‘ਬਿਲਬੋਰਡ ਮਿਊਜ਼ਿਕ ਐਵਾਰਡਸ’ ’ਚ ਪ੍ਰਿਅੰਕਾ ਚੋਪੜਾ ਨੇ ਲੁੱਟਿਆ ਮੇਲਾ, ਪਤੀ ਨਾਲ ਦਿੱਤੇ ਰੋਮਾਂਟਿਕ ਪੋਜ਼

05/24/2021 1:24:13 PM

ਮੁੰਬਈ (ਬਿਊਰੋ)– ‘ਬਿਲਬੋਰਡ ਮਿਊਜ਼ਿਕ ਐਵਾਰਡਸ’ ’ਚ ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਨੇ ਆਪਣੀ ਰੋਮਾਂਟਿਕ ਕੈਮਿਸਟਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਐਵਾਰਡ ਸ਼ੋਅ ਦੇ ਰੈੱਡ ਕਾਰਪੇਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਇਨ੍ਹਾਂ ਦੇ ਪ੍ਰਸ਼ੰਸਕ ਬਣ ਜਾਓਗੇ।

PunjabKesari

ਇਸ ਮਿਊਜ਼ਿਕ ਐਵਾਰਡ ਸ਼ੋਅ ਨੂੰ ਨਿਕ ਜੋਨਸ ਨੇ ਹੋਸਟ ਕੀਤਾ ਹੈ। ਉਥੇ ਪ੍ਰਿਅੰਕਾ ਚੋਪੜਾ ਇਥੇ ਇਕ ਐਵਾਰਡ ਨੂੰ ਪੇਸ਼ ਕਰਨ ਲਈ ਪਹੁੰਚੀ। ਦੋਵਾਂ ਨੇ ਰੈੱਡ ਕਾਰਪੇਟ ’ਤੇ ਰੱਜ ਕੇ ਪੋਜ਼ ਦਿੱਤੇ ਤੇ ਤਸਵੀਰਾਂ ਖਿੱਚਵਾਈਆਂ।

PunjabKesari

ਪ੍ਰਿਅੰਕਾ ਇਥੇ ‘Dolce & Gabbana’ ਦੇ ਸ਼ੀਅਰ ਗੋਲਡ ਗਾਊਨ ’ਚ ਪਹੁੰਚੀ। ਉਸ ਨੇ ਇਸ ਗਾਊਨ ’ਚ ਆਪਣੀ ਹੌਟ ਲੁੱਕ ਦਿਖਾਈ।

PunjabKesari

ਪ੍ਰਿਅੰਕਾ ਨੇ ਇਸ ਦੌਰਾਨ ਹੀਰਿਆਂ ਨਾਲ ਜੜੇ ਕੁਝ ਗਹਿਨੇ ਵੀ ਪਹਿਨ ਰੱਖੇ ਸਨ।

PunjabKesari

ਰੈੱਡ ਕਾਰਪੇਟ ’ਤੇ ਇਸ ਕੱਪਲ ਨੇ ਰੱਜ ਕੇ ਪੋਜ਼ ਦਿੱਤੇ। ਤਸਵੀਰਾਂ ਦੇਖ ਕੇ ਤੁਸੀਂ ਵੀ ਇਨ੍ਹਾਂ ਦੀ ਜੋੜੀ ਦੀ ਤਾਰੀਫ਼ ਕਰਨੋਂ ਨਹੀਂ ਰੁਕੋਗੇ।

PunjabKesari

ਪ੍ਰਿਅੰਕਾ ਚੋਪੜਾ ਜਿਥੇ ਵੀ ਜਾਂਦੀ ਹੈ, ਸਾਰਾ ਲਾਈਮਲਾਈਟ ਲੁੱਟ ਲੈਂਦੀ ਹੈ। ਇਥੇ ਵੀ ਰੈੱਡ ਕਾਰਪੇਟ ’ਤੇ ਕਈ ਵੱਡੇ ਸਿਤਾਰੇ ਮੌਜੂਦ ਸਨ ਪਰ ਸਾਰਾ ਧਿਆਨ ਪ੍ਰਿਅੰਕਾ ’ਤੇ ਹੀ ਸੀ।

PunjabKesari

ਐਵਾਰਡ ਸ਼ੋਅ ਤੋਂ ਬਾਅਦ ਪ੍ਰਿਅੰਕਾ ਨੇ ਇਹ ਤਸਵੀਰ ਪੋਸਟ ਕਰਦਿਆਂ ਆਪਣੇ ਪਤੀ ਨਿਕ ਜੋਨਸ ਦੀ ਕਾਫੀ ਤਾਰੀਫ਼ ਕੀਤੀ। ਪ੍ਰਿਅੰਕਾ ਨੇ ਲਿਖਿਆ ਕਿ ਆਪਣੇ ਕੰਮ ਨਾਲ ਹਰ ਰੋਜ਼ ਨਿਕ ਉਸ ਨੂੰ ਪ੍ਰਭਾਵਿਤ ਕਰਦਾ ਹੈ।

PunjabKesari

ਨੋਟ– ਪ੍ਰਿਅੰਕਾ-ਨਿਕ ਦੀਆਂ ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News