ਕਿਸ ਗੱਲ ਨੇ ਕੀਤਾ ਪ੍ਰਿਅੰਕਾ ਚੋਪੜਾ ਨੂੰ ਪ੍ਰੇਸ਼ਾਨ, ਖ਼ੁਦ ਕੀਤਾ ਖ਼ੁਲਾਸਾ

Wednesday, Jun 30, 2021 - 02:24 PM (IST)

ਕਿਸ ਗੱਲ ਨੇ ਕੀਤਾ ਪ੍ਰਿਅੰਕਾ ਚੋਪੜਾ ਨੂੰ ਪ੍ਰੇਸ਼ਾਨ, ਖ਼ੁਦ ਕੀਤਾ ਖ਼ੁਲਾਸਾ

ਮੁੰਬਈ (ਬਿਊਰੋ)– ਪ੍ਰਿਅੰਕਾ ਚੋਪੜਾ ਜੋਨਸ ਤੇ ਨਿਕ ਜੋਨਸ ਦੀ ਅੰਤਰਰਾਸ਼ਟਰੀ ਪੱਧਰ ’ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਆਪਣੇ ਹਾਲ ਹੀ ਦੇ ਪੌਡਕਾਸਟ ਦੌਰਾਨ ਪ੍ਰਿਅੰਕਾ ਨੇ ਆਪਣੀ ਗੱਲ ਰੱਖਦਿਆਂ ਕਿਹਾ ਹੈ ਕਿ ਜਦੋਂ ਉਸ ਦੀਆਂ ਕੰਮਕਾਜੀ ਤਰੱਕੀਆਂ ਨੂੰ ਪਾਸੇ ਕਰ ਉਸ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਬਹੁਤ ਗੁੱਸਾ ਆਉਂਦਾ ਹੈ। ਉਥੇ ਪ੍ਰਿਅੰਕਾ ਨੂੰ ਇਸ ਗੱਲ ਤੋਂ ਵੀ ਇਨਕਾਰ ਨਹੀਂ ਹੈ ਕਿ ਪੌਪ ਕਲਚਰ, ਐਂਟਰਟੇਨਮੈਂਟ ਇੰਡਸਟਰੀ ਤੇ ਪਬਲਿਕ ਫਿੱਗਰ ਹੋਣ ਕਾਰਨ ਲੋਕਾਂ ਦੀ ਰੁਚੀ ਜ਼ਾਹਿਰ ਹੈ।

ਇਸ ਗੱਲ ਨਾਲ ਵੀ ਪ੍ਰਿਅੰਕਾ ਸਹਿਮਤ ਹੈ ਕਿ ਉਸ ਦੀ ਜ਼ਿੰਦਗੀ ਜ਼ਿਆਦਾ ਪਬਲਿਕ ਨਾ ਹੋਣ ਕਾਰਨ ਲੋਕ ਉਸ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਉਤਸ਼ਾਹਿਤ ਹੋ ਜਾਂਦੇ ਹਨ। ਹਾਲਾਂਕਿ ਇਹ ਪ੍ਰਿਅੰਕਾ ’ਤੇ ਨਿਰਭਰ ਹੈ ਕਿ ਉਸ ਨੇ ਕਿਥੇ ਲਾਈਨ ਖਿੱਚਦੇ ਹੋਏ ਇਨ੍ਹਾਂ ਦੋਵਾਂ ਵਿਚਾਲੇ ਬੈਲੇਂਸ ਰੱਖਣਾ ਹੈ। ਪ੍ਰਿਅੰਕਾ ਇਸ ਨੂੰ ਬਹੁਤ ਮੁਸ਼ਕਿਲ ਟਾਸਕ ਮੰਨਦੀ ਹੈ।

ਇਹ ਖ਼ਬਰ ਵੀ ਪੜ੍ਹੋ : ਕੀ ਅਰਚਨਾ ਪੂਰਨ ਸਿੰਘ ਹੋ ਗਈ ਹੈ ‘ਦਿ ਕਪਿਲ ਸ਼ਰਮਾ ਸ਼ੋਅ’ ਤੋਂ ਬਾਹਰ, ਜਾਣੋ ਸੱਚਾਈ

ਆਪਣੇ ਪਤੀ ਨਿਕ ਤੇ ਖ਼ੁਦ ਬਾਰੇ ਪ੍ਰਿਅੰਕਾ ਕਹਿੰਦੀ ਹੈ, ਮੈਨੂੰ ਖੁਸ਼ੀ ਹੈ ਕਿ ਮੈਂ ਤੇ ਨਿਕ ਵੱਖ-ਵੱਖ ਟੈਲੇਂਟ ਨਾਲ ਨਿਵਾਜੇ ਗਏ ਹਾਂ। ਅਸੀਂ ਦੋਵੇਂ ਹੀ ਆਪਣੀ ਜਗ੍ਹਾ ’ਤੇ ਠੀਕ ਹਾਂ ਤੇ ਇਕ-ਦੂਜੇ ਨੂੰ ਲੈ ਕੇ ਬਿਹਤਰ ਬਣਾਉਣ ’ਚ ਲੱਗੇ ਰਹਿੰਦੇ ਹਾਂ। ਅਸੀਂ ਇਕ-ਦੂਜੇ ਨੂੰ ਕਦੇ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ ਪਰ ਇਹ ਕੰਮ ਮੀਡੀਆ ਹਮੇਸ਼ਾ ਕਰਦਾ ਹੈ, ਜੋ ਬੁਰਾ ਲੱਗਦਾ ਹੈ। ਮੀਡੀਆ ਅਕਸਰ ਤੁਹਾਡੀਆਂ ਤਰੱਕੀਆਂ ਨੂੰ ਨਜ਼ਰਅੰਦਾਜ਼ ਕਰਕੇ ਗਾਸਿਪ ’ਤੇ ਧਿਆਨ ਦਿੰਦਾ ਹੈ, ਇਹ ਦੇਖ ਕੇ ਗੁੱਸਾ ਆਉਂਦਾ ਹੈ। ਇਕ ਪਬਲਿਕ ਫਿੱਗਰ ਹੋਣ ਕਾਰਨ ਤੁਹਾਨੂੰ ਇਸ ’ਤੋਂ ਲੰਘਣਾ ਪੈਂਦਾ ਹੈ।

ਪ੍ਰਿਅੰਕਾ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਉਹ ‘ਦਿ ਵ੍ਹਾਈਟ ਟਾਈਗਰ’ ’ਚ ਰਾਜਕੁਮਾਰ ਰਾਵ ਤੇ ਆਦਰਸ਼ ਗੌਰਵ ਨਾਲ ਨਜ਼ਰ ਆਈ ਸੀ। ਉਥੇ ਪ੍ਰਿਅੰਕਾ ‘ਮੈਟ੍ਰਿਕਸ 4’ ਤੇ ਇਕ ਵੈੱਬ ਸੀਰੀਜ਼ ’ਚ ਦਿਖਣ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News