ਜਦੋਂ ''ਆਸਕਰ'' ''ਚ ਪ੍ਰਿਯੰਕਾ ਨੇ ਹਾਲੀਵੁੱਡ ਦੇ ਮਸ਼ਹੂਰ ਸਿਤਾਰੇ ਸਾਹਮਣੇ ਦਿਖਾਇਆ ਰੈੱਡ ਕਾਰਪੈੱਟ ''ਤੇ ਪੋਜ਼ ਦੇਣ ਦਾ ਸਹੀ ਤਰੀਕਾ
Tuesday, Mar 01, 2016 - 12:43 PM (IST)
ਲਾਸ ਏਂਜਲਸ : ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਬੀਤੇ ਦਿਨ ਅਮਰੀਕਾ ਦੇ ਲਾਸ ਏਂਜਲਸ ''ਚ ਹੋਏ ''ਆਸਕਰ ਐਵਾਰਡ'' ''ਚ ਪੇਸ਼ਕਰਤਾ ਦੀ ਭੂਮਿਕਾ ਨਿਭਾਈ ਹੈ, ਜੋ ਕਿ ਉਨ੍ਹਾਂ ਤੋਂ ਇਲਾਵਾ ਦੇਸ਼ ਅਤੇ ਬਾਲੀਵੁੱਡ ਇੰਡਸਟਰੀ ਲਈ ਵੀ ਬਹੁਤ ਮਾਣ ਦੀ ਗੱਲ ਹੈ। ਜਾਣਕਾਰੀ ਅਨੁਸਾਰ ਇਸ 88ਵੇਂ ''ਆਸਕਰ ਐਵਾਰਡ'' ਸਮਾਗਮ ''ਚ ਪ੍ਰਿਯੰਕਾ ਚੋਪੜਾ ਰੈੱਡ ਕਾਰਪੈੱਟ ''ਤੇ ਨਜ਼ਰ ਆਈ। ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਆਸਕਰ ਪੁਰਸਕਾਰ ਸਮਾਰੋਹ ਵਿਚ ਸ਼ਿਰਕਤ ਦੌਰਾਨ ਪਹਿਣਿਆ ਚਿੱਟੇ ਰੰਗ ਦਾ ਸਟ੍ਰੈਪਲੈੱਸ ਗਾਊੁਨ ''ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਜਾਣਕਾਰੀ ਅਨੁਸਾਰ ਸਾਬਕਾ ''ਮਿਸ ਵਰਲਡ'' ਪ੍ਰਿਯੰਕਾ ਚੋਪੜਾ ਦੀ ਇਹ ਡਰੈੱਸ ਲੇਬਨਾਨ ਦੇ ਡਿਜ਼ਾਈਨਰ ਜੁਹੈਰ ਮੁਰੀਦ ਵਲੋਂ ਡਿਜ਼ਾਈਨ ਕੀਤੀ ਗਈ ਸੀ, ਜਿਸ ''ਚ ਉਹ ਬੇਹੱਦ ਹੌਟ ਅਤੇ ਸੈਕਸੀ ਲੱਗ ਰਹੀ ਸੀ। ਪ੍ਰਿਯੰਕਾ ਨੇ ਚਿੱਟੇ ਗਾਉੂਨ ਨਾਲ ਮੁੰਦਰੀਆਂ ਅਤੇ ਕੰਨਾਂ ਵਿਚ ਹੀਰੇ ਦੀ ਬਾਲੀਆਂ ਵੀ ਪਾਈਆਂ ਹੋਈਆਂ ਸਨ। ''ਆਸਕਰ ਐਵਾਰਡ'' ਸਮਾਗਮ ''ਚ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੇ ਖੂਬਸੂਰਤ ਅੰਦਾਜ਼ ਦਾ ਜਲਵਾ ਦਿਖਾਉਂਦੀ ਨਜ਼ਰ ਆਈ। ਇਸ ਦੌਰਾਨ ਉਹ ਬੜੇ ਸ਼ਾਨਦਾਰ ਅੰਦਾਜ਼ ''ਚ ਰੈੱਡ ਕਾਰਪੈੱਟ ''ਤੇ ਫੋਟੋਗਰਾਫਰਜ਼ ਨੂੰ ਵੱਖ-ਵੱਖ ਅੰਦਾਜ਼ ''ਚ ਪੋਜ਼ ਦਿੰਦੀ ਨਜ਼ਰ ਆਈ।
ਜਾਣਕਾਰੀ ਅਨੁਸਾਰ ਰੈੱਡ ਕਾਰਪੈੱਟ ''ਤੇ ਹਾਲੀਵੁੱਡ ਮੇਜ਼ਬਾਨ ਮਾਈਕਲ ਸਟ੍ਰਾਹਨ ਨੇ ਜਦੋਂ ਪ੍ਰਿਯੰਕਾ ਤੋਂ ਪੁੱਛਿਆ ਕਿ ਹਾਲੀਵੁੱਡ ਅਤੇ ਬਾਲੀਵੁੱਡ ਦੇ ਰੈੱਡ ਕਾਰਪੈੱਟ ਇਕ-ਦੂਜੇ ਤੋਂ ਕਿੰਨੇ ਕੁ ਵੱਖ ਹਨ ਤਾਂ ਪ੍ਰਿਯੰਕਾ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਵੀ ਬਾਲੀਵੁੱਡ ਵਾਂਗ ਹੀ ਹੈ। ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਰੈੱਡ ਕਾਰਪੈੱਟ ''ਤੇ ਸਹੀ ਤਰੀਕੇ ਨਾਲ ਪੋਜ਼ ਕਿਵੇਂ ਦਿੱਤਾ ਜਾਵੇ ਤਾਂ ਪ੍ਰਿਯੰਕਾ ਨੇ ਆਪਣਾ ਸੱਜਾ ਪੈਰ ਅੱਗੇ ਕਰਦੇ ਹੋਏ ਕਮਰ ''ਤੇ ਹੱਥ ਰੱਖ ਕੇ ਥੋੜ੍ਹਾ ਅੱਗੇ ਵੱਲ ਝੁੱਕਦੇ ਹੋਏ ਪੋਜ਼ ਦੇ ਕੇ ਦਿਖਾਇਆ।
ਜ਼ਿਕਰਯੋਗ ਹੈ ਕਿ ਪ੍ਰਿਯੰਕਾ ਨੂੰ ਅਮਰੀਕਾ ਦੇ ਟੀ.ਵੀ. ਸ਼ੋਅ ''ਕਵਾਂਟਿਕੋ'' ਲਈ ''''ਪੀਪਲਜ਼'' ਚੁਆਈਸ ਐਵਾਰਡ'' ਵੀ ਦਿੱਤਾ ਗਿਆ ਸੀ। ਹੁਣ ਉਹ ਆਪਣੀ ਆਉਣ ਵਾਲੀ ਹਾਲੀਵੁੱਡ ਫਿਲਮ ''ਬੇਵਾਚ'' ਲਈ ਖੁਦ ਨੂੰ ਤਿਆਰ ਕਰ ਰਹੀ ਹੈ। ਇਸ ਫਿਲਮ ''ਚ ਉਹ ਮਸ਼ਹੂਰ ਪਹਿਲਵਾਨ ਅਤੇ ਅਦਾਕਾਰ ਦਿ ਰਾਕ ਨਾਲ ਨਕਾਰਾਤਮਕ ਭੂਮਿਕਾ ''ਚ ਨਜ਼ਰ ਆਵੇਗੀ।
