ਓਵਰ ਸਾਈਜ਼ ਕੋਟ ਅਤੇ ਮੈਚਿੰਗ ਪੈਂਟ ’ਚ ਪ੍ਰਿਅੰਕਾ ਦੀ ਬੋਲਡ ਲੁੱਕ, ‘ਮਿਸਿਜ਼ ਜੋਨਸ’ ਨੇ ਇੰਟਰਨੈੱਟ ਦਾ ਵਧਾਇਆ ਤਾਪਮਾਨ

Friday, Nov 04, 2022 - 01:26 PM (IST)

ਓਵਰ ਸਾਈਜ਼ ਕੋਟ ਅਤੇ ਮੈਚਿੰਗ ਪੈਂਟ ’ਚ ਪ੍ਰਿਅੰਕਾ ਦੀ ਬੋਲਡ ਲੁੱਕ, ‘ਮਿਸਿਜ਼ ਜੋਨਸ’ ਨੇ ਇੰਟਰਨੈੱਟ ਦਾ ਵਧਾਇਆ ਤਾਪਮਾਨ

ਮੁੰਬਈ- ਅਦਾਕਾਰਾ ਪ੍ਰਿਅੰਕਾ ਚੋਪੜਾ ਇਹ ਤਰ੍ਹਾਂ ਫੈਸ਼ਨ ਕੁਈਨ ਵੀ ਹੈ। ਪ੍ਰਿਅੰਕਾ ਹਰ ਆਊਟਫਿੱਟ ’ਚ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਨਜ਼ਰ ਆਉਂਦੀ ਹੈ। ਅਦਾਕਾਰਾ ਹਮੇਸ਼ਾ ਬੋਲਡਨੈੱਸ ਨਾਲ ਸੁਰਖੀਆਂ ’ਚ ਰਹਿੰਦੀ ਹੈ। ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਉਹ ਹਮੇਸ਼ਾ ਟ੍ਰੈਂਡ  ਬਣ ਜਾਂਦਾ ਹੈ।

PunjabKesari

ਇਹ ਵੀ ਪੜ੍ਹੋ- ਈਸ਼ਾ ਦਿਓਲ ਦੇ ਜਨਮਦਿਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਬਾਲੀਵੁੱਡ ਸਿਤਾਰਿਆਂ ਨੇ ਪਾਰਟੀ ’ਚ ਕੀਤੀ ਸ਼ਿਰਕਤ

ਪ੍ਰਿਅੰਕਾ ਇਸ ਸਮੇਂ ਮੁੰਬਈ ’ਚ ਹੈ। ਅਦਾਕਾਰਾ ਤਿੰਨ ਸਾਲ ਬਾਅਦ ਮੰਗਲਵਾਰ ਨੂੰ ਮੁੰਬਈ ਪਰਤੀ ਸੀ। ਸਾਰਿਆਂ ਨੂੰ ਉਮੀਦ ਸੀ ਕਿ ਉਹ ਆਪਣੀ ਧੀ ਮਾਲਤੀ ਮੈਰੀ ਚੋਪੜਾ ਜੋਨਸ ਨੂੰ ਨਾਲ ਲੈ ਕੇ ਆ ਰਹੀ ਹੈ ਪਰ ਅਜਿਹਾ ਨਹੀਂ ਹੋਇਆ।

PunjabKesari

ਇਸ ਦੇ ਨਾਲ ਹੀ ਤਿੰਨ ਸਾਲ ਬਾਅਦ ਮੁੰਬਈ ਪਰਤੇ ਅਦਾਕਾਰਾ ਦੇ ਚਿਹਰੇ ’ਤੇ ਇਕ ਵੱਖਰੀ ਹੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ, ਜੋ ਉਨ੍ਹਾਂ ਦੀਆਂ ਸਾਹਮਣੇ ਆਈਆਂ ਤਸਵੀਰਾਂ 'ਚ ਸਾਫ ਨਜ਼ਰ ਆ ਰਹੀ ਹੈ। ਵੀਰਵਾਰ ਦੁਪਹਿਰ ਨੂੰ ਪ੍ਰਿਅੰਕਾ ਨੂੰ ਮੁੰਬਈ ਦੇ ਇਕ ਆਲੀਸ਼ਾਨ ਹੋਟਲ ’ਚ ਦੇਖਿਆ ਗਿਆ।

PunjabKesari

ਇਸ ਦੌਰਾਨ ਪ੍ਰਿਅੰਕਾ ਦਾ ਬੇਹੱਦ ਬੋਲਡ ਲੁੱਕ ਦੇਖਣ ਨੂੰ ਮਿਲਿਆ। ਲੁੱਕ ਦੀ ਗੱਲ ਕਰੀਏ ਤਾਂ ਉਹ ਪ੍ਰਿਅੰਕਾ ਬਲੂ ਕਲਰ ਦੇ ਬਰੇਲੇਟ ਟਾਪ, ਮੈਚਿੰਗ ਪੈਂਟ ਅਤੇ ਬਲੇਜ਼ਰ ’ਚ ਨਜ਼ਰ ਆ ਰਹੀ ਸੀ। 

PunjabKesari

ਇਹ ਵੀ ਪੜ੍ਹੋ- ਹਰਭਜਨ ਮਾਨ ਨੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦੇਣ ਦੀ ਬਣਾਈ ਯੋਜਨਾ, ਪੋਸਟ ਸਾਂਝੀ ਕਰਕੇ ਕਹੀ ਇਹ ਗੱਲ

ਪ੍ਰਿਅੰਕਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

PunjabKesari

 


author

Shivani Bassan

Content Editor

Related News