ਕ੍ਰਿਤੀ ਸੈਨਨ ਦੇ ਪਹਿਰਾਵੇ 'ਤੇ ਪ੍ਰਿਯੰਕਾ ਚੋਪੜਾ ਦੀ ਮਾਂ ਨੇ ਦਿੱਤੀ ਨਸੀਹਤ, ਕਿਹਾ- 'ਕੁਝ ਹੱਦਾਂ ਹੋਣੀਆਂ ਚਾਹੀਦੀਆਂ'

Friday, Aug 28, 2026 - 05:34 PM (IST)

ਕ੍ਰਿਤੀ ਸੈਨਨ ਦੇ ਪਹਿਰਾਵੇ 'ਤੇ ਪ੍ਰਿਯੰਕਾ ਚੋਪੜਾ ਦੀ ਮਾਂ ਨੇ ਦਿੱਤੀ ਨਸੀਹਤ, ਕਿਹਾ- 'ਕੁਝ ਹੱਦਾਂ ਹੋਣੀਆਂ ਚਾਹੀਦੀਆਂ'

ਬਾਲੀਵੁੱਡ ਡੈਸਕ: ਅਦਾਕਾਰਾ ਕ੍ਰਿਤੀ ਸੈਨਨ ਦੇ ਹਾਲ ਹੀ 'ਚ ਰੱਖੜੀ ਦੇ ਤਿਉਹਾਰ 'ਤੇ ਇੱਕ ਗਹਿਣਿਆਂ ਦੇ ਬ੍ਰਾਂਡ ਲਈ ਕੀਤੇ ਗਏ ਇਸ਼ਤਿਹਾਰ ਨੂੰ ਲੈ ਕੇ ਵਿਵਾਦ ਛਿੜ ਗਿਆ ਸੀ। ਉਸ ਦੇ ਪਹਿਰਾਵੇ ਦੀ ਸੋਸ਼ਲ ਮੀਡੀਆ 'ਤੇ ਕਾਫੀ ਆਲੋਚਨਾ ਹੋਈ ਸੀ, ਜਿਸ ਤੋਂ ਬਾਅਦ ਬ੍ਰਾਂਡ ਨੇ ਉਹ ਇਸ਼ਤਿਹਾਰ ਹਟਾ ਲਿਆ ਸੀ। ਹੁਣ ਇਸ ਮਾਮਲੇ 'ਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਮਾਂ ਮਧੂ ਚੋਪੜਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਮਧੂ ਚੋਪੜਾ ਨੇ ਕਿਹਾ, "ਕੁਝ ਹੱਦਾਂ ਹੋਣੀਆਂ ਚਾਹੀਦੀਆਂ ਹਨ। 'ਮੇਰਾ ਸਰੀਰ, ਮੇਰੀ ਪਸੰਦ' ਵਾਲੀ ਗੱਲ ਸਿਰਫ਼ ਉਨ੍ਹਾਂ ਹੱਦਾਂ ਦੇ ਅੰਦਰ ਹੀ ਲਾਗੂ ਹੁੰਦੀ ਹੈ, ਪਰ ਹੱਦਾਂ ਜ਼ਰੂਰੀ ਹਨ। ਤੁਸੀਂ ਆਪਣੀ ਇੱਜ਼ਤ ਕਿਵੇਂ ਬਣਾਈ ਰੱਖਦੇ ਹੋ ਅਤੇ ਦੂਜਿਆਂ ਦਾ ਸਤਿਕਾਰ ਕਿਵੇਂ ਕਰਦੇ ਹੋ, ਇਹ ਬਹੁਤ ਮਾਇਨੇ ਰੱਖਦਾ ਹੈ।"

ਉਨ੍ਹਾਂ ਅੱਗੇ ਕਿਹਾ, "ਮੁਆਫ਼ ਕਰਨਾ, ਸਾਡੇ ਬੱਚੇ ਵੀ ਅਜਿਹੇ ਕੱਪੜੇ ਪਾਉਂਦੇ ਹਨ। ਉਹ ਉਨ੍ਹਾਂ ਨੂੰ ਕੰਮ ਜਾਂ ਸ਼ੌਂਕ ਲਈ ਪਾਉਂਦੇ ਹਨ। ਤੁਸੀਂ ਇਹ ਅਜਿਹੀ ਜਗ੍ਹਾ 'ਤੇ ਕਰ ਸਕਦੇ ਹੋ ਜਿੱਥੇ ਇਹ ਚੀਜ਼ਾਂ ਆਮ ਹਨ।"

ਦੱਸਣਯੋਗ ਹੈ ਕਿ ਇਸ ਇਸ਼ਤਿਹਾਰ 'ਚ ਕ੍ਰਿਤੀ ਸੈਨਨ ਨੇ ਆਫ-ਵਾਈਟ ਰੰਗ ਦਾ ਪਹਿਰਾਵਾ ਪਾਇਆ ਸੀ, ਜਿਸ 'ਚ ਬ੍ਰਾਲੇਟ-ਸਟਾਈਲ ਬਲਾਊਜ਼, ਕੇਪ ਅਤੇ ਡਰੈਪਡ ਸਕਰਟ ਸ਼ਾਮਲ ਸੀ। ਵਿਵਾਦ ਵਧਣ ਤੋਂ ਬਾਅਦ ਬ੍ਰਾਂਡ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਸੀ ਕਿ ਉਹ ਭਾਰਤੀ ਸੱਭਿਆਚਾਰ, ਪਰੰਪਰਾਵਾਂ ਅਤੇ ਤਿਉਹਾਰਾਂ ਦਾ ਸਤਿਕਾਰ ਕਰਦਾ ਹੈ ਅਤੇ ਐਡ ਨੂੰ ਹਟਾ ਦਿੱਤਾ ਗਿਆ ਸੀ। 


author

Shivani Bassan

Content Editor

Related News