ਨੱਕ ਦੀ ਸਰਜਰੀ ਦੌਰਾਨ ਪ੍ਰਿਯੰਕਾ ਚੋਪੜਾ ਨਿਕਲੀ ਸੀ ਬੁਰੇ ਦੌਰ 'ਚੋਂ, ਹੋ ਗਈ ਸੀ ਡਿਪ੍ਰੈਸ਼ਨ ਦਾ ਸ਼ਿਕਾਰ

Friday, May 05, 2023 - 03:02 PM (IST)

ਨੱਕ ਦੀ ਸਰਜਰੀ ਦੌਰਾਨ ਪ੍ਰਿਯੰਕਾ ਚੋਪੜਾ ਨਿਕਲੀ ਸੀ ਬੁਰੇ ਦੌਰ 'ਚੋਂ, ਹੋ ਗਈ ਸੀ ਡਿਪ੍ਰੈਸ਼ਨ ਦਾ ਸ਼ਿਕਾਰ

ਲਾਸ ਏਂਜਲਸ (ਬਿਊਰੋ) - ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਾਸ ਨੇ ਆਪਣੀ ਨੱਕ ਦੇ ਅਸਫਲ ਆਪ੍ਰੇਸ਼ਨ ਬਾਰੇ ਇਕ ਵਾਰ ਗੱਲ ਕੀਤੀ ਹੈ ਅਤੇ ਕਿਹਾ ਹੈ ਕਿ ਆਪ੍ਰੇਸ਼ਨ ਨਾਕਾਮ ਹੋਣ ਤੋਂ ਬਾਅਦ ਉਹ ‘ਡੂੰਘੇ ਡਿਪ੍ਰੈਸ਼ਨ’ ਵਿਚ ਚਲੀ ਗਈ ਸੀ।

PunjabKesari

ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਨੇ ਆਪਣੀ ਕਿਤਾਬ ‘ਅਣਫਿਨਿਸ਼ਡ’ 'ਚ ਨੱਕ 'ਚ ‘ਪੋਲਿਪ’ ਨੂੰ ਹਟਾਉਣ ਲਈ ਕੀਤੇ ਗਏ ਆਪ੍ਰੇਸ਼ਨ ਦੇ ਨਾਕਾਮ ਹੋਣ ਬਾਰੇ ਗੱਲ ਕੀਤੀ ਹੈ। ਉਸ ਨੇ ‘ਹਾਵਰਡ ਸਟਰੇਨ ਸ਼ੋਅ’ 'ਚ ਕਿਹਾ ਕਿ ਇਹ ਉਸ ਦੀ ਜ਼ਿੰਦਗੀ ਦਾ ਬੁਰਾ ਦੌਰ ਸੀ ਅਤੇ ਮੇਰਾ ਚਿਹਰਾ ਪੂਰੀ ਤਰ੍ਹਾਂ ਨਾਲ ਅਲੱਗ ਦਿਖਣ ਲੱਗਾ ਸੀ ਅਤੇ ਮੈਂ ਤਣਾਅ 'ਚ ਆ ਗਈ ਸੀ।

PunjabKesari

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਬਾਲੀਵੁੱਡ 'ਚ ਉਸ ਨੂੰ 'ਇੱਕ ਕੋਨੇ 'ਚ ਧੱਕਿਆ' ਜਾ ਰਿਹਾ ਹੈ ਅਤੇ ਕੋਈ ਵੀ ਉਸ ਨੂੰ ਕਾਸਟ ਨਹੀਂ ਕਰ ਰਿਹਾ ਹੈ। ਉਸ ਨੇ ਖ਼ੁਲਾਸਾ ਕੀਤਾ ਕਿ ਉਹ ਰਾਜਨੀਤੀ ਤੋਂ ਇੰਨੀ ਥੱਕ ਗਈ ਸੀ ਕਿ ਉਸ ਨੇ ਬਾਲੀਵੁੱਡ ਤੋਂ ਬ੍ਰੇਕ ਲੈਣ ਦਾ ਫ਼ੈਸਲਾ ਕੀਤਾ।

PunjabKesari

ਇਸ ਤੋਂ ਬਾਅਦ ਉਹ ਹਾਲੀਵੁੱਡ ਚਲੀ ਗਈ ਅਤੇ ਫਿਰ ਉਸ ਨੇ 2012 'ਚ ਆਪਣੇ ਸਿੰਗਲ 'ਇਨ ਮਾਈ ਸਿਟੀ' ਨਾਲ ਸੰਗੀਤ ਉਦਯੋਗ 'ਚ ਆਪਣੀ ਸ਼ੁਰੂਆਤ ਕੀਤੀ। ਹਾਲਾਂਕਿ ਇਸ ਤੋਂ ਬਾਅਦ ਉਹ ਕਈ ਹਾਲੀਵੁੱਡ ਫ਼ਿਲਮਾਂ ਅਤੇ ਸੀਰੀਜ਼ 'ਚ ਨਜ਼ਰ ਆਈ।

PunjabKesari
 

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News