''ਟੋਰਾਂਟੋ ਫ਼ਿਲਮ ਫੈਸਟੀਵਲ'' ''ਚ ਪ੍ਰਿਯੰਕਾ ਚੋਪੜਾ ਅਤੇ ਅਨੁਰਾਗ ਕਸ਼ਯਪ ਨੂੰ ਮਿਲਿਆ ਸੱਦਾ
07/10/2020 11:01:16 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਅਨੁਰਾਗ ਕਸ਼ਯਪ ਨੂੰ ਕੌਮਾਂਤਰੀ ਫ਼ਿਲਮ ਫੈਸਟੀਵਲ ਦਾ ਸੱਦਾ ਆਇਆ ਹੈ। 10 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਇਹ ਫ਼ਿਲਮ ਫੈਸਟੀਵਲ 19 ਸਤੰਬਰ ਤੱਕ ਚੱਲੇਗਾ। ਪ੍ਰਿਯੰਕਾ ਚੋਪੜਾ ਨੇ ਟਵੀਟ ਕਰਕੇ ਇਸ 'ਤੇ ਖੁਸ਼ੀ ਜਤਾਈ ਹੈ। ਪ੍ਰਿਯੰਕਾ ਚੋਪੜਾ ਨੇ ਟਵਿੱਟਰ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਲਿਖਿਆ, 'ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਮੇਰੇ ਲਈ ਦੂਜੇ ਘਰ ਦੀ ਤਰ੍ਹਾਂ ਰਿਹਾ ਹੈ। ਬਤੌਰ ਕਲਾਕਾਰ ਤੇ ਨਿਰਮਾਤਾ ਮੈਂ ਇਸ ਫੈਸਟੀਵਲ ਤੋਂ ਸ਼ੁਰੂਆਤ ਕੀਤੀ ਹੈ।'
Throughout my career @TIFF_NET has been a second home for me, with many of my films, as both an actor and producer, making their world debut at the festival. pic.twitter.com/LU7xs5z6J1
— PRIYANKA (@priyankachopra) July 8, 2020
ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਨੇ ਇਕ ਵੀਡੀਓ ਵੀ ਟਵਿੱਟਰ 'ਤੇ ਪੋਸਟ ਕੀਤਾ ਹੈ, ਜਿਸ 'ਚ ਟੋਰਾਂਟੋ ਫ਼ਿਲਮ ਫੈਸਟੀਵਲ ਦੇ ਉਨ੍ਹਾਂ ਦੇ ਸਫ਼ਰ ਨੂੰ ਦਿਖਾਇਆ ਗਿਆ ਹੈ। ਉਨ੍ਹਾਂ ਨੇ ਕਿਹਾ, 'ਇਸ ਫ਼ਿਲਮ ਫੈਸਟੀਵਲ ਦਾ ਅਹਿਮ ਹਿੱਸਾ ਇਹ ਹੈ ਕਿ ਪ੍ਰਸ਼ੰਸਕ ਇਥੇ ਸਿਨੇਮਾ ਦਾ ਜਸ਼ਨ ਮਨਾਉਣ ਲਈ ਇਕੱਠੇ ਹੁੰਦੇ ਹਨ। ਮੈਨੂੰ ਮਾਣ ਹੈ ਕਿ ਮੈਂ ਇਸ ਵਾਰ ਬਤੌਰ ਅੰਬੈਸਡਰ ਫੈਸਟੀਵਲ ਦਾ ਹਿੱਸਾ ਬਣਾਂਗੀ।
ਦੱਸਣਯੋਗ ਹੈ ਕਿ ਕੋਰੋਨਾ ਆਫ਼ਤ ਵਿਚਾਲੇ ਇਸ ਫੈਸਟੀਵਲ 'ਚ ਡਿਜੀਟਲ ਸਕ੍ਰੀਨਿੰਗ, ਵਰਚੁਅਲ ਰੈੱਡ ਕਾਰਪੇਟ 'ਤੇ ਪ੍ਰੈੱਸ ਕਾਨਫਰੰਸ ਹੋਵੇਗੀ।