ਸਕਾਰਾਤਮਕ ਅਗਵਾਈ ਦੇਣਾ ਚਾਹੁੰਦੇ ਹਾਂ ਜਿਸ ’ਚ ਫ਼ਿਲਮਾਂ ਬਹੁਤ ਮਦਦਗਾਰ ਹੁੰਦੀਆਂ ਹਨ। ਇਸ ਫ਼ਿਲਮ ’ਚ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਭੂਮਿਕਾ ਬਹੁਤ ਹੀ ਪ੍ਰਤਿਭਾਸ਼ਾਲੀ ਅਦਾਕਾਰ ਧਨਵੀਰ ਸਿੰਘ ਨੇ ਨਿਭਾਈ ਹੈ ।ਇਸ ਤੋਂ ਇਲਾਵਾ ਇਹ ਫ਼ਿਲਮ ਪੰਦਰਾਂ ਤੋਂ ਵਧੇਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਐਵਾਰਡ ਜਿੱਤ ਚੁੱਕੀ ਹੈ।


Shivani Bassan

Content Editor

Related News